ਲੁਧਿਆਣਾ ਪੱਛਮੀ ਉਪ ਚੋਣ ‘ਚ ਹੋ ਸਕਦਾ ਭਾਜਪਾ ਦਾ ਉਮੀਦਵਾਰ
Ludhiana News: ਕਾਂਗਰਸ ਦੀ ਸਰਕਾਰ ਦੌਰਾਨ ਤਤਕਾਲੀ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਨਾਲ ‘ਉਲਝਣ’ ਵਾਲਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਬੀਤੀ ਸ਼ਾਮ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਿਆ ਹੈ। ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਭਾਜਪਾ ਉਸਨੂੰ ਸੰਭਾਵਿਤ ਤੌਰ ਤੇ ਅਗਲੇ ਮਹੀਨੇ ਹੋਣ ਵਾਲੀ ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਲਈ ਆਪਣਾ ਉਮੀਦਵਾਰ ਬਣਾ ਸਕਦੀ ਹੈ, ਜਿੱਥੋਂ ਕਿ ਕਾਂਗਰਸ ਵੱਲੋਂ ਮੁੜ ਆਪਣੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਚੋਣ ਲੜਾਏ ਜਾਣ ਦੀ ਪੂਰੀ ਚਰਚਾ ਹੈ।
ਇਹ ਵੀ ਪੜ੍ਹੋ 20,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਵਿਜੀਲੈਂਸ ਵੱਲੋਂ ਕਾਬੂ,BDPO’ਤੇ ਵੀ ਕੇਸ ਦਰਜ
ਜਦ ਕਿ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਪਹਿਲ ਕਰਦਿਆਂ ਆਪਣੇ ਰਾਜਸਭਾ ਮੈਂਬਰ ਸੰਜੀਵ ਅਰੋੜਾ ਨੂੰ ਕੁਝ ਦਿਨ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤਾ ਹੈ। ਸਿਆਸੀ ਮਾਹਰ ਇਹ ਗੱਲ ਮੰਨ ਕੇ ਚੱਲ ਰਹੇ ਹਨ ਕਿ ਜੇਕਰ ਭਾਜਪਾ ਸਾਬਕਾ ਸਾਬਕਾ ਡੀਐਸਪੀ ਸੇਖੋ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ ਤਾਂ ਇਸਦਾ ਕਿ ਖਮਿਆਜ਼ਾ ਆਸ਼ੂ ਨੂੰ ਜਰੂਰ ਭੁਗਤਨਾ ਪੈ ਸਕਦਾ ਹੈ। ਜਿਕਰਯੋਗ ਹੈ ਕਿ ਤਤਕਾਲੀ ਮੰਤਰੀ ਆਸੂ ਅਤੇ ਤਤਕਾਲੀ ਡੀਐਸਪੀ ਸੇਖੋ ਦੀ ਇੱਕ ਆਡੀਓ ਉਸ ਸਮੇਂ ਕਾਫੀ ਚਰਚਾ ਦੇ ਵਿੱਚ ਆਈ ਸੀ, ਜਿਸ ਦੇ ਵਿੱਚ ਕਥਿਤ ਨਜਾਇਜ਼ ਉਸਾਰੀਆਂ ਨੂੰ ਲੈ ਕੇ ਦੋਨਾਂ ਵਿਚਕਾਰ ਕਾਫੀ ਕਹਾ ਸੁਣੀ ਹੋਈ ਸੀ।
ਇਹ ਵੀ ਪੜ੍ਹੋ ਸਰਕਾਰ ਦੀ ਸਖ਼ਤੀ ਦਾ ਅਸਰ; ਤਹਿਸੀਲਦਾਰਾਂ ਵੱਲੋਂ ਬਿਨ੍ਹਾਂ ਸ਼ਰਤ ਆਪਣੇ ਕੰਮ ’ਤੇ ਵਾਪਸ ਆਉਣ ਦਾ ਐਲਾਨ
ਹਾਲਾਂਕਿ ਬਾਅਦ ਦੇ ਵਿੱਚ ਆਪਣੇ ਡੀਐਸਪੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਸੇਖੋ ਨੂੰ ਕਾਨੂੰਨ ਪ੍ਰਣਾਲੀ ‘ਤੇ ਟਿੱਪਣੀਆਂ ਕਰਨੀਆਂ ਵੀ ਮਹਿੰਗੀਆਂ ਪਈਆਂ ਸਨ ਅਤੇ ਉਹ ਕਈ ਮਹੀਨੇ ਜੇਲ ਵਿੱਚ ਵੀ ਬੰਦ ਰਹੇ ਸਨ। ਜ਼ਿਕਰਯੋਗ ਹੈ ਕਿ ਭਾਜਪਾ ਹਮੇਸ਼ਾ ਨਵੇਂ ਤਜਰਬੇ ਕਰਨ ਵਾਲੀ ਸਿਆਸੀ ਪਾਰਟੀ ਦੇ ਤੌਰ ‘ਤੇ ਜਾਣੀ ਜਾਂਦੀ ਹੈ ਜਿਸਦੇ ਚਲਦੇ ਸੇਖੋ ਦੀ ਸਿਆਸਤ ਵਿੱਚ ਸ਼ਮੂਲੀਅਤ ਤੋਂ ਬਾਅਦ ਲੁਧਿਆਣਾ ਦੇ ਵਿੱਚ ਉਸਦੇ ਚੋਣ ਲੜਣ ਦੀਆਂ ਚਰਚਾਵਾਂ ਵੀ ਸ਼ੁਰੂ ਹੋ ਚੁੱਕੀਆਂ ਹਨ।