WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਲੁਧਿਆਣਾ

ਡੀ ਟੀ ਐੱਫ ਸੌਂਪੇਗੀ ਬਦਲੀਆਂ ਅਤੇ ਤਰੱਕੀਆਂ ਸਬੰਧੀ ਮਸਲਿਆਂ ਨੂੰ ਲੈ ਕੇ ਵਿਰੋਧ ਪੱਤਰ

ਲੁਧਿਆਣਾ , 23 ਸਤੰਬਰ: ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਲੁਧਿਆਣਾ ਦੇ ਈਸੜੂ ਭਵਨ ਵਿਖੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਮੀਟਿੰਗ ਵਿੱਚ ਅਧਿਆਪਕ ਮਸਲਿਆਂ ਤੇ ਵਿਚਾਰ ਚਰਚਾ ਕਰਨ ਉਪਰੰਤ ਕੀਤੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਤਰੱਕੀਆਂ ਅਤੇ ਬਦਲੀਆਂ ਸਬੰਧੀ ਜੋ ਵਤੀਰਾ ਅਪਣਾਇਆ ਜਾ ਰਿਹਾ ਹੈ ਉਹ ਨਿੰਦਾਯੋਗ ਹੈ। ਇਸ ਖਿਲਾਫ ਅਧਿਆਪਕ ਵਰਗ ਵਿੱਚ ਭਾਰੀ ਰੋਸ ਹੈ ਜਿਸ ਦਾ ਪ੍ਰਗਟਾਵਾ ਬੁੱਧਵਾਰ ਨੂੰ ਸਾਰੇ ਜ਼ਿਲਿ੍ਹਆਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਵਿਰੋਧ ਪੱਤਰ ਸੌਂਪ ਕੇ ਕੀਤਾ ਜਾਵੇਗਾ।

ਮੁੱਖ ਮੰਤਰੀ ਵੱਲੋਂ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ, ਦੇਖੋ ਕਿਸਨੂੰ, ਕਿਹੜਾ ਵਿਭਾਗ ਮਿਲਿਆ!

ਉਨ੍ਹਾਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰੱਕੀਆਂ ਉਪਰੰਤ ਲੈਕਚਰਾਰ ਬਣੇ ਅਧਿਆਪਕਾਂ ਨੂੰ ਸਕੂਲ ਆਫ ਐਮੀਨੈਂਸ ਸਕੂਲਾਂ ਦੇ ਥੋੜ੍ਹੇ ਜਿਹੇ ਸਟੇਸ਼ਨ ਦਿਖਾ ਕੇ ਸਟੇਸ਼ਨ ਚੋਣ ਕਰਨ ਲਈ ਮਜ਼ਬੂਰ ਕਰਦਿਆਂ ਅਧਿਆਪਕਾਂ ਨੂੰ ਤਰੱਕੀਆਂ ਛੱਡਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਬਦਲੀਆਂ ਵਿੱਚ ਆਨ ਲਾਈਨ ਪੋਰਟਲ ’ਤੇ ਪਾਰਦਰਸ਼ਤਾ ਦਾ ਭੋਗ ਪਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਿੰਨ੍ਹਾਂ ਅਧਿਆਪਕਾਂ ਵੱਲੋਂ ਪੋਰਟਲ ’ਤੇ ਭਰੇ ਡਾਟੇ ਵਿੱਚ ਕੋਈ ਕਮੀ ਰਹਿ ਗਈ ਉਨ੍ਹਾਂ ਨੂੰ ਆਪਣਾ ਡਾਟਾ ਦਰੁਸਤ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਪਹਿਲੇ ਗੇੜ ਵਿੱਚੋਂ ਉਹ ਬਹੁਤੇ ਬਾਹਰ ਹੀ ਰਹੇ। ਵਿਭਾਗ ਵੱਲੋਂ ਕੀਤੇ ਵਾਅਦੇ ਅਨੁਸਾਰ ਪਹਿਲੇ ਗੇੜ ਦੀਆਂ ਬਦਲੀਆਂ ਉਪਰੰਤ ਦੂਜੇ ਗੇੜ ਦੀਆਂ ਬਦਲੀਆਂ ਦੀ ਸ਼ੁਰੂਆਤ ਕੀਤੀ ਜਾਣੀ ਬਣਦੀ ਸੀ ਪਰ ਹਾਲੇ ਤੱਕ ਇਸ ਬਾਬਤ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ ਹੈ।

