ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ’ਚ ਹੋਈ ਜ਼ਿਲ੍ਹਾ ਸਹਿਕਾਰਤਾ ਵਿਕਾਸ ਕਮੇਟੀ ਦੀ ਮੀਟਿੰਗ

0
33
+1

Firozpur News: ਸਹਿਕਾਰੀ ਸਭਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਅਤੇ ਸਹਿਕਾਰੀ ਗਤੀਵਿਧੀਆਂ ਕਰਵਾ ਕੇ ਲੋਕਾਂ ਨੂੰ ਇਹਨਾਂ ਸਕੀਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਲਾਭਪਾਤਰੀਆਂ ਨੂੰ ਇਨ੍ਹਾਂ ਸਕੀਮਾਂ ਸਬੰਧੀ ਜਾਣਕਾਰੀ ਹੋ ਸਕੇ ਅਤੇ ਲੋਕ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬੰਬਾਹ ਨੇ ਜ਼ਿਲ੍ਹਾ ਸਹਿਕਾਰਤਾ ਵਿਕਾਸ ਕਮੇਟੀ (ਡੀ.ਸੀ.ਡੀ.ਸੀ.) ਦੀ ਰੀਵਿਉ ਮੀਟਿੰਗ ਦੌਰਾਨ ਕੀਤਾ।

ਇਹ ਵੀ ਪੜ੍ਹੋ ਵਿਧਾਇਕ ਸਵਨਾ ਨੇ ਪਿੰਡ ਮੌਜਮ ਵਿਖੇ ਬਣਾਏ ਗਏ ਗੰਦੇ ਪਾਣੀ ਦੀ ਨਿਕਾਸੀ ਦੇ ਨਾਲੇ ਦਾ ਕੀਤਾ ਉਦਘਾਟਨ

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਹਿਕਾਰਤਾ ਦੇ ਅੰਤਰ-ਰਾਸ਼ਟਰੀ ਸਾਲ ਦੇ ਏਜੰਡੇ ਤਹਿਤ ਸਰਕਾਰ ਵੱਲੋਂ ਸਹਿਕਾਰਤਾ ਵਿਭਾਗ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਮਾਡਲ ਬਾਏ ਲਾਅ ਪੀ.ਏ.ਸੀ.ਐਸ. (ਪ੍ਰਾਇਮਰੀ ਐਗਰੀਕਲਚਰ ਕਰੈਡਿਟ ਸੋਸਾਇਟੀਜ਼), ਕੰਪਿਊਟਰਾਈਜੇਸ਼ਨ ਆਫ਼ ਪੀ.ਏ.ਸੀ.ਐਸ., ਪੈਕਸ ਸਭਾਵਾਂ ਨੂੰ ਕਾਮਨ ਸਰਵਿਸ ਸੈਂਟਰ ਵਜੋਂ ਸਥਾਪਿਤ ਕਰਨਾ, ਪੈਟਰੋਲ ਅਤੇ ਡੀਜ਼ਲ ਪੰਪਜ਼ ਖੋਲ੍ਹਣ ਅਤੇ ਵਰਲਡ ਲਾਰਜੈਸਟ ਫੂਡ ਗਰੇਨ ਪ੍ਰੋਜੈਕਟ ਆਦਿ ਦਾ ਵੀ ਰੀਵਿਊ ਕੀਤਾ।ਉਨ੍ਹਾਂ ਹਦਾਇਤ ਕੀਤੀ ਕਿ ਉਕਤ ਸਕੀਮਾਂ ਨੂੰ ਪ੍ਰਾਇਮਰੀ ਐਗਰੀਕਲਚਰ ਕਰੈਡਿਟ ਸੋਸਾਇਟੀਜ਼ ਵਿੱਚ ਲਾਗੂ ਕੀਤਾ ਜਾਵੇ ਤਾਂ ਜੋ ਕਿਸਾਨ ਮੈਂਬਰਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ।

ਇਹ ਵੀ ਪੜ੍ਹੋ ਕੁਲਤਾਰ ਸਿੰਘ ਸੰਧਵਾਂ ਦੀ ਕਿਸਾਨਾਂ ਨੂੰ ਅਪੀਲ-ਸੜਕਾਂ ਨੂੰ ਰੋਕ ਕੇ ਪੰਜਾਬ ਦੀ ਤਰੱਕੀ ਨੂੰ ਨੁਕਸਾਨ ਨਾ ਪਹੁੰਚਾਓ

ਇਸ ਮੌਕੇ ਡੀ.ਆਰ. ਕੋਆਪਰੇਟਿਵ ਸੁਸਾਇਟੀਜ਼ ਸੰਧਿਆ ਸ਼ਰਮਾ, ਏ.ਜੀ.ਐਮ. ਵਿਕਾਸ ਮੈਨੇਜਰ ਨਾਬਾਰਡ ਸਵਿਤਾ ਸਿੰਘ, ਹਰਿੰਦਰ ਸਿੰਘ ਮੈਨੇਜਰ ਵੇਰਕਾ, ਸੀਨੀਅਰ ਫਿਸ਼ਰੀਜ ਅਫ਼ਸਰ ਹਰਮਨਪ੍ਰੀਤ ਕੌਰ, ਖੇਤੀਬਾੜੀ ਵਿਕਾਸ ਅਫ਼ਸਰ ਨੀਰਜ ਸ਼ਰਮਾ, ਕੋਆਪ੍ਰੇਟਿਵ ਬੈਂਕ ਤੋਂ ਨਵਨੀਤ ਕੌਰ, ਪਸ਼ੂ ਪਾਲਣ ਵਿਭਾਗ ਡਾ. ਵਿਨੋਦ ਕੁਮਾਰ ਤੋਂ ਇਲਾਵਾ ਡੇਅਰੀ ਵਿਕਾਸ ਵਿਭਾਗ, ਫੂਡ ਸਪਲਾਈ ਵਿਭਾਗ ਆਦਿ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here