Bathinda News: ਬਠਿੰਡਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ‘ਚ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ ‘ਚ ਗਬਨ ਕਰਨ ਦੇ ਮਾਮਲਿਆਂ ਵਿਚ ਚਰਚਾ ‘ਚ ਚੱਲੇ ਆ ਰਹੇ ਸਕੱਤਰ ਗੁਰਬਿੰਦ ਸਿੰਘ ਵਿਰੁਧ ਥਾਣਾ ਨੇਹੀਆਵਾਲਾ ਦੀ ਪੁਲਿਸ ਨੇ ਗਬਨ ਦਾ ਦੂਜਾ ਪਰਚਾ ਦਰਜ਼ ਕੀਤਾ ਹੈ। ਇਹ ਪਰਚਾ ਕਥਿਤ ਦੋਸ਼ੀ ਗੁਰਬਿੰਦ ਸਿੰਘ ਵੱਲੋਂ ਪਿੰਡ ਖੇਮੂਆਣਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ ਵਿਖੇ ਬਤੌਰ ਸਕੱਤਰ ਤੈਨਾਤੀ ਦੇ ਦੌਰਾਨ ਹੋਏ ਲੱਖਾਂ ਦੇ ਗਬਨ ਮਾਮਲੇ ਵਿਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ PM Modi ਦੇ ਦੌਰੇ ਤੋਂ ਪਹਿਲਾਂ DGP Gaurav Yadav ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਦੌਰਾ
ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕਰਦਿਆਂ ਦਸਿਆ ਕਿ ਸਹਿਕਾਰਤਾ ਵਿਭਾਗ ਦੇ ਸੰਯੁਕਤ ਰਜਿਸਟਰਾਰ ਫਿਰੋਜਪੁਰ ਮੰਡਲ,ਫਿਰੋਜਪੁਰ ਵੱਲੋਂ ਪੱਤਰ ਭੇਜਿਆ ਗਿਆ ਸੀ ਕਿ ਮੁਲਜ਼ਮ ਸਕੱਤਰ ਨੇ ਸਾਲ 2018-2019 ਦੌਰਾਨ ਉਕਤ ਸਭਾ ਵਿੱਚ 27,35,448/ ਰੁਪਏ ਦਾ ਗਬਨ ਕੀਤਾ ਸੀ। ਇਸ ਸਬੰਧ ਵਿਚ ਕਾਨੂੰਨੀ ਮਸ਼ੀਰ ਦੀ ਰਾਏ ਤੋਂ ਬਾਅਦ ਮੁਲਜ਼ਮ ਵਿਰੁਧ ਧਾਰਾ 420, 409 ਆਈਪੀਸੀ ਤਹਿਤ ਇਹ ਪਰਚਾ ਦਰਜ਼ ਕੀਤਾ ਗਿਆ। ਸੂਤਰਾਂ ਮੁਤਾਬਕ ਉਕਤ ਸਕੱਤਰ ਦੇ ਵਿਰੁਧ ਇਹ ਦੂਜਾ ਪਰਚਾ ਦਰਜ਼ ਹੋਇਆ ਹੈ ਤੇ ਇਸਤੋਂ ਪਹਿਲਾਂ ਵੀ ਅਜਿਹੇ ਮਾਮਲੇ ਇੱਕ ਹੋਰ ਪਰਚਾ ਦਰਜ਼ ਹੈ।
ਇਹ ਵੀ ਪੜ੍ਹੋ ਸਿਹਤ ਵਿਭਾਗ ਦਾ SMO ਤੇ ਸੀਨੀਅਰ ਸਹਾਇਕ 32000 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਵੱਲੋਂ ਕਾਬੂ
ਦਸਿਆ ਇਹ ਵੀ ਜਾ ਰਿਹਾ ਕਿ ਇੱਕ ਸਿਆਸੀ ਆਗੂ ਦੀ ‘ਮੇਹਨਬਾਨੀ’ ਸਦਕਾ ਉੱਚ ਅਧਿਕਾਰੀਆਂ ਨੂੰ ‘ਟਿੱਚ’ ਜਾਣਨ ਵਾਲੇ ਇਸ ਸਕੱਤਰ ਦੇ ਵਿਰੁਧ ਪਿੰਡ ਚੱਕ ਬਖਤੂ ਵਿਖੇ ਤੈਨਾਤੀ ਦੌਰਾਨ ਵੀ ਗੜਬੜੀ ਕੀਤੇ ਜਾਣ ਦੀ ਰੀਪੋਰਟ ਬਣੀ ਹੋਈ ਹੈ। ਇਸਤੋਂ ਇਲਾਵਾ ਕਿਹਾ ਜਾ ਰਿਹਾ ਕਿ ਸਹਿਕਾਰੀ ਸਭਾ ਦਾ ਪੈਸਾ ਵਸੂਲਣ ਲਈ ਮੁਲਜ਼ਮ ਦੀ ਜਮੀਨ ਅਟੈਚ ਕਰਕੇ ਹੁਣ ਉਸਨੂੰ ਨਿਲਾਮ ਕੀਤੇ ਜਾਣ ਦੀਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


