ਉੱਘੇ ਗੀਤਕਾਰ Kirpal Maahna ਨਹੀਂ ਰਹੇ, ਸੰਸਕਾਰ ਅੱਜ

0
121
+1

ਬਠਿੰਡਾ, 5 ਅਕਤੂਬਰ: ਪੰਜਾਬੀ ਦੇ ਪ੍ਰਸਿੱਧ ਗੀਤਕਾਰ ਕ੍ਰਿਪਾਲ ਮਾਹਣਾ ਬੀਤੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੈਂਸਰ ਵਰਗੀ ਨਾ ਮੁਰਾਦ ਬੀਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੰਗਲਵਾਰ ਨੂੰ DAV ਕਾਲਜ ਨੇੜੇ ਸ਼ਮਸ਼ਾਨਘਾਟ ਵਿਖੇ 12 ਵਜੇ ਕੀਤਾ ਜਾਵੇਗਾ। ਕਈ ਹਿੱਟ ਗੀਤਾਂ ਦੇ ਰਚੇਤਾ ਕ੍ਰਿਪਾਲ ਮਾਹਣਾ ਦੇ ਗੀਤਾਂ ਨੂੰ ਪੰਜਾਬੀ ਦੇ ਨਾਮਵਰ ਗਾਇਕਾਂ ਨੇ ਆਪਣੀ ਅਵਾਜ਼ ਦਿੱਤੀ ਹੈ।

‘‘ਪਿੰਡ ਪਹਿਰਾ ਲੱਗਦਾ, ਰਾਤੀ ਮਿਲਣ ਨਾ ਆਈਂ ਵੇਂ’’ ਧੱਕੇ ਨਾਲ ਵਿਆਹੁਤਾ ਔਰਤ ਨੂੰ ਮਿਲਣ ਆਏ ‘ਨੌਜਵਾਨ’ ਨੂੰ ਪਿੰਡ ਵਾਲਿਆਂ ਨੇ ‘ਵੱਢਿਆ’

ਮੌਜੂਦਾ ਵਿਧਾਇਕ ਅਤੇ ਨਾਮਵਰ ਗਾਇਕ ਬਲਕਾਰ ਸਿੱਧੂ ਵੱਲੋਂ ਗਾਏ “ਤੂੰ ਮੇਰੀ ਖੰਡ ਮਿਸ਼ਰੀ” ਵੀ ਕਿਰਪਾਲ ਮਾਹਣਾ ਦਾ ਲਿਖਿਆ ਹੋਇਆ ਹੈ। ਪਿੰਡ ਗਿੱਲ ਕਲਾਂ ਨਾਲ ਸਬੰਧਤ ਗੀਤਕਾਰ ਮਾਹਣਾ ਮੌਜੂਦਾ ਸਮੇਂ ਬਠਿੰਡਾ ਦੀ ਹਜੂਰਾ ਕਪੂਰਾ ਕਲੌਨੀ ਵਿਚ ਰਹਿ ਰਿਹਾ ਸੀ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਤੇ ਧੀ‌ ਨੂੰ ਛੱਡ ਗਏ ਹਨ।

 

+1

LEAVE A REPLY

Please enter your comment!
Please enter your name here