Dy Dir & DFSC ਨੇ ਰਾਸ਼ਨ ਡਿਪੂਆਂ ਦੀ ਕੀਤੀ ਅਚਨਚੇਤ ਚੈਕਿੰਗ

0
182
+1

Bathinda News: ਅੱਜ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਿਪਟੀ ਡਾਇਰੈਕਟਰ ਫਰੀਦਕੋਟ ਡਵੀਜ਼ਨ ਅਤੇ ਜਿਲ੍ਹਾ ਕੰਟੋਲਰ ਬਠਿੰਡਾ ਵਲੋ ਨੈਸ਼ਨਲ ਫੂਡ ਸਕਿਓਰਿਟੀ ਐਕਟ 2013 ਤਹਿਤ ਸਸਤੇ ਰਾਸ਼ਨ ਦੀਆਂ ਦੁਕਾਨਾਂ ਦੁਆਰਾ ਕੀਤੀ ਜਾ ਰਹੀ ਕਣਕ ਦੀ ਵੰਡ ਸਬੰਧੀ ਮਹੀਨਾ ਜਨਵਰੀ 2025 ਤੋਂ ਮਾਰਚ 2025 ਦੀ ਅਚਨਚੇਤ ਪੜਤਾਲ ਕੀਤੀ ਗਈ। ਇਸ ਦੌਰਾਨ ਬਠਿੰਡਾ ਸ਼ਹਿਰ ਦੇ ਡਿਪੂ ਹੋਲਡਰ ਸ੍ਰੀ ਤਰਸੇਮ ਲਾਲ, ਸ੍ਰੀ ਕੌਸ਼ਲ ਕੁਮਾਰ, ਮਹਿਣਾ ਚੌਕ ਅਤੇ ਗਨੇਸ਼ਾ ਬਸਤੀ ਦਾ ਡਿਪੂ ਚੈਕ ਕੀਤਾ ਗਿਆ।

ਇਹ ਵੀ ਪੜ੍ਹੋ  5000 ਰੁਪਏ ਰਿਸ਼ਵਤ ਲੈਂਦਾ PSPCL ਦਾ JE ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਇਸ ਮੌਕੇ ਜ਼ਿਲ੍ਹਾ ਕੰਟਰੋਲਰ ਵੱਲੋਂ ਡਿਪੂ ਹੋਲਡਰ ਨੂੰ ਖਪਤਕਾਰਾਂ ਦੀ ਸਹੂਲਤ ਲਈ ਵਿਭਾਗ ਦੇ ਸਹਾਇਕ ਖੁਰਾਕ ਤੇ ਸਪਲਾਈਜ਼ ਅਫਸਰ ਅਤੇ ਨਿਰੀਖਕ ਖੁਰਾਕ ਤੇ ਸਪਲਾਈਜ਼ ਦੇ ਮੋਬਾਇਲ ਨੰਬਰ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ।ਚੈਕਿੰਗ ਮੌਕੇ ਡਿਪੂ ਤੇ ਖਪਤਕਾਰਾਂ ਵਿਚਕਾਰ 5POS configurated Weighing Scales ਰਾਹੀਂ ਕਣਕ ਦੀ ਵੰਡ ਚੱਲ ਰਹੀ ਸੀ। ਕਣਕ ਦੀ ਵੰਡ ਸਬੰਧੀ ਮੌਕੇ ਤੇ ਖਪਤਕਾਰਾਂ ਨਾਲ ਗੱਲਬਾਤ ਕੀਤੀ ਗਈ, ਜਿਸ ਤੇ ਉਨ੍ਹਾਂ ਵਲੋਂ ਮੁਫਤ ਕਣਕ ਦੀ ਵੰਡ, ਉਸ ਦੀ ਕੁਆਲਟੀ ਬਾਰੇ ਸੰਤੁਸ਼ਟੀ ਜਾਹਰ ਕੀਤੀ ਗਈ।

ਇਹ ਵੀ ਪੜ੍ਹੋ  Punjab Police ’ਚ ਵੱਡਾ ਫ਼ੇਰਬਦਲ; 7 SSPs ਸਹਿਤ 21 IPS ਅਧਿਕਾਰੀ ਬਦਲੇ

ਇਸ ਮੌਕੇ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਡਾ. ਰਵਿੰਦਰ ਕੌਰ ਨੇ ਦੱਸਿਆ ਕਿ ਇਸ ਸਮੇਂ ਜਿਲ੍ਹੇ ਵਿੱਚ ਮਹੀਨਾ ਜਨਵਰੀ ਤੋਂ ਮਾਰਚ, 2025 ਲਈ ਕੁੱਲ 485 ਡਿਪੂਆਂ ਤੇ ਬਾਇਓਮੈਟ੍ਰਿਕ ਮਸ਼ੀਨਾਂ ਅਤੇ ਉਹਨਾਂ ਨਾਲ ਜੁੜੇ ਕੰਡਿਆਂ ਰਾਹੀ ਕਣਕ ਦੀ ਵੰਡ ਚੱਲ ਰਹੀ ਹੈ। ਹੁਣ ਤੱਕ 12243 ਮੀਟਰਕ ਟਨ ਵਿੱਚੋਂ 8527 ਮੀਟਰਕ ਟਨ (70 ਫੀਸਦੀ) ਕਣਕ ਦੀ ਵੰਡ ਕੀਤੀ ਜਾ ਚੁੱਕੀ ਹੈ। ਭਵਿੱਖ ਵਿੱਚ ਵੀ ਖਪਤਕਾਰਾਂ ਦੀ ਸਹੂਲਤ ਲਈ ਸਮੇਂ-ਸਮੇਂ ’ਤੇ ਡਿਪੂਆਂ ਦੀ ਅਚਨਚੇਤ ਚੈਕਿੰਗਾਂ ਕੀਤੀਆਂ ਜਾਣਗੀਆਂ।ਇਸ ਮੌਕੇ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਹਰਸ਼ਿਤ ਮਹਿਤਾ ਵੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here