ED ਵੱਲੋਂ MLA ਰਾਣਾ ਗੁਰਜੀਤ ਤੇ ਰਾਣਾ ਇੰਦਰਪ੍ਰਤਾਪ ਵਿਰੁਧ ਵੱਡੀ ਕਾਰਵਾਈ, 22 ਕਰੋੜ ਦੀ ਜਾਇਦਾਦ ਕੀਤੀ ਜਬਤ

0
432
+1

Jalandhar News: ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਬਣਨ ਦੀ ਖ਼ਾਹਿਸ਼ ਦਾ ਜਨਤਕ ਤੌਰ ‘ਤੇ ਇਜ਼ਹਾਰ ਕਰ ਰਹੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡਾ ਝਟਕਾ ਦਿੱਤਾ ਹੈ। ਰਾਣਾ ਗੁਰਜੀਤ ਅਤੇ ਸੁਲਤਾਨਪੁਰ ਲੋਧੀ ਤੋਂ ਅਜਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਮਾਲਕੀ ਵਾਲੀ ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕੀਤੀ ਹੈ। ਇਸ ਕੰਪਨੀ ਦੇ ਨਿਦੇਸ਼ਕਾਂ ਅਤੇ ਪ੍ਰੋਮਟਰਾਂ ਉਪਰ ਭਾਰਤ ਤੋਂ ਬਾਹਰ ਵਿਦੇਸ਼ੀ ਮੁਦਰਾ ਰੱਖਣ ਲਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) 1999 ਦੀ ਧਾਰਾ 37ਏ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ Sukhbir Badal attack case; ਹਾਈਕੋਰਟ ਪੁੱਜੇ ਸੁਖਬੀਰ ਬਾਦਲ, ਕੀਤੀ CBI ਜਾਂਚ ਦੀ ਮੰਗ

ਕਿਹਾ ਜਾ ਰਿਹਾ ਕਿ ਇਸ ਕੰਪਨੀ ਵਿਚ ਉਕਤ ਦੋਨਾਂ ਵਿਧਾਇਕ ਪਿਊ-ਪੁੱਤਾਂ ਤੋਂ ਇਲਾਵਾ ਪਰਿਵਾਰ ਦੇ ਕਈ ਹੋਰ ਮੈਂਬਰ ਵੀ ਸ਼ੇਅਰਧਾਰਕ ਹਨ। ਇਸ ਸਬੰਧ ਵਿਚ ਬੀਤੀ ਦੇਰ ਰਾਤ ਨੂੰ ਈਡੀ ਦੁਆਰਾ ਇੱਕ ਬਿਆਨ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਦਾਅਵਾ ਕੀਤਾ ਹੈ ਕਿ ਗਲੋਬਲ ਡਿਪਾਜ਼ਿਟ ਰਸੀਦਾਂ (ਜੀਡੀਆਰ) ਨੂੰ ਜਾਰੀ ਕਰਨ ਅਤੇ ਉਸ ਜੀਡੀਆਰ ਨੂੰ ਪੂਰੀ ਤਰ੍ਹਾਂ ਨਾ ਵਰਤਣ ਦੇ ਮਾਮਲੇ ਵਿਚ ਫੇਮਾ ਦੇ ਉਪਬੰਧਾਂ ਦੇ ਤਹਿਤ ਜਾਂਚ ਸ਼ੁਰੂ ਕੀਤੀ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਇੱਕ ਹੋਰ ਕੇਂਦਰੀ ਏਜੰਸੀ ਵੱਲੋਂ ਵਿਧਾਇਕ ਦੇ ਟਿਕਾਣਿਆਂ ਉਪਰ ਛਾਪੇਮਾਰੀ ਕਰਕੇ ਜਾਂਚ ਕੀਤੀ ਗਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here