Talwandi Sabo News: ਗਲੋਬਲ ਐਜੂਕੇਸ਼ਨ ਰਿਸਰਚ ਐਸੋਸਿਏਸ਼ਨ (ਗੇਰਾ) ਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤੀ ਗਈ ਦੋ ਰੋਜਾ ਅੰਤਰ-ਰਾਸ਼ਟਰੀ ਕਾਨਫਰੰਸ ਐਜੂਕੋਨ-2025 ਵਿੱਚ ਉੱਘੇ ਖੇਤੀ ਵਿਗਿਆਨੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਰੋ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਵੱਲੋਂ ਪਾਸੀ ਮੈਮੋਰੀਅਲ ਲੈਕਚਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸਿੱਖਿਆ, ਖੇਤੀ ਬਾੜੀ, ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਿਭਾਈਆਂ ਗਈਆਂ ਉੱਘੀਆਂ ਸੇਵਾਵਾਂ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਮੁੱਖ ਮਹਿਮਾਨ ਪ੍ਰੋ. ਪੰਕਜ ਅਰੋੜਾ ਚੇਅਰਪਰਸਨ ਐਨ.ਸੀ.ਟੀ.ਈ. ਨਵੀਂ ਦਿੱਲੀ ਅਤੇ ਹੋਰਨਾਂ ਪਤਵੰਤਿਆਂ ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਮੌਕੇ ਗੇਰਾ ਦੇ ਪ੍ਰਧਾਨ ਪ੍ਰੋ. ਐਸ.ਪੀ.ਮਲਹੋਤਰਾ, ਪ੍ਰੋ. ਐਸ.ਕੇ.ਬਾਵਾ, ਡਾ. ਭੁਪਿੰਦਰ ਸਿੰਘ ਸੀ.ਈ.ਓ. ਕੈਲਗਰੀ ਕੈਨੇਡਾ ਅਤੇ ਪ੍ਰੋ. ਆਰ.ਕੇ.ਵਸੂਰੀਕਾ, ਡੀਨ ਅਕਾਦਮਿਕ ਸੀ.ਯੂ.ਪੀ. ਪੰਜਾਬ ਬਠਿੰਡਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਹ ਵੀ ਪੜ੍ਹੋ ਵੱਡੀ ਖ਼ਬਰ; ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਵਿਰਸਾ ਸਿੰਘ ਵਲਟੋਹਾ ਨੂੰ ਮਿਲੀ ਮੁਆਫ਼ੀ
ਇਸ ਸ਼ਾਨਾਮੱਤੀ ਪ੍ਰਾਪਤੀ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ, ਪ੍ਰਬੰਧਕੀ ਨਿਰਦੇਸ਼ਕ ਸ. ਸੁਖਰਾਜ ਸਿੰਘ ਸਿੱਧੂ, ਤੇ ਵਾਈਸ ਚਾਂਸ਼ਲਰ ਡਾ. ਰਾਮੇਸ਼ਵਰ ਸਿੰਘ ਵੱਲੋਂ ਵਧਾਈ ਦਿੱਤੀ ਗਈ। ਉਨ੍ਹਾਂ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਡਾ. ਧੀਮਾਨ ਦੀ ਇਹ ਪ੍ਰਾਪਤੀ ਉੱਭਰਦੇ ਨੌਜਵਾਨ ਵਿਗਿਆਨੀਆਂ, ਖੋਜਾਰਥੀਆਂ ਅਤੇ ਖੇਤੀ ਮਾਹਿਰਾਂ ਲਈ ਪ੍ਰੇਰਣਾ ਦਾ ਕੰਮ ਕਰੇਗੀ।