ਬਠਿੰਡਾ, 22 ਜਨਵਰੀ: ਬੁੱਧਵਾਰ ਤੜਕਸਾਰ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਵੱਲੋਂ ਬਠਿੰਡਾ ਸ਼ਹਿਰ ਦੇ ਲਾਈਨੋਂ ਪਾਰ ਇਲਾਕੇ ਵਿੱਚ ਰਹਿੰਦੇ ਦੋ ਭਰਾਵਾਂ ਦੇ ਘਰ ਰੇਡ ਮਾਰਨ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਇਸ ਮੌਕੇ ਜਾਂਚ ਏਜੰਸੀ ਦੇ ਅਧਿਕਾਰੀਆਂ ਵੱਲੋਂ ਕੀ ਕੁਝ ਬਰਾਮਦ ਕੀਤਾ ਗਿਆ, ਇਸਦੇ ਬਾਰੇ ਤਾਂ ਖੁਲਾਸਾ ਨਹੀਂ ਹੋ ਸਕਿਆ ਪ੍ਰੰਤੂ ਪਤਾ ਲੱਗਾ ਹੈ ਕਿ ਜਿਸ ਘਰ ਵਿੱਚ ਇਹ ਰੇਡ ਮਾਰੀ ਗਈ ਸੀ ਉਨਾਂ ਨੌਜਵਾਨਾਂ ਦੇ ਕਿਸੇ ਵਿਦੇਸ਼ ‘ਚ ਰਹਿੰਦੇ ਗੈਂਗਸਟਰ ਨਾਲ ਸਬੰਧ ਦੀ ਚਰਚਾ ਹੈ। ਸੂਚਨਾ ਮੁਤਾਬਿਕ ਥਾਣਾ ਥਾਣਾ ਕੈਨਾਲ ਕਾਲੋਨੀ ਅਧੀਨ ਪੈਂਦੇ ਪ੍ਰਤਾਪ ਨਗਰ ਦੀ 19 ਨੰਬਰ ਗਲੀ ਵਿੱਚ ਕੀਤੀ ਇਸ ਅਚਨਚੇਤ ਛਾਪੇਮਾਰੀ ਦੌਰਾਨ ਐਨਆਈਏ ਦੀ ਟੀਮ ਵੱਲੋਂ ਗਵਾਂਢੀਆਂ ਦੇ ਘਰ ਵਿੱਚੋਂ ਗੁਪਤ ਭਰਾਵਾਂ ਦੇ ਘਰ ਵਿੱਚ ਦਾਖਲ ਹੋਇਆ ਗਿਆ।
ਇਹ ਵੀ ਪੜ੍ਹੋ ਪੰਜਾਬ ਸਰਕਾਰ Dallewal ਦੀ ਸਿਹਤ ਰਿਪੋਰਟ Supreme Court ‘ਚ ਕਰੇਗੀ ਪੇਸ਼, ਸੁਣਵਾਈ ਅੱਜ
ਇਨਾਂ ਭਰਾਵਾਂ ਦੀ ਪਹਿਚਾਣ ਸੋਨੂ ਅਤੇ ਮੋਨੂ ਜੌੜਾ ਵਜੋਂ ਹੋਈ ਹੈ ਜੋ ਕਿ ਇਮੀਗ੍ਰੇਸ਼ਨ ਦਾ ਕੰਮ ਕਰਦੇ ਦੱਸੇ ਜਾ ਰਹੇ ਹਨ। ਜਾਣਕਾਰੀ ਮਿਲੀ ਹੈ ਕਿ ਐਨਆਈਏ ਦੀਆਂ ਟੀਮਾਂ ਵੱਲੋਂ ਉਕਤ ਘਰ ਵਿੱਚ ਪੂਰੀ ਤਲਾਸ਼ੀ ਦੌਰਾਨ ਕਈ ਕਾਗਜਾਤ ਅਤੇ ਜਰੂਰੀ ਦਸਤਾਵੇਜ ਆਪਣੇ ਹਿਰਾਸਤ ਵਿੱਚ ਲਏ ਹਨ ਅਤੇ ਮੋਬਾਇਲ ਵੀ ਲਏ ਗਏ ਹਨ। ਇਸ ਮਾਮਲੇ ਜਦੋਂ ਥਾਣਾ ਕਨਾਲ ਦੇ ਐਸਐਚ ਓ ਹਰ ਜੀਵਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਇਸ ਛਾਪੇਮਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੋਨੂ ਜੌੜਾ ਤੇ ਮੋਨੂ ਜੋੜਾ ਦੇ ਘਰ ਅੱਜ ਸਵੇਰੇ ਕੀਤੀ ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਮੁਹਈਆ ਕਰਵਾਈ ਗਈ ਸੀ ਪਰੰਤੂ ਉਹਨਾਂ ਨੂੰ ਇਹ ਛਾਪੇਮਾਰੀ ਦੇ ਪਿੱਛੇ ਮਕਸਦਾਂ ਦੀ ਕੋਈ ਜਾਣਕਾਰੀ ਨਹੀਂ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite




