ਲੁਧਿਆਣਾ 31 ਜਨਵਰੀ:ਉੱਘੇ ਪਸਾਰ ਮਾਹਿਰ ਅਤੇ ਪਸਾਰ ਸਿੱਖਿਆ ਵਿਭਾਗ ਦੇ ਸਾਬਕਾ ਮੁਖੀ ਡਾ. ਕੁਲਦੀਪ ਸਿੰਘ ਅੱਜ ਪੀ ਏ ਯੂ ਦੇ ਸਹਿਯੋਗੀ ਨਿਰਦੇਸ਼ਕ ਲੋਕ ਸੰਪਰਕ ਨਿਯੁਕਤ ਹੋਏ। ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਹ ਨਿਯੁਕਤੀ ਪੀ ਏ ਯੂ ਦੇ ਲੋਕ ਸੰਪਰਕ ਨੂੰ ਮਜ਼ਬੂਤ ਕਰਨ ਦੇ ਆਸ਼ੇ ਨਾਲ ਕੀਤੀ ਹੈ। ਡਾ ਕੁਲਦੀਪ ਸਿੰਘ ਕੋਲ ਪੀ ਏ ਯੂ ਵੱਲੋਂ ਖੋਜੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਮਸ਼ੀਨਰੀ ਤਕਨਾਲੋਜੀਆਂ ਨੂੰ ਕਿਸਾਨਾਂ ਤਕ ਪਸਾਰਨ ਦਾ ਲੰਮਾ ਤਜਰਬਾ ਹੈ। ਉਹ ਪਿਛਲੇ 32 ਸਾਲਾਂ ਤੋਂ ਪੀ ਏ ਯੂ ਦੇ ਪਸਾਰ ਕਰਮੀ ਵਜੋਂ ਕਾਰਜਸ਼ੀਲ ਹਨ।ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ, ਜਲੰਧਰ ਨੂੰ ਆਧੁਨਿਕ ਤਕਨਾਲੋਜੀ ਪਾਰਕ, ਸੰਯੁਕਤ ਖੇਤੀ ਪ੍ਰਣਾਲੀ ਮਾਡਲ ਅਤੇ ਕਿਸਾਨ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪ੍ਰਦਰਸ਼ਨੀ ਯੂਨਿਟਾਂ ਦੇ ਨਾਲ ਭਰਪੂਰ ਸੰਸਥਾ ਵਜੋਂ ਵਿਕਸਤ ਕਰਨ ਵਿੱਚ ਡਾ ਕੁਲਦੀਪ ਸਿੰਘ ਨੇ ਮੋਹਰੀ ਭੂਮਿਕਾ ਅਦਾ ਕੀਤੀ।
ਇਹ ਵੀ ਪੜ੍ਹੋ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮੁੜ ਹਾਲਾਤ ਵਿਗੜੀ
ਇਕ ਅਕਾਦਮਿਕ ਕਰਮੀ ਵਜੋਂ ਉਨ੍ਹਾਂ ਨੇ 37 ਖੋਜ ਪੱਤਰ, 3 ਕਿਤਾਬਾਂ, 24 ਅਧਿਆਏ ਅਤੇ 31 ਪ੍ਰਸਿੱਧ ਲੇਖ ਪ੍ਰਕਾਸ਼ਿਤ ਕੀਤੇ ਹਨ। ਨਾਲ ਹੀ ਉਹ 6 ਖੋਜ ਅਤੇ ਪ੍ਰੋਜੈਕਟਾਂ ਦਾ ਹਿੱਸਾ ਰਹੇ।ਉਨ੍ਹਾਂ ਦੇ ਯੋਗਦਾਨ ਲਈ ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਫਾਰ ਐਡਵਾਂਸਮੈਂਟ ਆਫ ਐਗਰੀਕਲਚਰਲ ਸਾਇੰਸਜ਼ ਨੇ ਉਨ੍ਹਾਂ ਨੂੰ ਸਾਲ 2016-17 ਵਿੱਚ ਡਾ ਜੀ ਐੱਸ ਖੁਸ਼ ਟੀਮ ਪੁਰਸਕਾਰ ਪ੍ਰਦਾਨ ਕੀਤਾ ਗਿਆ। ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਉਨ੍ਹਾਂ ਨੂੰ ਨਾਨਾਜੀ ਦੇਸ਼ਮੁਖ ਆਈ ਸੀ ਏ ਆਰ ਟੀਮ ਅਵਾਰਡ (2019) ਨਾਲ ਵੀ ਸਨਮਾਨਿਤ ਕੀਤਾ। ਨਾਲ ਹੀ ਪੀਏਯੂ ਨੇ ਉਨ੍ਹਾਂ ਨੂੰ ਡਾ ਸਤਵੰਤ ਕੌਰ ਮੈਮੋਰੀਅਲ ਬੈਸਟ ਐਕਸਟੈਂਸ਼ਨ ਵਰਕਰ ਐਵਾਰਡ 2015 ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਪਸਾਰ ਸਿੱਖਿਆ ਦੀਆਂ ਅਨੇਕ ਸੁਸਾਇਟੀਆਂ ਨੇ ਉਨਾਂ ਨੂੰ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ ਜਥੇਦਾਰ ਹਰਪ੍ਰੀਤ ਸਿੰਘ ਵਿਰੁਧ ਜਾਂਚ ਕਰ ਰਹੀ 3 ਮੈਂਬਰੀ S7P3 ਕਮੇਟੀ ਅੱਜ ਲੈ ਸਕਦੀ ਹੈ ਕੋਈ ਵੱਡਾ ਫੈਸਲਾ!
ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਡਾ ਕੁਲਦੀਪ ਸਿੰਘ ਨੂੰ ਇਸ ਮੌਕੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹਨਾਂ ਦੀ ਸਖਤ ਮਿਹਨਤ ਨਾਲ ਪੀਏਯੂ ਦਾ ਲੋਕ ਸੰਪਰਕ ਪੱਖ ਪਹਿਲਾ ਨਾਲੋਂ ਵੀ ਵਧੇਰੇ ਮਜ਼ਬੂਤ ਹੋਵੇਗਾ।ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ, ਕੇ ਵੀ ਕੇ ਮੋਗਾ ਦੇ ਸਹਿਯੋਗੀ ਨਿਰਦੇਸ਼ਕ ਡਾ ਅਮਨਦੀਪ ਸਿੰਘ ਬਰਾੜ, ਡਾ ਅਨਿਲ ਸ਼ਰਮਾ, ਡਾ ਦੇਵਿੰਦਰ ਤਿਵਾੜੀ ਅਤੇ ਪੀ ਏ ਯੂ ਦੇ ਹੋਰ ਅਨੇਕ ਮਾਹਿਰਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਆਸ ਹੈ ਉਨ੍ਹਾਂ ਦੀ ਨਿਗਰਾਨੀ ਹੇਠ ਪੀ ਏ ਯੂ ਦਾ ਲੋਕ ਸੰਪਰਕ ਕਿਸਾਨਾਂ ਅਤੇ ਆਮ ਲੋਕਾਂ ਨਾਲ ਹੋਰ ਗੂੜ੍ਹਾ ਅਤੇ ਮਜ਼ਬੂਤ ਹੋਏਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite