Patiala News: ਪਿਛਲੇ ਕਰੀਬ 12 ਸਾਲਾਂ ਤੋਂ ਨਸ਼ਾ ਤਸਕਰੀ ਦੇ ਕੇਸ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਤੋਂ ਅੱਜ 18 ਮਾਰਚ ਨੂੰ ਮੁੜ ਦੂਜੀ ਵਾਰ ਲਗਾਤਾਰ 8 ਘੰਟੇ ਪੁਛਗਿਛ ਕੀਤੀ ਗਈ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਹੋਈ ਇਸ ਪੁਛਪੜਤਾਲ ਤੋਂ ਬਾਅਦ ਹੁਣ ਇਸ ਮਾਮਲੇ ਦੀ ਸੁਣਵਾਈ ਮੁੜ 24 ਮਾਰਚ ਨੂੰ ਹੋਵੇਗੀ।
ਇਹ ਵੀ ਪੜ੍ਹੋ 15,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਵਿਜੀਲੈਂਸ ਵੱਲੋਂ ਕਾਬੂ; ਗ੍ਰਿਫ਼ਤਾਰੀ ਤੋਂ ਬਚਦਾ BDPO ਮੌਕੇ ਤੋਂ ਹੋਇਆ ਫਰਾਰ
ਪੁਛਗਿਛ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਿੱਟ ਮੁਖੀ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਸੀਨੀਅਰ ਆਈਪੀਐਸ ਅਫਸਰ ਵਰੁਣ ਸ਼ਰਮਾ ਨੇ ਪੁਲਿਸ ਲਾਈਨ ਪਟਿਆਲਾ ਦੇ ਕਾਨਫਰੰਸ ਹਾਲ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਪੜਤਾਲ ਦੌਰਾਨ ਕਾਫ਼ੀ ਨਵੇਂ ਤੱਥ ਸਾਹਮਣੇ ਆਏ ਹਨ, ਜਿੰਨ੍ਹਾਂ ਨੂੰ ਮਾਣਯੋਗ ਸੁਪਰੀਮ ਕੋਰਟ ਅੱਗੇ ਰੱਖਿਆ ਜਾਵੇਗਾ। ਉਨ੍ਹਾਂ ਦਸਿਆ ਕਿ ਵਿਦੇਸ਼ ’ਚ ਬੈਠੇ ਇਸ ਕੇਸ ਵਿਚ ਸਹਿਦੋਸ਼ੀ ਸਤਵੰਤ ਸੱਤਾ, ਪਰਮਿੰਦਰ ਪਿੰਦੀ ਤੇ ਅਮਰਿੰਦਰ ਲਾਡੀ ਨੂੰ ਵਾਪਸ ਲਿਆਉਣ ਲਈ ਬਲੂ ਨੋਟਿਸ ਭੇਜਿਆ ਗਿਆ ਹੈ ਤੇ ਇਸ ਸਬੰਧੀ ਕੇਂਦਰ ਸਰਕਾਰ ਦੇ ਸਬੰਧਤ ਵਿਭਾਗਾਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ ਯੁੱਧ ਨਸ਼ਿਆਂ ਵਿਰੁੱਧ: ਸੰਗਰੂਰ ਵਿੱਚ ਨਸ਼ਾ ਤਸਕਰਾਂ ਦੁਆਰਾ ਬਣਾਈਆਂ 2 ਨਜਾਇਜ਼ ਉਸਾਰੀਆਂ ਬੁਲਡੋਜ਼ਰ ਨਾਲ ਢਾਹੀਆਂ
ਉਨ੍ਹਾਂ ਇਹ ਵੀ ਦਸਿਆ ਕਿ ਜਾਂਚ ਟੀਮ ਵੱਲੋਂ ਸਾਬਕਾ ਮੰਤਰੀ ਨੂੰ ਕੁੱਝ ਲਿਖਤੀ ਸਵਾਲ ਵੀ ਦਿੱਤੇ ਹਨ, ਜਿੰਨ੍ਹਾਂ ਦੇ ਜਵਾਬ ਮੰਗੇ ਗਏ ਹਨ। ਉਨ੍ਹਾਂ ਦਸਿਆ ਕਿ ਟੀਮ ਨੂੰ ਸ: ਮਜੀਠਿਆ ਦੇ ਸਬੰਧੀ ਕੁੱਝ ਨਵੇਂ ਵਿੱਤੀ ਲੈਣ ਦੇਣ ਦਾ ਖ਼ੁਲਾਸਾ ਹੋਇਆ ਅਤੇ ਘਟਨਾਕ੍ਰਮ ਦੇ ਦੌਰਾਨ ਜਾਇਦਾਦ ਵਿਚ ਵੀ ਵਾਧਾ ਦਰਜ਼ ਹੋਇਆ ਸੀ, ਜਿਸਦੇ ਚੱਲਦੇ ਮਾਮਲੇ ਦੀ ਡੂੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਬਿਕਰਮ ਸਿੰਘ ਮਜੀਠਿਆ ਸਹਿਤ ਕਈਆਂ ਹੋਰਨਾਂ ਵਿਰੁਧ 2021 ਵਿਚ ਪਰਚਾ ਦਰਜ਼ ਹੋਇਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਨਸ਼ਾ ਤਸਕਰੀ ਕੇਸ: ਵਿਸ਼ੇਸ ਜਾਂਚ ਟੀਮ ਨੇ ਦੂਜੇ ਦਿਨ ਵੀ ਲਗਾਤਾਰ 8 ਘੰਟੇ ਬਿਕਰਮ ਮਜੀਠਿਆ ਤੋਂ ਕੀਤੀ ਪੁਛਗਿਛ"