ਪਾਤੜਾਂ ਵਾਲਾ ਥਾਣੇਦਾਰ ਅਮਰੀਕ ਸਿੰਘ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਉਕਤ ਮਸਲਿਆਂ ਨੂੰ ਲੈ ਕੇ 25 ਸਤੰਬਰ (ਬੁੱਧਵਾਰ) ਨੂੰ ਜ਼ਿਲ੍ਹਾ ਕਮੇਟੀਆਂ ਵੱਲੋਂ ਸਿੱਖਿਆ ਮੰਤਰੀ ਦੇ ਨਾਮ ਜਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਵਿਰੋਧ ਪੱਤਰ ਭੇਜੇ ਜਾਣਗੇ। ਮੀਟਿੰਗ ਵਿਚ ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਹਰਜਿੰਦਰ ਵਡਾਲਾ ਬਾਂਗਰ, ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਜਸਵਿੰਦਰ ਔਜਲਾ ਅਤੇ ਕੁਲਵਿੰਦਰ ਜੋਸ਼ਨ, ਪ੍ਰੈਸ ਸਕੱਤਰ ਪਵਨ ਕੁਮਾਰ ਮੁਕਤਸਰ, ਸਹਾਇਕ ਵਿੱਤ ਸਕੱਤਰ ਤਜਿੰਦਰ ਕਪੂਰਥਲਾ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ, ਡੀ.ਟੀ.ਐੱਫ. ਦੇ ਸੂਬਾ ਕਮੇਟੀ ਮੈਂਬਰ ਅਤੇ ਜਿਲ੍ਹਾ ਪ੍ਰਧਾਨ: ਜਰਮਨਜੀਤ ਸਿੰਘ (ਸੂਬਾ ਪ੍ਰਧਾਨ, ਡੀ.ਐੱਮ.ਐੱਫ.), ਡਾ. ਹਰਦੀਪ ਟੋਡਰਪੁਰ (ਜਨਰਲ ਸਕੱਤਰ, ਡੀ.ਐੱਮ.ਐੱਫ.), ਅਤਿੰਦਰ ਘੱਗਾ (ਸੂਬਾ ਕਨਵੀਨਰ,

BIG BREAKING: CM ਭਗਵੰਤ ਮਾਨ ਨੇ ਆਪਣੇ OSD ਓਂਕਾਰ ਸਿੰਘ ਨੂੰ ਅਹੁਦੇ ਤੋਂ ਹੱਟਾਇਆ

ਪੀ.ਪੀ.ਪੀ.ਐੱਫ.), ਸੁਖਵਿੰਦਰ ਗਿਰ, ਰਮਨਜੀਤ ਸੰਧੂ, ਹਰਵਿੰਦਰ ਰੱਖੜਾ, ਗਿਆਨ ਚੰਦ, ਮਲਕੀਤ ਸਿੰਘ ਹਰਾਜ਼, ਜੋਸ਼ੀਲ ਤਿਵਾੜੀ, ਦਲਜੀਤ ਸਫ਼ੀਪੁਰ, ਕੌਰ ਸਿੰਘ ਫੱਗੂ, ਨਿਰਮਲ ਚੁਹਾਣਕੇ, ਪ੍ਰਮਾਤਮਾ ਸਿੰਘ, ਗੁਰਵਿੰਦਰ ਖਹਿਰਾ, ਜਸਵੀਰ ਸਿੰਘ ਭੱਮਾ, ਹਰਜਿੰਦਰ ਸਿੰਘ ਸੇਮਾ, ਰਾਜਿੰਦਰ ਮੂਲੋਵਾਲ, ਰੁਪਿੰਦਰ ਪਾਲ ਗਿੱਲ, ਉਪਕਾਰ ਸਿੰਘ ਤੋਂ ਇਲਾਵਾ ਗੁਰਜੰਟ ਸਿੰਘ ਲਾਂਗੜੀਆਂ, ਅਮਿਤ ਫਿਰੋਜ਼ਪੁਰ, ਇੰਦਰਸੁਖਦੀਪ ਸਿੰਘ, ਸੁਰਿੰਦਰ ਪਾਲ ਸਿੰਘ, ਮਨਦੀਪ ਸਿੰਘ, ਸ਼ਿਵ ਸ਼ੰਕਰ ਸ਼ਰਮਾ, ਅਖਤਰ ਅਲੀ, ਗੁਰਵਿੰਦਰ ਫਾਜ਼ਿਲਕਾ, ਜਸਵਿੰਦਰ ਐਤੀਆਣਾ, ਰਮਨਦੀਪ ਸਿੰਗਲਾ, ਜਗਦੀਸ਼ ਸੱਪਾਂਵਾਲੀ, ਲਖਵਿੰਦਰ ਮਾਨਸਾ, ਗੁਰਜਿੰਦਰ ਮੰਝਪੁਰ, ਸਤਪਾਲ ਸਮਾਣਵੀ, ਮਨਜੀਤ ਦਸੂਹਾ, ਵਰਿੰਦਰ ਸਿੰਘ ਅਤੇ ਅਰਮਿੰਦਰ ਸਿੰਘ ਵੀ ਮੌਜੂਦ ਰਹੇ।

 

Related posts

ਹੁਣ ਪੰਜਾਬ ਵਿੱਚ ਖੁਦ ਸਰਕਾਰ ਤੇ ਸਰਕਾਰੀ ਦਫ਼ਤਰ ਤੁਹਾਡੇ ਘਰ ਆਉਣਗੇ-ਅਰਵਿੰਦ ਕੇਜਰੀਵਾਲ

punjabusernewssite

ਰਵਨੀਤ ਬਿੱਟੂ ਸਮੇਤ ਸਾਬਕਾ ਮੰਤਰੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

punjabusernewssite

ਮੁੱਖ ਮੰਤਰੀ ਚੰਨੀ ਵੱਲੋਂ ਸ਼੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਵਜੋਂ ਮਨਾਉਣ ਦਾ ਕੀਤਾ ਐਲਾਨ

punjabusernewssite