Fazilka News:ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀਮਤੀ ਵੈਸ਼ਾਲੀ ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹਾ ਪਲੈਸਮੈਂਟ ਅਫਸਰ ਸ੍ਰੀ ਰਾਜ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਫਾਜਿਲਕਾ ਵੱਲੋਂ 11 ਮਾਰਚ 2025 ਮੰਗਲਵਾਰ ਨੂੰ ਸਵੇਰੇ 10 ਵਜੇ ਬੇਰੁਜ਼ਗਾਰ ਨੌਜਵਾਨਾਂ ਲਈ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਕੈਂਪ ਵਿੱਚ ਰਿਕਵਰੀ ਏਜੰਟ ਬੈਂਕਿੰਗ ਸੈਕਟਰ ਦੀਆਂ 25 ਆਸਾਮੀਆਂ ਲਈ ਵਿਜੇ ਰਾਜ ਜਿੰਦਲ ਕੰਪਨੀ ਅਤੇ ਅਸਿਸਟੈਂਟ ਤੇ ਸੀਨੀਅਰ ਮੈਨੇਜਮੈਂਟ ਦੀ ਅਸਾਮੀ ਲਈ ਯੂਲੀਵੋ ਫਾਈਨੈਂਸ਼ੀਅਲ ਸਲਿਊਸ਼ਨ ਪ੍ਰਾਈਵੇਟ ਕੰਪਨੀ ਲਈ 40 ਪ੍ਰਾਰਥੀਆਂ ਦੀ ਚੋਣ ਕੀਤੀ ਜਾਣੀ ਹੈ! ਵਿਜੇ ਰਾਜ ਜਿੰਦਲ ਕੰਪਨੀ ਲਈ ਵਿਦਿਅਕ ਯੋਗਤਾ ਬਾਰਵੀਂ, ਉਮਰ 18-35, ਤਨਖਾਹ ਵੱਧ ਤੋਂ ਵੱਧ 11,000 ਰੁਪਏ ਤੇ ਨੌਕਰੀ ਸਥਾਨ ਫਾਜ਼ਿਲਕਾ ਤੇ ਅਬੋਹਰ ਹੋਵੇਗਾ।
ਇਹ ਵੀ ਪੜ੍ਹੋ ਗਾਇਦਾ ਸੁਨੰਦਾ ਸ਼ਰਮਾ ਦੇ ਮਾਮਲੇ ’ਚ ਪ੍ਰਸਿੱਧ ਮਿਊਜ਼ਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਗ੍ਰਿਫਤਾਰ
ਇਸੇ ਤਰ੍ਹਾਂ ਯੂਲੀਵੋ ਫਾਈਨੈਂਸ਼ੀਅਲ ਸਲਿਊਸ਼ਨ ਪ੍ਰਾਈਵੇਟ ਕੰਪਨੀ ਲਈ ਬਾਰਵੀਂ ਤੇ ਇਸ ਤੋਂ ਜਿਆਦਾ, ਉਮਰ 21 ਤੋਂ 35 ਸਾਲ, ਤਨਖਾਹ 13 ਤੋਂ 26 ਹਜਾਰ ਦੇ ਵਿਚਕਾਰ ਤੇ ਨੌਕਰੀ ਵਾਲਾ ਸਥਾਨ ਫਾਜ਼ਿਲਕਾ ਤੇ ਅਬੋਹਰ ਹੋਵੇਗਾ! ਉਨ੍ਹਾਂ ਕਿਹਾ ਕਿ ਪ੍ਰਾਰਥੀ ਵੱਲੋਂ ਆਪਣਾ ਰਜ਼ਿਊਮ,ਪੜ੍ਹਾਈ ਦੇ ਸਰਟੀਫਿਕੇਟ ਦੀ ਇੱਕ ਫੋਟੋ ਸਟੇਟ ਕਾਪੀ ਤੇ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਏ, ਚੋਥੀ ਮੰਜ਼ਿਲ,ਕਮਰਾ ਨੰਬਰ 502 ਡੀ.ਸੀ. ਕੰਪਲੈਕਸ ਫਾਜ਼ਿਲਕਾ ਜਾਂ ਫਿਰ ਹੈਲਪਲਾਈਨ ਨੰਬਰ +9189060-22220, 98145-43684, 79861-15001 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਜ਼ਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਫਾਜਿਲਕਾ ਵੱਲੋਂ ਪਲੇਸਮੈਂਟ ਕੈਂਪ 11 ਮਾਰਚ ਨੂੰ"