ਬਠਿੰਡਾ, 10 ਸਤੰਬਰ: ਬਿਜਲੀ ਬੋਰਡ ਦੀਆਂ ਜਥੇਬੰਦੀਆਂ ਇੰਪਲਾਈਜ ਜੁਆਇੰਟ ਫੋਰਮ, ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ,ਟੀ ਐਸ ਯੂ ਭੰਗਲ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਝੰਡੇ ਹੇਠ ਬਿਜਲੀ ਮੁਲਾਜਮ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ’ਤੇ ਚਲੇ ਗਏ ਹਨ। ਇੰਨ੍ਹਾਂ ਮੁਲਾਜਮਾਂ ਵੱਲੋਂ ਜਥੇਬੰਦੀ ਦੇ ਝੰਡੇ ਹੇਠ ਸਬ ਡਿਵੀਜ਼ਨ ਪੱਧਰ ’ਤੇ ਸਾਂਝੇ ਤੌਰ ਉਪਰ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀਆਂ ਦੇ ਆਗੂਆਂ ਨੇ ਦਸਿਆ ਕਿ 10,11,12 ਸਤੰਬਰ ਦੀ ਸਮੂਹਿਕ ਛੁੱਟੀ 100% ਸਬੰਧਤ ਮੁਲਾਜ਼ਮਾਂ ਵਲੋਂ ਭਰੀ ਗਈ ਹੈ। ਵਰਕ ਟੂ ਰੂਲ ਤਨਦੇਹੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਰਲੀਵਰ ਨਾ ਆਉਣ ਤੇ ਸਬੰਧਤ ਅਧਿਕਾਰੀ ਨੂੰ ਜਾਣੂ ਕਰਵਾਉਣ ਉਪਰੰਤ ਕੰਮ ਤੋਂ ਛੁੱਟੀ ਕੀਤੀ ਜਾ ਰਹੀ ਹੈ। ਇਸ ਦੌਰਾਨ ਐਸ ਈ ਵੱਲੋਂ ਮੌੜ ਡਵੀਜ਼ਨ ਦੇ ਲਾਈਨ ਮੈਨ ਮੁਲਾਜ਼ਮਾਂ ਨੂੰ ਪਰਮਿਟ ਲੈਣ ਲਈ ਅਧਿਕਾਰਤ ਕਰਨ ਦਾ ਵੀ ਵਿਰੋਧ ਕੀਤਾ ਗਿਆ ਇਸ ਦਫ਼ਤਰੀ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਆਪ ਆਗੂ ਦਾ ‘ਕਾਤਲ’ ਪੁਲਿਸ ਨੇ ਰਾਤੋ-ਰਾਤ ਚੁੱਕਿਆ, ਪੱਗ ਲਾਹੀ ਦਾ ਲਿਆ ਸੀ ਬਦਲਾ !!
ਇਸ ਮੌਕੇ ਸਰਵ ਸ੍ਰੀ ਬਲਰਾਜ ਸਿੰਘ ਡਵੀਜ਼ਨ ਪ੍ਰਧਾਨ ਇੰਪਲਾਈਜ ਫੈਡਰੇਸ਼ਨ ਪਹਿਲਵਾਨ, ਜਨਕ ਰਾਜ ਟੀ ਐਸ ਯੂ ਭੰਗਲ ਡਵੀਜ਼ਨ ਪ੍ਰਧਾਨ , ਗੁਰਮੀਤ ਸਿੰਘ ਡਵੀਜ਼ਨ ਆਗੂ, ਨਛੱਤਰ ਸਿੰਘ ਪ੍ਰਧਾਨ ਟੀ ਐਸ ਯੂ ਸੋਢੀ ਜੋਨ ਆਗੂ , ਮਹੇਸ਼ ਸਿੰਘ ਇੰਪਲਾਈਜ ਫੈਡਰੇਸ਼ਨ ਫਲਜੀਤ , ਨਛੱਤਰ ਸਿੰਘ ਜੋਨ ਸਕੱਤਰ ਟੀ ਐਸ ਯੂ ਬਠਿੰਡਾ, ਅਮਨ ਗੁਪਤਾ ਐਮ ਐਸ ਯੂ , ਤ੍ਰਿਲੋਚਨ ਸਿੰਘ ਐਮ ਐਸ ਯੂ , ਵਿੱਕੀ ਸਿੰਘ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ , ਪ੍ਰੈਸ ਸਕੱਤਰ ਗੁਰਪ੍ਰੀਤ ਕੋਟ ਭਾਰਾ , ਇੰਜੀਨੀਅਰ ਜਸਵਿੰਦਰ ਸਿੰਘ ਜੇਈ , ਇੰਜੀਨੀਅਰ ਗੁਰਪ੍ਰੀਤ ਸਿੰਘ ਜੇਈ , ਗੁਰਪ੍ਰੀਤ ਸਿੰਘ ਡਵੀਜ਼ਨ ਪ੍ਰਧਾਨ ਟੀ ਐਸ ਯੂ, ਸਰਕਲ ਆਗੂ ਜਸਵੀਰ ਮੌੜ, ਜੋਨ ਆਗੂ ਰਣਜੀਤ ਸਿੰਘ ਰਾਣਾ, ਆਦਿ ਹਾਜ਼ਰ ਰਹੇ।