Punjab News: ਆਪਸੀ ਭਾਈਚਾਰੇ ਅਤੇ ਏਕਤਾ ਦੇ ਪ੍ਰਤੀਕ ਤਿਉਹਾਰ ਈਦ-ਉੱਲ-ਫ਼ਿਤਰ ਅੱਜ ਸੋਮਵਾਰ ਨੂੰ ਦੇਸ਼ ਭਰ ਵਿਚ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਮੁਸਲਿਮ ਭਾਈ ਚਾਰੇ ਵੱਲੋਂ ਅੱਜ ਸਵੇਰ ਤੋਂ ਮਸਜਿਦਾਂ ਵਿਚ ਇਕੱਠੇ ਹੋ ਕੇ ਇੱਕ-ਦੂਜੇ ਨੂੰ ਈਦ ਮੁਬਾਰਕ ਕਿਹਾ ਜਾ ਰਿਹਾ। ਪੰਜਾਬ ਦੇ ਵੱਖ ਵੱਖ ਕੋਨਿਆ ’ਚ ਸਥਿਤ ਮਸਜਿਦਾਂ ’ਚ ਭਾਰੀ ਰੌਣਕਾਂ ਲੱਗੀਆਂ ਹੋਈਆਂ ਹਨ ਤੇ ਨਮਾਜ਼ ਅਦਾ ਕੀਤੀ ਜਾ ਰਹੀ ਹੈ। ਬਠਿੰਡਾ ਦੇ ਵਿਚ ਵੀ ਬਾਬਾ ਹਾਜ਼ੀਰਤਨ ਦਰਗਾਹ ਆਦਿਕ ਥਾਵਾਂ ‘ਤੇ ਈਦ ਦਾ ਤਿਊਹਾਰ ਪੂਰੇ ਉਤਸ਼ਾਹ ਤੇ ਖ਼ੁਸੀ ਨਾਲ ਮਨਾਇਆ ਜਾ ਰਿਹਾ।
ਇਹ ਵੀ ਪੜ੍ਹੋ ਪੰਜਾਬ ਦੇ ਰਾਜਪਾਲ ਵੱਲੋਂ ਈਦ-ਉਲ-ਫਿਤਰ ਦੀਆਂ ਵਧਾਈਆਂ
ਮਲੇਰਕੋਟਲਾ ਦੇ ਵਿਚ ਰੱਖੇ ਵੱਡੇ ਸਮਾਗਮ ਵਿਚ ਮੁਸਲਿਮ ਭਾਈਚਾਰੇ ਦੀ ਖ਼ੁਸੀ ’ਚ ਸ਼ਰੀਕ ਹੋਣ ਲਈ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਜੇ ਹੋਏ ਹਨ। ਇਸ ਮੌਕੇ ਉਨ੍ਹਾਂ ਈਦ ਦੀਆਂ ਸਮੂਹ ਮੁਸਲਿਮ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਿਆਂ ਮਲੇਰਕੋਟਲਾ ਦੇ ਵਿਕਾਸ ਕਾਰਜ਼ਾਂ ਲਈ ਗ੍ਰ੍ਰਾਂਟਾਂ ਦਾ ਵੀ ਐਲਾਨ ਕੀਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਦੇਸ਼ ਭਰ ’ਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ Eid-ul-Fitr, CM Mann ਮਲੇਰਕੋਟਲਾ ਪੁੱਜੇ"