ਡਰਾਈਵਰ ਦੀ ਅੱਖ ਲੱਗਣ ਕਾਰਨ ਤੇਜ ਰਫ਼ਤਾਰ ਕਾਰ ਟਰੱਕ ਦੇ ਹੇਠਾਂ ਵੜੀ, 7 ਦੀ ਹੋਈ ਮੌ+ਤ

0
97
+2

ਅਹਿਮਦਾਬਾਦ, 25 ਸਤੰਬਰ: ਬੀਤੇ ਕੱਲ ਗੁਜਰਾਤ ਦੇ ਸਾਂਬਰਕਾਠਾ ਜ਼ਿਲ੍ਹੇ ਦੇ ਹਿੰਮਤ ਨਗਰ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਸੱਤ ਲੋਕਾਂ ਦੇ ਮਰਨ ਅਤੇ 1 ਦੇ ਗੰਭੀਰ ਰੂਪ ਵਿਚ ਜਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਇੱਕ ਤੇਜ ਰਫ਼ਤਾਰ ਕਾਰ ਦੇ ਅੱਗੇ ਜਾ ਰਹੇ ਟਰੱਕ ਦੇ ਥੱਲੇ ਵੜਣ ਕਾਰਨ ਵਾਪਰੀ ਹੈ। ਦਸਿਆ ਜਾ ਰਿਹਾ ਕਿ ਘਟਨਾ ਸਮੇਂ ਇਸ ਕਾਰ ਦੀ ਰਫ਼ਤਾਰ 120 ਸੀ ਅਤੇ ਡਰਾਈਵਰ ਨੂੰ ਝਪਕੀ ਲੱਗ ਗਈ,

ਜੰਮੂ ਕਸ਼ਮੀਰ ਵਿਚ ਦੂਜੇ ਗੇੜ ਤਹਿਤ 26 ਸੀਟਾਂ ‘ਤੇ ਵੋਟਾਂ ਅੱਜ

ਜਿਸ ਕਾਰਨ ਇਹ ਤੇਜ ਰਫ਼ਤਾਰ ਕਾਰ ਅੱਗੇ ਜਾ ਰਹੇ ਟਰੱਕ ਦੇ ਵਿਚ ਜਾ ਵੱਜੀ ਅਤੇ ਸਪੀਡ ਜਿਆਦਾ ਹੋਣ ਕਾਰਨ ਅੱਧੇ ਤੋਂ ਵੱਧ ਕਾਰ ਟਰੱਕ ਦੇ ਪਿਛਲੇ ਪਾਸੇ ਅੰਦਰ ਵੜ ਗਈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਕਾਰ ਵਿਚ ਸਵਾਰ ਕੁੱਲ 8 ਲੋਕਾਂ ਵਿਚ ਸੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ਾਂ ਨੂੰ ਵੀ ਕਾਰ ਨੂੰ ਕਟਰ ਦੇ ਨਾਲ ਕੱਟ ਕੇ ਬਾਹਰ ਕੱਢਣਾ ਪਿਆ। ਮ੍ਰਿਤਕ ਕਾਰ ਸਵਾਰ ਇੱਕ ਹੀ ਪ੍ਰਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ, ਜੋਕਿ ਸ਼ਾਮਲਾਜੀ ਤੋਂ ਅਹਿਮਦਾਬਾਦ ਵੱਲ ਜਾ ਰਹੇ ਸਨ।

 

+2

LEAVE A REPLY

Please enter your comment!
Please enter your name here