ਗਿੱਦੜਬਾਹਾ, 12 ਅਕਤੂਬਰ: ਪੰਜਾਬ ਦੇ ਵਿਚ ਪੰਚਾਇਤ ਚੋਣਾਂ ਨੂੰ ਲੈ ਕੇ ਚੱਲ ਰਹੀ ਗਹਿਮਾ-ਗਹਿਮੀ ਦੌਰਾਨ ਹੁਣ ਪੰਜਾਬ ਰਾਜ ਚੋਣ ਕਮਿਸ਼ਨ ਨੇ ਗਿੱਦੜਬਾਹਾ ਹਲਕੇ ਵਿਚ ਪੈਂਦੇ 24 ਪਿੰਡਾਂ ਦੀ ਚੋਣ ਰੱਦ ਕਰ ਦਿੱਤੀ ਹੈ। ਇੰਨ੍ਹਾਂ ਪਿੰਡਾਂ ਵਿਚ ਚੋਣ ਅਧਿਕਾਰੀਆਂ ਵੱਲੋਂ ਵਿਰੋਧੀਆਂ ਦੇ ਉਮੀਦਵਾਰ ਰੱਦ ਹੋਣ ਜਾਂ ਉਨ੍ਹਾਂ ਵੱਲੋਂ ਵਾਪਸ ਲੈਣ ਦਾ ਦਾਅਵਾ ਕਰਕੇ ਨਿਰਵਿਰੋਧ ਜੇਤੂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਹੁਣ ਇੰਨ੍ਹਾਂ ਪਿੰਡਾਂ ਵਿਚ ਬਾਅਦ ’ਚ ਨਵੇਂ ਸਿਰੇ ਤੋਂ ਚੋਣਾਂ ਹੋਣਗੀਆਂ, ਜਿਸਦੇ ਵਿਚ ਮੌਜੂਦਾ ਉਮੀਦਵਾਰਾਂ ਤੋਂ ਇਲਾਵਾ ਹੋਰ ਉਮੀਦਵਾਰ ਵੀ ਆਪਣੇ ਕਾਗਜ਼ ਦਾਖ਼ਲ ਕਰ ਸਕਣਗੇ ਪ੍ਰੰਤੂ ਜੇਕਰ ਮੌਜੂਦਾ ਉਮੀਦਵਾਰਾਂ ਵਿਚੋਂ ਜਿਹੜੇ ਮੁੜ ਚੋਣ ਲੜਣਾ ਚਾਹੁੰਣਗੇ, ਉਨ੍ਹਾਂ ਨੂੰ ਨਾਮਜਦਗੀ ਫ਼ੀਸ ਭਰਨ ਦੀ ਜਰੂਰਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ: Big News: ਜੇਲ੍ਹ ’ਚ ਰਾਮ ਲੀਲਾ ਦੇ ਸਮਾਗਮ ਦੌਰਾਨ ‘ਹਨੂੰਮਾਨ’ ਬਣੇ ਦੋ ਖ਼ਤਰਨਾਕ ਕੈਦੀ ਕੰਧਾਂ ਟੱਪ ਕੇ ਹੋਏ ਫਰਾਰ
ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਇਸਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ ਹੈ। ਗੌਰਤਲਬ ਹੈ ਕਿ ਪੰਚਾਇਤ ਚੋਣਾਂ ਦੌਰਾਨ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਦੇ ਵਿਰੋਧ ਵਿਚ ਖੁਦ ਰਾਜਾ ਵੜਿੰਗ ਵੱਲੋਂ ਐਸਡੀਐਮ ਦਫ਼ਤਰ ਅੱਗੇ ਲਗਾਤਾਰ ਦਿਨ ਰਾਤ ਧਰਨਾ ਦਿੱਤਾ ਗਿਆ ਸੀ। ਇਸਤੋਂ ਇਲਾਵਾ ਇੰਨ੍ਹਾਂ ਪਿੰਡਾਂ ਵਿਚ ਵੀ ਰੋਸ਼ ਪ੍ਰਦਰਸ਼ਨ ਕੀਤੇ ਗਏ ਸਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਪੁੱਜੇ ਸਨ। ਸੂਚਨਾ ਮੁਤਾਬਕ ਇਸ ਮਾਮਲੇ ਵਿਚ ਜਿਆਦਾ ਰੋਲਾ ਪੈਣ ਤੋਂ ਬਾਅਦ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 9 ਅਕਤੂਬਰ ਨੂੰ ਏਡੀਸੀ ਮੁਕਤਸਰ, ਐਸਡੀਐਮ ਗਿੱਦੜਬਾਹਾ ਅਤੇ ਚੋਣ ਅਧਿਕਾਰੀਆਂ ਨੂੰ ਦਸਤਾਵੇਜ਼ ਸਹਿਤ ਚੰਡੀਗੜ੍ਹ ਸੱਦਿਆ ਸੀ।
ਇਹ ਵੀ ਪੜ੍ਹੋ: ਝੋਨੇ ਦੀ ਖਰੀਦ ਅਤੇ ਚੁਕਾਈ ਦੇ ਮੁੱਦੇ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਵੱਲੋਂ ਭਲਕੇ ਰੇਲਾਂ ਰੋਕਣ ਦਾ ਐਲਾਨ
ਇਸ ਦੌਰਾਨ ਜਦ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ ਤਾਂ ਸਚਾਈ ਸਾਹਮਣੇ ਆਈ, ਕਿਉਂਕਿ ਕਈ ਸਾਰੇ ਪਿੰਡਾਂ ਵਿਚ ਕਾਗਜ਼ ਪੂਰੇ ਹੋਣ ਦੇ ਬਾਵਜੂਦ ਗਲਤ ਤਰੀਕੇ ਦੇ ਨਾਲ ਨਾਮਜਦਗੀਆਂ ਰੱਦ ਕਰ ਦਿੱਤੇ। ਇਸੇ ਤਰ੍ਹਾਂ ਉਮੀਦਵਾਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਆਪਣੇ ਕਾਗਜ਼ ਵਾਪਸ ਨਹੀਂ ਲਏ ਅਤੇ ਪੜਤਾਲ ਦੌਰਾਨ ਨਾਮਜਦਗੀਆਂ ਅਤੇ ਵਾਪਸੀ ਕਾਗਜ਼ਾਂ ਵਿਚ ਦਸਖ਼ਤ ਵੀ ਕਈ ਥਾਂ ਸਹੀ ਨਹੀਂ ਪਾਏ ਗਏ, ਜਿਸਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵੀ ਦਰਜ਼ਨਾਂ ਪਿੰਡਾਂ ਵਿਚ ਪੰਚਾਇਤੀ ਚੋਣਾਂ ਉਪਰ ਰੋਕ ਲਗਾ ਚੁੱਕੀ ਹੈ।
ਇਹ ਵੀ ਪੜ੍ਹੋ: ਬੇਅਦਬੀ ਮਾਮਲਿਆਂ ’ਚ ਸਖ਼ਤ ਸਜਾਵਾਂ ਦੀ ਮੰਗ ਨੂੰ ਲੈ ਕੇ ਮੋਬਾਇਲ ਟਾਵਰ ’ਤੇ ਚੜ੍ਹੇ ‘ਸਿੰਘ’
ਜਿੰਨ੍ਹਾਂ ਪਿੰਡਾਂ ਵਿਚ ਪੰਚਾਇਤੀ ਚੋਣਾਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਲਿਸਟ ਹੇਠਾਂ ਨੱਥੀ ਹੈ।
Share the post "ਪੰਚਾਇਤ ਚੋਣਾਂ:ਗਿੱਦੜਬਾਹਾ ਹਲਕੇ ਦੇ 24 ਪਿੰਡਾਂ ਦੀ ਚੋਣ ਪ੍ਰਕ੍ਰਿਆ ਰੱਦ, ਹੁਣ ਨਵੇ ਸਿਰਿਓ ਹੋਣਗੀਆਂ ਚੋਣਾਂ"