ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰ ਤੇ ਆਫਲਾਈਨ ਮੁਕਾਬਲੇ ਕਰਵਾਏ ਗਏ

0
270
+1

👉ਬਲਾਕ ਪੱਧਰ ਤੇ ਮੁਕਾਬਲੇ ਆਨਲਾਈਨ ਵਿਧੀ ਰਾਹੀਂ ਕਰਵਾਏ ਗਏ ਸਨ
Fazilka News:ਜ਼ਿਲ੍ਹਾ ਸਿੱਖਿਆ ਦਫ਼ਤਰ(ਐ.ਸਿ) ਫਾਜ਼ਿਲਕਾ ਦੀ ਅਗਵਾਈ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਅੱਜ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ,ਬਲਾਕਾਂ ਵਿੱਚੋਂ ਅੱਵਲ ਆਏ ਵਿਦਿਆਰਥੀਆਂ ਵਿਚਕਾਰ ਸਪੈੱਲ ਅਤੇ ਮੈਥ ਵਿਜ਼ਾਰਡ ਮੁਕਾਬਲਾ ਕਰਵਾਇਆ ਗਿਆ,ਇਸ ਮੁਕਾਬਲੇ ਵਿੱਚ 08 ਬਲਾਕਾਂ ਲਗਭਗ 6000 ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਸਮਾਗਮ ਵਿੱਚ ਸਤੀਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.),ਡਾ. ਰਚਨਾ ਡਾਇਟ ਪ੍ਰਿੰਸੀਪਲ,ਵਿਜੈ ਪਾਲ ਜ਼ਿਲਾ ਨੋਡਲ ਅਫ਼ਸਰ (ਸੈ.ਸਿ.),ਸ੍ਰੀ ਸੁਨੀਲ ਕੁਮਾਰ ਜ਼ਿਲ੍ਹਾ ਯੋਜਨਾ ਕਮੇਟੀ ਕੋਆਰਡੀਨੇਟਰ (ਐ.ਸਿ), ਫ਼ਾਜ਼ਿਲਕਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।

ਇਹ ਵੀ ਪੜ੍ਹੋ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਅਪਣਾਉਣ ਲਈ ਮੋਦੀ ਸਰਕਾਰ ’ਤੇ ਵਰ੍ਹੇ ਮੁੱਖ ਮੰਤਰੀ

ਸਮਾਗਮ ਦੌਰਾਨ ਸਟੇਜ਼ ਸਕੱਤਰ ਤੇ ਕੁਇਜ਼ ਮਾਸਟਰ ਦੀ ਭੂਮਿਕਾ ਰੇਖਾ ਸ਼ਰਮਾ, ਅਨਿਲ ਕੁਮਾਰ ਕਾਲੜਾ ਅਤੇ ਕੁਲਬੀਰ ਸਿੰਘ ਨੇ ਨਿਭਾਈ।ਇਸ ਮੌਕੇ ਬਤੌਰ ਜੱਜ ਦੀ ਅਹਿਮ ਭੂਮਿਕਾ ਸ੍ਰੀਮਤੀ ਸੁਨੀਤਾ ਰਾਣੀ ਵਲੋਂ ਨਿਭਾਈ ਗਈ।ਜ਼ਿਲ੍ਹਾ ਪੱਧਰ ਸਪੈੱਲ ਵਿਜ਼ਾਰਡ ਮੁਕਾਬਲੇ ਵਿੱਚ ਪਹਿਲਾ ਸਥਾਨ ਬਲਾਕ ਅਬੋਹਰ -2 ਦੀ ਅਵਨੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਕੁੰਡਲ ਅਤੇ ਸੌਰਵ ਸਰਕਾਰੀ ਪ੍ਰਾਇਮਰੀ ਸਕੂਲ ਡੰਗਰ ਖੇੜਾ ਨੇ ਪਹਿਲਾ ਸਥਾਨ , ਦੂਸਰਾ ਸਥਾਨ ਬਲਾਕ ਜਲਾਲਾਬਾਦ-1 ਦੇ ਆਰਵ ਸਰਕਾਰੀ ਪ੍ਰਾਇਮਰੀ ਸਕੂਲ ਕਾਲੂਵਾਲਾ ਅਤੇ ਸੰਧਿਆ ਸਰਕਾਰੀ ਪ੍ਰਾਇਮਰੀ ਸਕੂਲ ਜਲਾਲਾਬਾਦ ਅਤੇ ਤੀਸਰਾ ਸਥਾਨ ਬਲਾਕ ਫਾਜ਼ਿਲਕਾ-2 ਦੇ ਉਦਿਤ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ-3 ਅਤੇ ਮਨਵਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਕਰਨੀ ਖੇੜਾ ਨੇ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ CM Mann ਵੱਲੋਂ ਮਾਰਕੀਟ ਕਮੇਟੀਆਂ ਤੋਂ ਬਾਅਦ ਇੰਮਪਰੂਮੈਂਟ ਟਰੱਸਟਾਂ ਦੇ ਚੇਅਰਮੈਨ ਤੇ ਟਰੱਸਟੀ ਨਿਯੁਕਤ

ਇਸੇ ਤਰ੍ਹਾਂ ਮੈਥ ਵਿਜਾਰਡ ਵਿੱਚ ਪਹਿਲਾ ਸਥਾਨ ਬਲਾਕ ਗੁਰੂ ਹਰਸਹਾਏ -3 ਦੇ ਰਿਤਿਕ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬੱਗੇ ਕੇ ਉਤਾੜ ਅਤੇ ਅਭੀ ਜੋਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਮਲਕਜਾਦਾ , ਦੂਸਰਾ ਸਥਾਨ ਬਲਾਕ ਜਲਾਲਾਬਾਦ-1 ਤੋਂ ਪੂਜਾ ਗੁਪਤਾ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਟਿਵਾਣਾ ਅਤੇ ਅਰਸ਼ਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਤਰੋਬਰੀ ਅਤੇ ਤੀਸਰਾ ਸਥਾਨ ਬਲਾਕ ਅਬੋਹਰ-2 ਹਰਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੁੰਡਲ ਅਤੇ ਕਾਰਤਿਕ ਸਰਕਾਰੀ ਪ੍ਰਾਇਮਰੀ ਸਕੂਲ ਡੰਗਰ ਖੇੜਾ ਨੇ ਪ੍ਰਾਪਤ ਕੀਤਾ।ਸਤੀਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਅਤੇ ਡਾ.ਰਚਨਾ ਜਿਲਾ ਸਿੱਖਿਆ ਸਿਖਲਾਈ ਸੰਸਥਾ ਦੇ ਪ੍ਰਿੰਸੀਪਲ ਦੁਆਰਾ ਇਸ ਪ੍ਰਤਿਯੋਗਿਤਾ ਵਿਚ ਭਾਗ ਲੈਣ ਆਏ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here