Delhi News: ਪਿਛਲੇ ਕੁੱਝ ਸਾਲਾਂ ਤੋਂ ਪੂਰੀ ਸਰਗਰਮ ਦਿਖ਼ਾਈ ਦੇ ਰਹੀ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਵੱਲੋਂ ਅੱਜ ਸੋਮਵਾਰ ਤੜਕਸਾਰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਨਵਨਿਯੁਕਤ ਇੰਚਾਰਜ਼ ਭੂਪੇਸ਼ ਬਘੇਲ ਦੇ ਘਰ ਛਾਪੇਮਾਰੀ ਕੀਤੀ ਗਈ। ਸੂਚਨਾ ਮੁਤਾਬਕ ਸ਼੍ਰੀ ਬਘੇਲ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਚੇਤੰਨਯ ਬਘੇਲ ਦੇ ਨਾਲ ਸਬੰਧਤ ਕਰੀਬ 14 ਟਿਕਾਣਿਆਂ ਉਪਰ ਈਡੀ ਵੱਲੋਂ ਇੱਹ ਇੱਕੋਂ ਸਮੇਂ ਕੀਤੀ ਗਈ ਕਾਰਵਾਈ ਹੈ।
ਇਹ ਵੀ ਪੜ੍ਹੋ Mark Carney ਹੋਣਗੇ Candada ਦੇ ਨਵੇਂ ਪ੍ਰਧਾਨ ਮੰਤਰੀ; Trudeau ਦੀ ਲੈਣਗੇ ਥਾਂ
ਮੀਡੀਆ ਵਿਚ ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਇਹ ਛਾਪੇਮਾਰੀ ਇੱਕ ਪੁਰਾਣੈ ਮਾਮਲੇ ਵਿਚ ਕੀਤੀ ਗਈ ਹੈ। ਇਸ ਮਾਮਲੇ ਵਿਚ ਜਿੱਥੇ ਪੰਜਾਬ ਕਾਂਗਰਸਦੇ ਆਗੂਆਂ ਨੇ ਬਿਆਨ ਜਾਰੀ ਕਰਕੇ ਈਡੀ ਦੀਇਸ ਕਾਰਵਾਈ ਦਾ ਵਿਰੋਧ ਜਤਾਇਆ ਹੈ, ਉਥੇ ਖ਼ੁਦ ਭੁਪੇਸ਼ ਬਘੇਲ ਦੇ ਦਫ਼ਤਰ ਵੱਲੋਂ ਵੀ ਇੱਕ ਬਿਆਨ ਜਾਰੀ ਕਰਕੇ ਇਸ ਛਾਪਾਮਾਰੀ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਹੈ ਕਿ ਸੱਤ ਸਾਲ ਪੁਰਾਣੇ ਇੱਕ ਕਥਿਤ ਝੂਠੇ ਕੇਸ ਵਿਚ ਈਡੀ ਦੀ ਇਹ ਕਾਰਵਾਈ ਪੰਜਾਬ ਦੇ ਵਿਚ ਕਾਂਗਰਸ ਦੀ ਸੰਭਾਵੀਂ ਆਮਦ ਨੂੰ ਰੋਕਣ ਲਈ ਕੀਤੀ ਗਈ ਹੈ ਪ੍ਰੰਤੂ ਅਜਿਹਾ ਨਹੀਂ ਹੋ ਸਕੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੰਜਾਬ ਕਾਂਗਰਸ ਦੇ ਨਵਨਿਯੁਕਤ ਇੰਚਾਰਜ਼ ਦੇ ਘਰ ED ਦੀ ਛਾਪੇਮਾਰੀ,ਕਾਂਗਰਸ ਨੇ ਬਦਲਾਖੋਰੀ ਦਾ ਲਗਾਇਆ ਦੋਸ਼"