Site icon Punjabi Khabarsaar

ਪੈਦਲ ਯਾਤਰਾ ਰਾਹੀਂ ਦਿੱਲੀ ਜਾਣ ਤੋਂ ਰੋਕਣ ਲਈ ਕਿਸਾਨਾਂ ਉੱਪਰ ਅੱਥਰੂ ਗੋਲੇ ਸੁੱਟਣ ਦੇ ਵਿਰੋਧ ਚ ਮੋਦੀ ਸਰਕਾਰ ਦੇ ਪੂਤਲੇ ਫੂਕੇ

ਬਠਿੰਡਾ, 7 ਦਸੰਬਰ : 10 ਮਹੀਨਿਆਂ ਤੋਂ ਦਿੱਲੀ ਜਾਣ ਲਈ ਹਰਿਆਣਾ ਦੇ ਬਾਰਡਰਾਂ ਤੇ ਸ਼ਾਂਤਮਈ ਬੈਠੇ ਕਿਸਾਨਾਂ ਵੱਲੋਂ ਕੱਲ ਨਿਹੱਥੇ ਪੈਦਲ ਯਾਤਰਾ ਰਾਹੀਂ ਦਿੱਲੀ ਆਪਣੀ ਰਾਜਧਾਨੀ ਵਿਖੇ ਦੁੱਖ ਦੱਸਣ ਲਈ ਜਾਣ ਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਉਹਨਾਂ ਤੇ ਅੱਥਰੂ ਗੋਲੇ ਸੁੱਟਣ ਅਤੇ ਮਿਰਚਾਂ ਅਤੇ ਕੈਮੀਕਲ ਵਾਲਾ ਪਾਣੀ ਪਾਉਣ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਬਠਿੰਡਾ ਵੱਲੋਂ ਸਖਤ ਨਿਖੇਧੀ ਕੀਤੀ ਗਈ। ਇਸ ਦੇ ਵਿਰੋਧ ਵਿੱਚ ਜਿਲਾ ਬਠਿੰਡਾ ਵੱਲੋਂ ਜਿਲੇ ਵਿੱਚ ਨੌ ਥਾਵਾਂ ਰਾਮਪੁਰਾ,ਭਗਤਾ, ਕੋਠਾਗੁਰੂ,ਜੰਡਾਂਵਾਲਾ, ਸਰਦਾਰਗੜ੍ਹ, ਸੰਗਤ,ਤਲੜਵੰਡੀ ਸਾਬੋ,ਨਥਾਣਾ ਅਤੇ ਮੌੜ ਵਿਖੇ ਰੋਸ ਮੁਜਾਹਰਾ ਕਰ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਪੂਤਲੇ ਫੂਕੇ ਗਏ। ਇਸ ਦੌਰਾਨ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਆਗੂ ਬਸੰਤ ਸਿੰਘ ਕੋਠਾ ਗੁਰੂ,

ਇਹ ਵੀ ਪੜ੍ਹੋ Rupnagar News: ਦੋ ਟਰਾਲਿਆਂ ਦੇ ‘ਭੇੜ’ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌ+ਤ

ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਅਤੇ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਇਸ ਤਰ੍ਹਾਂ ਨਿਹੱਥੇ ਲੋਕਾਂ ਤੇ ਜਬਰ ਕਰਕੇ ਦੇਸ਼ ਦੇ ਲੋਕਾਂ ਦੁਆਰਾ ਲਏ ਹੋਏ ਹੱਕੀ ਸੰਘਰਸ਼ਾਂ ਦੇ ਜਮਹੂਰੀ ਹੱਕਾਂ ਘਾਣ ਦਾ ਕੀਤਾ ਹੈ। ਉਹਨਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਇਸ ਤਰ੍ਹਾਂ ਇਜਾਜ਼ਤ ਮੰਗੀ ਜਾ ਰਹੀ ਹੈ ਜਿਵੇਂ ਕਿਸੇ ਹੋਰ ਦੇਸ਼ ਦੇ ਲੋਕ ਇਸ ਦੇਸ਼ ਵਿੱਚੋਂ ਲੰਘ ਰਹੇ ਹੋਣ। ਉਹਨਾਂ ਕਿਹਾ ਕਿ ਸਰਕਾਰ ਦੀਆਂ ਸਾਮਰਾਜ ਪੱਖੀ ਨੀਤੀਆਂ ਕਾਰਨ ਕਿਸਾਨਾਂ ਮਜ਼ਦੂਰਾਂ ਸਿਰ ਲਗਾਤਾਰ ਕਰਜੇ ਵਧ ਰਹੇ ਹਨ ਜਿਸ ਕਾਰਨ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ ਇਹਨਾਂ ਦੇ ਹੱਲ ਲਈ ਕਿਸਾਨ 10 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਸਾਰੀਆਂ ਫਸਲਾਂ ਤੇ ਸਰਕਾਰੀ ਦਾ ਸਰਕਾਰੀ ਮੁੱਲ ਮਿਥਨ, ਸਰਕਾਰੀ ਖਰੀਦ ਦੀ ਗਰੰਟੀ ਕਰਨ ਤੇ ਕਰਜੇ ਕਿਸਾਨਾਂ ਦੀਆਂ ਗਲਤ ਨੀਤੀਆਂ ਕਾਰਨ ਜਿਹੜੇ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਦੇ ਖਾਤਮੇ ਆਦਿ ਮੰਗਾਂ ਲਈ ਸੰਘਰਸ਼ ਕਰ ਰਹੇ ਹਨ

ਇਹ ਵੀ ਪੜ੍ਹੋ kapurthala news : ਜੇਲ੍ਹ ‘ਚ ਕੈਦੀਆਂ ਦੇ ਦੋ ਗੁੱਟਾਂ ਵਿਚ ਹੋਈ ਖ਼ੂਨੀ ਝੜਪ, ਚਾਰ ਦੇ ਸਿਰ ਪਾਟੇ

ਪਰ ਕੇਂਦਰ ਸਰਕਾਰ ਵੱਲੋਂ ਉਹਨਾਂ ਦੀ ਅਣਸੁਣੀ ਕਾਰਨ ਕੱਲ ਸਿਰਫ 101 ਕਿਸਾਨਾਂ ਦਾ ਜੱਥਾ ਨਿਹੱਥੇ ਤੌਰ ਤੇ ਪੈਦਲ ਤੁਰ ਕੇ ਦਿੱਲੀ ਦੀ ਰਾਜਧਾਨੀ ਜਾ ਕੇ ਆਪਣੀਆਂ ਸਮੱਸਿਆਵਾਂ ਦੱਸਣ ਲਈ ਜਾ ਰਿਹਾ ਸੀ ਜਿਸ ਨੂੰ ਹਰਿਆਣਾ ਦੀ ਸਰਕਾਰ ਦੇ ਹੁਕਮਾਂ ਤੇ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਵੱਲੋਂ ਕਿਸਾਨਾਂ ਤੇ ਪੈਲਟ ਗੰਨਾ ,ਅਥਰੂ ਗੈਸਾਂ ਅਤੇ ਕੈਮੀਕਲ ਵਾਲੇ ਪਾਣੀ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਵੱਡੀ ਗਿਣਤੀ ਵਿੱਚ ਕਿਸਾਨ ਜਖਮੀ ਹੋ ਗਏ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਜਾਇਜ਼ ਸਾਰੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ, ਕਿਸਾਨਾਂ ਤੇ ਹਮਲਾ ਕਰਨ ਦੇ ਹੁਕਮ ਦੇਣ ਵਾਲੇ ਹੁਕਮਰਾਨਾਂ/ਅਫਸਰਾਂ ਤੇ ਕਾਰਵਾਈ ਕੀਤੀ ਜਾਵੇ ਅਤੇ ਜਖਮੀ ਕਿਸਾਨਾਂ ਦਾ ਇਲਾਜ ਫਰੀ ਕਰਕੇ ਯੋਗ ਮੁਆਵਜਾ ਦਿੱਤਾ ਜਾਵੇ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

Exit mobile version