ਅਵਾਰਡ ਪ੍ਰਾਪਤੀ ਮੌਕੇ ਡਾ. ਧੀਮਾਨ ਨੇ ਕਿਹਾ ਕਿ ਸਦੀਆਂ ਤੋਂ ਭਾਰਤ ਅਧਿਆਤਮ, ਦਰਸ਼ਨ ਅਤੇ ਸਿੱਖਿਆ ਦੇ ਖੇਤਰ ਵਿੱਚ ਦੁਨੀਆ ਦਾ ਰਾਹ ਦਿੱਸੇਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨ, ਖੇਤੀ, ਸਿਹਤ ਗਿਆਨ , ਤਕਨਾਲੋਜੀ ਵਿਕਾਸ ਆਦਿ ਵਿਸ਼ਿਆਂ ਤੇ ਭਾਰਤੀ ਗਿਆਨੀਆਂ ਵੱਲੋਂ ਮੋਹਰੀ ਬਣ ਕੇ ਦੁਨੀਆ ਨੂੰ ਗਿਆਨ ਦੀ ਰੋਸ਼ਨੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਭਗਵਾਨ ਸ਼ੀ ਕ੍ਰਿਸ਼ਨ ਦਾ ਗੀਤਾ ਉਪਦੇਸ਼ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀਆਂ ਉਦਾਸੀਆਂ ਅਤੇ ਰਚੀ ਬਾਣੀ ਨੇ ਸੰਸਾਰ ਭਰ ਵਿੱਚ ਗਿਆਨ ਦੀ ਜੋਤ ਜਗਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਭਾਰਤੀ ਵੱਖ-ਵੱਖ ਖੇਤਰਾਂ ਵਿੱਚ ਵੱਡਾ ਯੋਗਦਾਨ ਪਾ ਕੇ ਦੁਨੀਆਂ ਦਾ ਚਾਨਣ ਮੁਨਾਰਾ ਬਣੇ ਹਨ
ਉਨ੍ਹਾਂ ਨੇ ਖੇਤੀ ਮਾਹਿਰ ਡਾ. ਗੁਰਦੇਵ ਸਿੰਘ ਖੁਸ਼, ਔਪਟਿਕ ਫਾਈਬਰ ਤਕਨਾਲੋਜੀ ਮਾਹਿਰ ਨਰਿੰਦਰ ਸਿੰਘ ਕੰਪਾਨੀ, ਅਰਥ ਸ਼ਾਸਤਰੀ ਡਾ. ਐਮ.ਐਸ. ਸਵਾਮੀਨਾਥਨ, ਡਾ. ਮਨਮੋਹਨ ਸਿੰਘ, ਡਾ. ਅਮਰੀਤਿਆ ਸੈਨ, ਮਿਜ਼ਾਈਲ ਮੈਨ ਡਾ. ਅਬਦੁਲ ਕਲਾਮ, ਅਤੇ ਬਾਇਓਟੈਕਨੌਲੋਜਿਸਟ ਡਾ. ਹਰਗੋਬਿੰਦ ਖੁਰਾਨਾ ਵਰਗੀਆਂ ਸਖ਼ਸ਼ੀਅਤਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਅਜੋਕਾ ਸੰਸਾਰ ਉਨ੍ਹਾਂ ਦੀ ਮਿਹਨਤ ਅਤੇ ਦੂਰਦਰਸ਼ੀ ਯੋਗਦਾਨ ਦਾ ਰਿਣੀ ਰਹੇਗਾ। ਉਨ੍ਹਾਂ ਭਾਰਤ ਦੇ ਵਸੂਦੇਵ ਕੁਟੰਬਕਮ ਅਤੇ ਸਰਬੱਤ ਦੇ ਭਲੇ ਦੇ ਫਲਸਫੇ ਦਾ ਵਖਾਣ ਵੀ ਕੀਤਾ ਜਿਨ੍ਹਾਂ ਕਰਕੇ ਦੁਨੀਆ ਨੂੰ ਚੜ੍ਹਦੀ ਕਲਾ ‘ਚ ਰੱਖਿਆ ਜਾ ਸਕਦਾ ਹੈ।। ਉਨ੍ਹਾਂ ਕਿਹਾ ਕਿ ਭਾਰਤ ਦੀ ਗਿਆਨ ਸੰਪਦਾ ਆਧੁਨਿਕ ਵਿਗਿਆਨ ਅਤੇ ਸਿੱਖਿਆ ਦੇ ਖੇਤਰ ਵਿੱਚ ਅੱਜ ਵੀ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਕਾਬਿਲ ਹੈ ਜੋ ਸਮੁੱਚੀ ਦੁਨੀਆ ਦਾ ਮਾਰਗਦਰਸ਼ਕ ਕਰ ਸਕਦਾ ਹੈ।ਆਯੋਜਕਾਂ ਵੱਲੋਂ ਡਾ. ਧੀਮਾਨ ਨੂੰ ਸਨਮਾਨ ਪੱਤਰ, ਦੁਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਸਿਹਤਯਾਬੀ ਅਤੇ ਉੱਜਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਗਈਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













