ਬਠਿੰਡਾ, 25 ਸਤੰਬਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ-2 ਬਠਿੰਡਾ ਦੀ ਪੁਲਿਸ ਪਾਰਟੀ ਬਾਣਾ ਦਿਆਲਪੁਰਾ ਦੇ ਏਰੀਆ ਵਿੱਚ ਗਸ਼ਤ ਕਰਦੇ ਹੋਏ ਸਵੀਫਟ ਡਿਜਾਇਰ ਕਾਰ ਸਵਾਰ ਇੱਕ ਵਿਅਕਤੀ ਨੂੰ ਹਜ਼ਾਰਾਂ ਦੀ ਤਾਦਾਦ ਵਿਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਹਿਤ ਗ੍ਰਿਫਤਾਰ ਕੀਤਾ ਹੈ। ਕਥਿਤ ਦੋਸ਼ੀ ਦੀ ਪਹਿਚਾਣ ਲਖਵੀਰ ਸਿੰਘ ਵਾਸੀ ਕੋਠਾਗੁਰੂ ਕਾ ਦੇ ਤੌਰ ‘ਤੇ ਹੋਈ ਹੈ।
ਪਟਿਆਲਾ ਪੁਲਿਸ ਵੱਲੋਂ ਚੋਰ ਗਿਰੋਹ ਕਾਬੂ, 11 ਚੋਰੀ ਦੇ ਮੋਟਰਸਾਈਕਲ ਤੇ 2 ਪਿਸ.ਤੌਲ ਬਰਾਮਦ
ਮੌਕੇ ‘ਤੇ ਪੁੱਜੇ ਡੀਐਸਪੀ ਪਰਦੀਪ ਸਿੰਘ ਦੀ ਹਾਜਰੀ ਵਿੱਚ ਲਖਵੀਰ ਸਿੰਘ ਦੇ ਕਬਜਾ ਵਿੱਚਲੀ ਕਾਰ ਦੀ ਡਿੱਗੀ ਵਿੱਚ ਪਏ ਗੱਟਾ ਪਲਾਸਟਿਕ ਵਿੱਚ 5000 ਨਸ਼ੀਲੀਆ ਗੋਲੀਆ (ਟਰਾਮਾਡੋਲ) ਅਤੇ 4000 ਨਸ਼ੀਲੇ ਕੈਪਸੂਲ (ਪ੍ਰੈਗਾਬਾਲਿਨ) ਬ੍ਰਾਮਦ ਕੀਤੇ ਗਏ। ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Share the post "ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਦਾ ਪਰਦਾਫਾਸ਼, ਹਜ਼ਾਰਾਂ ਗੋਲੀਆਂ ਤੇ ਕੈਪਸੂਲਾਂ ਸਹਿਤ ਇੱਕ ਗ੍ਰਿਫਤਾਰ"