ਬਠਿੰਡਾ, 25 ਜੂਨ: ਸਥਾਨਕ ਸ਼ਹਿਰ ਦੇ ਮੁਹੱਲਾ ਅਰਜੁਨ ਨਗਰ ਵਿਚ ਪਿਛਲੇ ਅੱਠ ਦਿਨਾਂ ਤੋਂ ਬਿਜਲੀ-ਪਾਣੀ ਨਾ ਆਉਣ ਕਾਰਨ ਦੁਖੀ ਹੋਏ ਲੋਕਾਂ ਦੇ ਵੱਲੋਂ ਮੰਗਲਵਾਰ ਨੂੰ ਵੱਡੀ ਗਿਣਤੀ ਇਕੱਠੇ ਹੋ ਕੇ ਸਥਾਨਕ ਵਿਧਾਇਕ ਦੇ ਘਰ ਸਾਹਮਣੇ ਧਰਨਾ ਮਾਰ ਦਿੱਤਾ। ਇਸ ਦੌਰਾਨ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ। ਇਕੱਠੇ ਹੋਏ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਲਾਕੇ ਵਿਚ ਮੀਟਰਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ, ਪਰ ਬਿਜਲੀ ਸਪਲਾਈ ਲਈ ਤਾਰਾਂ ਅਤੇ ਟਰਾਂਸਫਾਰਮਰ ਸਾਲਾਂ ਪੁਰਾਣੇ ਹਨ। ਜਿਸ ਕਾਰਨ ਅਕਸਰ ਹੀ ਬਿਜਲੀ ਦੀਆਂ ਤਾਰਾਂ ਸੜ ਜਾਂਦੀਆਂ ਹਨ ਤੇ ਗਰਮੀਆਂ ਵਿਚ ਆ ਕੇ ਇਹ ਸਮੱਸਿਆ ਹੋਰ ਵਧ ਜਾਂਦੀ ਹੈ। ਇਸਦੇ ਬਾਰੇਦਰਜ਼ਨਾਂ ਵਾਰ ਬਿਜਲੀ ਅਧਿਕਾਰੀਆਂ ਨੂੰ ਸਿਕਾਇਤ ਕੀਤੀ ਜਾ ਚੁੱਕੀ ਹੈ ਪ੍ਰੰਤੂਉਹ ਟੱਸ ਤੋਂ ਮੱਸ ਨਹੀਂ ਹੋ ਰਹੇ।
ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਕੌਂਸਲਰਾਂ ਵਿੱਚ ਫੁੱਟਿਆਂ ਗੁੱਸਾ
ਲੋਕਾਂ ਨੇ ਦਸਿਆ ਕਿ ਬਿਜਲੀ ਦੀ ਸਪਲਾਈ ਨਾ ਹੋਣ ਕਾਰਨ ਮੁਹੱਲੇ ਦੇ ਲੋਕ ਪਾਣੀ ਤੋਂ ਵੀ ਵਾਂਝੇ ਹੋ ਜਾਂਦੇ ਹਨ, ਕਿਉਂਕਿ ਬਿਜਲੀ ਦੀਆਂ ਮੋਟਰਾਂ ਵੀ ਬੰਦ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਬਾਰੇ ਵਿਧਾਇਕ ਨੂੰ ਮਿਲ ਕੇ ਦਸਿਆ ਜ ਚੁੱਕਿਆ ਹੈ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਅੱਜ ਉਨ੍ਹਾਂ ਨੂੰਧਰਨਾ ਦੇਣਾ ਪੈ ਰਿਹਾ। ਇਸ ਮੌਕੇ ਪੁੱਜੇ ਅਕਾਲੀ ਆਗੂ ਨਿਰਮਲ ਸਿੰਘ ਸੰਧੂ ਨੇ ਕਿਹਾਕਿ ਇਹ ਮੁਹੱਲਾ ਵਿਧਾਇਕ ਦੇ ਆਪਣੇ ਇਲਾਕੇ ਵਿਚ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਧਿਆਨ ਦੇਣਾ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ 15 ਦਿਨ ਪਹਿਲਾਂ ਅਰਜੁਨ ਨਗਰ ਵਿਚ ਟਰਾਂਸਫਾਰਮਰ ਲੱਗਣਾ ਮਨਜ਼ੂਰ ਹੋ ਚੁੱਕਾ ਸੀ, ਪਰ ਅੱਜ ਤੱਕ ਲੱਗ ਨਹੀਂ ਸਕਿਆ।
Share the post "ਬਿਜਲੀ ਪਾਣੀ ਦੀ ਕਿੱਲਤ ਨੂੰ ਲੈ ਕੇ ਵਿਧਾਇਕ ਦੇ ਘਰ ਅੱਗੇ ਲੋਕਾਂ ਨੇ ਮਾਰਿਆਂ ਧਰਨਾ"