ਆਮ ਆਦਮੀ ਪਾਰਟੀ ਦੇ ਜਿਲ੍ਹਾ ਸੰਗਠਨ ਦੀ ਹੋਈ ਮੀਟਿੰਗ

0
68
+2

👉ਆਪ ਦੇ ਜਿਲ੍ਹਾ ਟੀਮ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੀਤੀ ਮੀਟਿੰਗ
Bathinda News:ਅੱਜ ਆਮ ਆਦਮੀ ਪਾਰਟੀ ਬਠਿੰਡਾ ਦੇ ਸੰਗਠਨ ਦੇ ਅਹੁਦੇਦਾਰਾਂ ਦੀ ਮੀਟਿੰਗ ਲੋਕ ਸਭਾ ਇੰਚਾਰਜ ਅਤੇ ਚੇਅਰਮੈਨ ਵਣ ਵਿਭਾਗ ਕਾਰਪੋਰੇਸ਼ਨ ਰਾਕੇਸ਼ ਪੁਰੀ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਅਤੇ ਚੇਅਰਮੈਨ ਇੰਪਰੂਵਮੌਟ ਟਰੱਸਟ ਜਤਿੰਦਰ ਸਿੰਘ ਭੱਲਾ, ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਸੁਰਿੰਦਰ ਸਿੰਘ ਬਿੱਟੂ, ਜਨਰਲ ਸਕੱਤਰ ਬਲਵਿੰਦਰ ਸਿੰਘ ਬੱਲ੍ਹੋ, ਲਖਵੀਰ ਸਿੰਘ, ਦਫ਼ਤਰ ਇੰਚਾਰਜ ਬਲਜਿੰਦਰ ਸਿੰਘ ਬਰਾੜ, ਜਿਲ੍ਹਾ ਕੈਸ਼ੀਅਰ ਐੱਮ ਐਲ ਜਿੰਦਲ, ਈਵੈਂਟ ਇੰਚਾਰਜ ਵਿਕਰਮ ਕੁਮਾਰ ਲਵਲੀ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਬਲਕਾਰ ਸਿੰਘ ਭੋਖੜਾ ਸ਼ਾਮਿਲ ਹੋਏ। ਇਸ ਮੌਕੇ ਤੇ ਲੋਕ ਸਭਾ ਇੰਚਾਰਜ ਅਤੇ ਚੇਅਰਮੈਨ ਵਣ ਵਿਭਾਗ ਕਾਰਪੋਰੇਸ਼ਨ ਰਾਕੇਸ਼ ਪੁਰੀ ਨੇ ਸਾਰੇ ਅਹੁਦੇਦਾਰਾਂ ਨਾਲ਼ ਪਾਰਟੀ ਦੀ ਮਜ਼ਬੂਤੀ ਲਈ ਗੱਲ ਬਾਤ ਕੀਤੀ ਅਤੇ ਸਾਰੇ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲ ਰਹੇ ਨਸ਼ਾ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 10 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ

ਇਸ ਮੌਕੇ ਤੇ ਲੋਕ ਸਭਾ ਇੰਚਾਰਜ ਅਤੇ ਚੇਅਰਮੈਨ ਵਣ ਵਿਭਾਗ ਕਾਰਪੋਰੇਸ਼ਨ ਰਾਕੇਸ਼ ਪੁਰੀ, ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਅਤੇ ਚੇਅਰਮੈਨ ਇੰਪਰੂਵਮੌਟ ਟਰੱਸਟ ਜਤਿੰਦਰ ਸਿੰਘ ਭੱਲਾ, ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਸੁਰਿੰਦਰ ਸਿੰਘ ਬਿੱਟੂ ਅਤੇ ਜਿਲ੍ਹਾ ਟੀਮ ਨੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਆਪ ਵਲੰਟੀਅਰ ਦੇ ਕੰਮ ਕਰਵਾਉਣ ਲਈ ਇੱਕ ਪ੍ਰੋਗ੍ਰਾਮ ਉਲੀਕਿਆ ਕਿ ਹਫ਼ਤੇ ਵਿੱਚ ਇੱਕ ਦਿਨ ਸੋਮਵਾਰ ਨੂੰ ਲੋਕ ਸਭਾ ਇਨਚਾਰਜ, ਦੋਨੋਂ ਜ਼ਿਲ੍ਹਾ ਪ੍ਰਧਾਨ ਦੇ ਨਾਲ਼ ਸਾਰੀ ਜਿਲ੍ਹਾ ਟੀਮ, ਇੱਕ ਐੱਮ ਐਲ ਏ ਅਤੇ ਹੋਰ ਚੈਅਰਮੈਨ ਸਾਹਬ ਸਰਕਟ ਹਾਊਸ ਬਠਿੰਡਾ ਵਿੱਚ ਬੈਠਿਆ ਕਰਨਗੇ ਜਿਨ੍ਹਾਂ ਦੇ ਨਾਲ਼ ਪ੍ਰਸ਼ਾਸਨ ਵੱਲੋਂ ਸੀਨੀਅਰ ਅਧਿਕਾਰੀ ਵੀ ਹਾਜ਼ਰ ਹੋਇਆ ਕਰਨਗੇ ਤਾਂ ਜੋ ਜਿਲ੍ਹੇ ਦੇ ਹਰ ਵਿਅਕਤੀ ਦਾ ਕੰਮ ਅਸਾਨੀ ਨਾਲ਼ ਹੋ ਸਕੇ ਅਤੇ ਜਿਹੜੇ ਕੰਮ ਸਟੇਟ ਲੈਵਲ ਦੇ ਹੋਣਗੇ ਉਹਨਾਂ ਨੂੰ ਵੀ ਸਟੇਟ ਲੈਵਲ ਤੇ ਅਗਲੇ ਦਿਨਾਂ ਵਿੱਚ ਕਰਵਾਏ ਜਾਣਗੇ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+2

LEAVE A REPLY

Please enter your comment!
Please enter your name here