ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸੈਂਟਰਲ ਸਾਇੰਟਿਫਿਕ ਇੰਸਟਰੂਮੈਂਟ ਆਰਗਨਾਈਜੇਸ਼ਨ ਦਾ ਵਿਦਿਅਕ ਦੌਰਾ

0
81
+1

ਤਲਵੰਡੀ ਸਾਬੋ, 6 ਨਵੰਬਰ :ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਸਾਇੰਸਜ਼ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਡੀਨ ਡਾ. ਸੁਨੀਤਾ ਰਾਣੀ ਦੀ ਰਹਿ-ਨੁਮਾਈ ਤੇ ਡਾ. ਜੀਨੀਅਸ ਵਾਲੀਆ ਦੀ ਦੇਖ ਰੇਖ ਹੇਠ ਵਿਦਿਆਰਥੀਆਂ ਨੇ ਕੇਂਦਰੀ ਵਿਗਿਆਨ ਯੰਤਰ ਸੰਗਠਨ ਤੇ ਇੰਡੋ ਸਵਿਸ ਟ੍ਰੇਨਿੰਗ ਸੈਂਟਰ (ਆਈ.ਐਸ.ਟੀ.ਸੀ) ਚੰਡੀਗੜ੍ਹ ਦਾ ਦੌਰਾ ਕੀਤਾ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਵਾਲੀਆ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਲੈਕਟ੍ਰੋਨਿਕ ਯੰਤਰਾਂ ਵਿੱਚ ਹੋ ਰਹੇ ਬਦਲਾਵਾਂ ਅਤੇ ਖੋਜ ਕਾਰਜਾਂ ਬਾਰੇ ਜਾਣੂ ਕਰਵਾਉਣ ਲਈ ਸੀ.ਐਸ.ਆਈ.ਓ. ਤੇ ਸ਼ੀ.ਐਸ.ਆਈ.ਆਰ ਦੀ ਓਪਟਿਕਸ ਲੈਬ ਤੇ ਆਧੁਨਿਕ ਯੰਤਰ ਲੈਬ ਦਾ ਦੌਰਾ ਕਰਵਾਇਆ ਗਿਆ।

ਇਹ ਵੀ ਪੜ੍ਹੋਮੁੱਖ ਮੰਤਰੀ ਭਲਕੇ 10,000 ਤੋਂ ਵੱਧ ਨਵੇਂ ਚੁਣੇ ਸਰਪੰਚਾਂ ਨੂੰ ਚੁਕਾਉਣਗੇ ਸਹੁੰ,ਤਿਆਰੀਆਂ ਮੁਕੰਮਲ

ਜਿਸ ਵਿੱਚ ਦੋਹਾਂ ਸੰਸਥਾਵਾਂ ਦੇ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਸਪੈਕਟਰੋਮੀਟਰ, ਲੇਜ਼ਰ ਸਿਸਟਮ ਅਤੇ ਫਾਇਬਰ ਓਪਟਿਕ ਸਿਸਟਮ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰਯੋਗਸ਼ਾਲਾਵਾਂ ਵਿੱਚ ਮੈਡੀਕਲ ਖੇਤਰ ਤੇ ਖੋਜ ਕਾਰਜਾਂ ਵਿੱਚ ਇਸਤੇਮਾਲ ਹੋਣ ਵਾਲੀਆਂ ਆਧੁਨਿਕ ਰੋਬੋਟਿਕ ਮਸ਼ੀਨਾਂ, ਆਟੋਮੇਸ਼ਨ ਸਿਸਟਮ, ਫੈਬਰੀਕੇਸ਼ਨ, ਮਕੈਨੀਕਲ, ਪ੍ਰੋਫਿਲੋਮੀਟਰ,ਆਪਟੀਕਲ ਟ੍ਰੇਪੈਨਿੰਗ ਮਸ਼ੀਨਾਂ ਆਦਿ ਤੇ ਟੈਸਟਿੰਗ ਸੰਬੰਧੀ ਯੰਤਰਾਂ ਦੇ ਇਸਤੇਮਾਲ ਅਤੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋਪੰਜਾਬ ਦੀ ‘ਹਾਟ ਸੀਟ’ ਬਣੀ ਗਿੱਦੜਬਾਹਾ ’ਚ ਜਿੱਤ-ਹਾਰ ’ਤੇ ਲੱਗੀਆਂ ਸ਼ਰਤਾਂ

ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਰਾਹੀਂ ਖੇਤਾਂ ਅਤੇ ਵਾਤਾਵਰਣ ਨਿਗਰਾਨੀ ਆਦਿ ਦਾ ਨਿਸ਼ਚਿਤ ਸਮੇਂ ਵਿੱਚ ਸਹੀ ਡਾਟਾ ਪ੍ਰਾਪਤ ਕੀਤਾ ਜਾ ਸਕਦਾ ਹੈ, ਜੋ ਹੋਰ ਖੋਜ ਕਾਰਜ ਕਰਨ ਵਿੱਚ ਸਹਾਈ ਹੁੰਦਾ ਹੈ।ਵਿੱਦਿਅਕ ਦੌਰੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਡਾ. ਸੁਨੀਤਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵਿੱਦਿਅਕ ਦੌਰਿਆਂ ਨਾਲ ਵਿਦਿਆਰਥੀਆਂ ਨੂੰ ਤਕਨੀਕੀ ਅਤੇ ਆਧੁਨਿਕ ਮਸ਼ੀਨਾਂ ਦੀ ਪ੍ਰੈਕਟੀਕਲ ਜਾਣਕਾਰੀ ਮਿਲਦੀ ਹੈ, ਜੋ ਉਨ੍ਹਾਂ ਦੇ ਉਜੱਵਲ ਭਵਿੱਖ ਅਤੇ ਨਵੀਆਂ ਕਾਢਾਂ ਲਈ ਪ੍ਰੇਰਨਾਦਾਈ ਹੋਵੇਗਾ। ਇਸ ਦੌਰੇ ਨੂੰ ਵਿਦਿਆਰਥੀਆਂ ਨੇ ਜਾਣਕਾਰੀ ਭਰਪੂਰ ਦੱਸਿਆ।

 

+1

LEAVE A REPLY

Please enter your comment!
Please enter your name here