ਬਠਿੰਡਾ, 5 ਜਨਵਰੀ: ਜ਼ਿਲ੍ਹੇ ਦੇ ਕਸਬਾ ਭਗਤਾ ਭਾਈ ਵਿਖੇ ਐਤਵਾਰ ਤੜਕਸਾਰ ਇੱਕ ਦੁਕਾਨ ਨੂੰ ਲੱਗੀ ਭਿਆਨਕ ਅੱਗ ਕਾਰਨ ਦੁਕਾਨ ਦੇ ਨਾਲ-ਨਾਲ ਇੱਕ ਕਾਰ ਵੀ ਸੜ ਕੇ ਸਵਾਹ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਪਤਾ ਲੱਗਿਆ ਹੈ ਕਿ ਇਸ ਦੁਕਾਨ ਦੇ ਉਪਰਲੇ ਹਿੱਸੇ ਵਿਚ ਪ੍ਰਵਾਰ ਰਹਿੰਦਾ ਸੀ, ਜਿਸਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਘਟਨਾ ਦਾ ਪਤਾ ਲੱਗਦੇ ਹੀ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਅੱਗ ਉਪਰ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ ਰਾਜਾ ਵੜਿੰਗ ਨੇ ਜਥੇਦਾਰ ਨੂੰ ਪੱਤਰ ਲਿਖ ਕੇ ਡਾ ਮਨਮੋਹਨ ਸਿੰਘ ਨੂੰ ਪੰਥ ਰਤਨ ਦੇਣ ਦੀ ਕੀਤੀ ਅਪੀਲ
ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਪ੍ਰੰਤੂ ਕਿਹਾ ਜਾ ਰਿਹਾ ਕਿ ਇਹ ਘਟਨਾ ਸ਼ਾਰਟ ਸਰਕਟ ਕਾਰਨ ਵਾਪਰੀ ਹੋ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਭਗਤਾ ਭਾਈ ਦੀ ਪੰਨੂ ਮਾਰਕੀਟ ਦੇ ਨਜ਼ਦੀਕ ਹੀ ਪ੍ਰਦੀਪ ਬੂਟੀਕ ਨਾਂ ਦੀ ਦੁਕਾਨ ਹੈ। ਜਿਸਦੇ ਉਪਰ ਰਿਹਾਇਸ਼ ਹੈ। ਸਭ ਤੋਂ ਪਹਿਲਾਂ ਇਸ ਬੂਟੀਕ ਦੀ ਦੁਕਾਨ ਨੂੰ ਅੱਗ ਲੱਗੀ ਤੇ ਉਸਤੋਂ ਬਾਅਦ ਦੁਕਾਨ ਦੇ ਬਾਹਰ ਕਿਸੇ ਹੋਰ ਪ੍ਰਵਾਰ ਦੀ ਖੜੀ ਕਾਰ ਵੀ ਇਸਦੀ ਚਪੇਟ ਵਿਚ ਆ ਗਈ। ਇਸ ਘਟਨਾ ਵਿਚ ਦੁਕਾਨ ਵਿਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK