ਮੁਹਾਲੀ ’ਚ ਐਮਐਲਏ ਦੇ ਘਰ ਈਡੀ ਦੀ ਰੇਡ !

0
628
+1

SAS Nagar News: ਕੇਂਦਰੀ ਜਾਂਚ ਏਜੰਸੀ ਇਨਫ਼ੋਰਸਮਂੈਟ ਡਾਇਰੈਕਟੋਰੇਟ (ਈਡੀ) ਦੀ ਇੱਕ ਟੀਮ ਵੱਲੋਂ ਹਲਕਾ ਮੁਹਾਲੀ ਦੇ ਵਿਧਾਇਕ ਅਤੇ ਉੱਘੇ ਰੀਅਲ ਅਸਟੇਟ ਕਾਰੋਬਾਰੀ ਕੁਲਵੰਤ ਸਿੰਘ ਦੇ ਘਰ ਮੰਗਲਵਾਰ ਨੂੰ ਮੁੜ ਰੇਡ ਕੀਤੀ ਹੈ।

ਹਾਲਾਂਕਿ ਪਤਾ ਚੱਲਿਆ ਹੈ ਕਿ ਇਸ ਸਮੇਂ ਖ਼ੁਦ ਵਿਧਾਇਕ ਕੁਲਵੰਤ ਸਿੰਘ ਘਰ ਨਹੀਂ ਸਨ ਪ੍ਰੰਤੂ ਈਡੀ ਦੀਆਂ ਟੀਮਾਂ ਵੱਲੋਂ ਮੁਹਾਲੀ ਦੇ ਸੈਕਟਰ 94 ’ਚ ਸਥਿਤ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ (ਜੇਐਲਪੀਐਲ) ਦੀ ਪਾਸ਼ ਕਲੌਨੀ ਵਿਚ ਸਥਿਤ ਉਨ੍ਹਾਂ ਦੇ ਘਰ ਵਿਚ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ Samrala/Mandi Gobindgarh News: ਪੰਜਾਬ ’ਚ ਤੜਕਸਾਰ ਹੋਏ ਦੋ ਪੁਲਿਸ ਮੁਕਾਬਲੇ, ਦੋ ਬਦਮਾਸ਼ਾਂ ਦੇ ਲੱਗੀਆਂ ਗੋ+ਲੀ.ਆਂ

ਦਸਿਆ ਜਾ ਰਿਹਾ ਕਿ ਉਕਤ ਘਰ ਤੋਂ ਇਲਾਵਾ ਈਡੀ ਦੀਆਂ ਟੀਮਾਂ ਵੱਲੋਂ ਘਰ ਦੇ ਨਾਲ ਹੋਰਨਾਂ ਵੱਖ-ਵੱਖ ਸਥਾਨਾਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ। ਦਿੱਲੀ ਤੋਂ ਅੱਜ ਸਵੇਰ ਹੀ ਈਡੀ ਦੀਆਂ ਟੀਮਾਂ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਵਿਧਾਇਕ ਦੇ ਘਰ ਪੁੱਜੀਆਂ ਹਨ। ਗੌਰਤਲਬ ਹੈ ਕਿ ਮੁਹਾਲੀ ਦੇ ਮੇਅਰ ਰਹਿ ਚੁੱਕੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਪਿਛਲੇ ਸਾਲ ਵੀ ਈਡੀ ਵਲੋਂ ਛਾਪੇਮਾਰੀ ਕੀਤੀ ਗਈ ਸੀ। ਹਾਲਾਂਕਿ ਇਸਦੇ ਵਿਚ ਕੁੱਝ ਨਹੀਂ ਮਿਲਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here