ਬਠਿੰਡਾ, 23 ਦਸੰਬਰ: ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਲੋੜਵੰਦ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਸਹਿਯੋਗ ਦਿੰਦੇ ਹੋਏ ਦਾਨੀ ਸੱਜਣਾਂ ਨੇ ਸੰਸਥਾ ਨੂੰ ਜਰਸੀਆਂ ਅਤੇ ਬੂਟ ਪ੍ਰਦਾਨ ਕੀਤੇ। ਸ਼੍ਰੀਮਤੀ ਸੁਮਨ ਗੋਇਲ ਅਤੇ ਰਵਿੰਦਰ ਗੋਇਲ ਵੱਲੋਂ ਲੋੜਵੰਦਾਂ ਨੂੰ ਤਿੰਨ ਦਰਜਨ ਜਰਸੀਆਂ ਪ੍ਰਦਾਨ ਕੀਤੀਆਂ ਗਈਆਂ। ਸਮਾਜ ਸੇਵੀ ਰਵੀ ਨਰੂਲਾ ਦੇ ਪੁੱਤਰ ਰੋਹਨ ਨਰੂਲਾ ਨੇ ਲੋੜਵੰਦਾਂ ਲਈ 20 ਜੋੜੇ ਬੂਟ ਸੰਸਥਾ ਨੂੰ ਦਾਨ ਕੀਤੇ।ਇਸ ਮੌਕੇ ਸੰਸਥਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ, ਮੈਂਬਰ ਮੋਨੂੰ ਸ਼ਰਮਾ, ਸੁਮਿਤ ਮਹੇਸ਼ਵਰੀ ਨੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK