Bathinda News:ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅੱਜ ਮਿਤੀ 26—08—2025 ਨੂੰ ਡਾ. ਭਾਰਤ ਭੂਸ਼ਣ ਨੇ ਸਹਾਇਕ ਕਪਾਹ ਵਿਸਥਾਰ ਅਫਸਰ—ਕਮ—ਖੇਤੀਬਾੜੀ ਅਫਸਰ, ਰਾਮਪੁਰਾ ਦਾ ਚਾਰਜ ਸਾਂਭ ਲਿਆ ਹੈ। ਇਸ ਮੌਕੇ ਡਾ. ਭਾਰਤ ਭੂਸ਼ਣ ਨੇ ਕਿਹਾ ਕਿ ਉਹ ਇਸ ਅਹੁਦੇ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਦੀ ਜੁਆਇਨਿੰਗ ਸਮੇਂ ਬਲਾਕ ਰਾਮਪੁਰਾ ਦੇ ਸਮੂਹ ਸਟਾਫ ਨੇ ਉਹਨਾਂ ਦਾ ਜੀ ਆਇਆ ਕੀਤਾ। ਉਹਨਾਂ ਬਲਾਕ ਰਾਮਪੁਰਾ ਦੇ ਸਮੂਹ ਸਟਾਫ ਨੂੰ ਕਿਸਾਨ ਹਿੱਤ ਵਿੱਚ ਤਨਦੇਹੀ ਨਾਲ ਚੱਲ ਰਹੀਆਂ ਸਾਉਣੀ ਮੱਕੀ ਅਤੇ ਨਰਮੇ ਦੀਆਂ ਗਤੀਵਿਧੀਆਂ ਨੂੰ ਸਮੇਂ ਸਿਰ ਪੂਰਾ ਕਰਨ ਦੀ ਹਦਾਇਤ ਕੀਤੀ ਜਿਸ ਨਾਲ ਪੰਜਾਬ ਸਰਕਾਰ ਦਾ ਝੋਨੇ ਦੇ ਬਦਲ ਵਿੱਚ ਫਸਲੀ ਵਿਭਿੰਨਤਾ ਦਾ ਉਦੇਸ਼ ਪੂਰਾ ਹੋ ਸਕੇ।
ਇਹ ਵੀ ਪੜ੍ਹੋ ਉੱਘੇ ਅਕਾਲੀ ਆਗੂ ਸ: ਦਾਨ ਸਿੰਘ ਜੱਸੀ ਦਾ ਹੋਇਆ ਦੇਹਾਂਤ, ਭੋਗ 2 ਸਤੰਬਰ ਨੂੰ
ਇਸ ਮੌਕੇ ਪੈਸਟੀਸਾਈਡ ਐਸੋਸੀਏਸ਼ਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਖੇਤੀ ਇੰਨਪੁਟ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਅਤੇ ਆਪਣਾ ਰਿਕਾਰਡ ਮੁਕੰਮਲ ਰੱਖਣ। ਕਿਸਾਨਾਂ ਨੂੰ ਮਿਆਰੀ ਬੀਜ, ਖਾਦ ਅਤੇ ਪੈਸਟੀਸਾਈਡ ਮੁਹੱਈਆ ਕਰਵਾਏ ਜਾਣ। ਅਖੀਰ ਵਿੱਚ ਡਾ. ਭਾਰਤ ਭੂਸ਼ਣ ਨੇ ਕਿਹਾ ਕਿ ਉਹ ਕਿਸਾਨਾਂ ਅਤੇ ਡੀਲਰਾਂ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ੲ.ੇਡੀ.ਓ ਜਗਪਾਲ ਸਿੰਘ, ਮਨਦੀਪ ਸਿੰਘ, ਏ.ਐਸ.ਆਈ ਰਮਨਦੀਪ ਸਿੰਘ, ਅਰੁਣਦੀਪ ਸਿੰਘ, ਦਿਸ਼ਾ, ਅਮਨਦੀਪ ਕੌਰ, ਦਿਸ਼ਾ, ਬੀ.ਟੀ.ਐਮ ਕੰਵਲਜੀਤ ਸਿੰਘ ਅਤੇ ਏ.ਟੀ.ਐਮ ਸੈਫ, ਮਨਪ੍ਰੀਤ ਸਿੰਘ, ਸ਼੍ਰੀ ਅੰਮ੍ਰਿਤਪਾਲ ਸਿੰਘ, ਜਸਪਾਲ ਕੌਰ, ਹਰਪ੍ਰੀਤ ਕੌਰ ਅਤੇ ਲਵਪ੍ਰੀਤ ਕੌਰ ਅਤੇ ਪੈਸਟੀਸਾਈਡ ਡੀਲਰ ਚੰਦ ਸਿੰਘ, ਟੈਨੀ ਗਰਗ, ਰਿੰਕਾ, ਸੁਰੇਸ਼ ਕੁਮਾਰ ਆਦਿ ਹਾਜਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













