America News: ਅਮਰੀਕਾ ਦੀ ਨੌਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਵਿੱਚ ਹੋਏ ਗ੍ਰੇਜੁਏਸ਼ਨ ਸਮਾਰੋਹ ਦੌਰਾਨ ਵਿਦਿਆਰਥੀਆਂ ਲਈ ਇੱਕ ਖਾਸ ਸਰਪ੍ਰਾਈਜ਼ ਦਾ ਐਲਾਨ ਕੀਤਾ ਗਿਆ। ਭਾਰਤੀ ਮੂਲ ਦੇ ਉਦਯੋਗਪਤੀ ਅਨਿਲ ਕੋਚਰ ਨੇ 176 ਵਿਦਿਆਰਥੀਆਂ ਦੇ ਫਾਈਨਲ ਯੀਅਰ ਦੇ ਸਿੱਖਿਆ ਕਰਜ਼ੇ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਦਾ ਫੈਸਲਾ ਕੀਤਾ। ਇਹ ਘੋਸ਼ਣਾ ਰਾਲੇ ਵਿੱਚ ਸਥਿਤ ਰੇਨੋਲਡਸ ਕੋਲੀਜੀਅਮ ਵਿੱਚ ਵਿਲਸਨ ਕਾਲਜ ਆਫ ਟੈਕਸਟਾਈਲਜ਼ ਦੇ ਡਿਗਰੀ ਸਮਾਰੋਹ ਦੌਰਾਨ ਕੀਤੀ ਗਈ। ਅਨਿਲ ਕੋਚਰ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਅਤੇ ਵਕਤਾ ਵਜੋਂ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ 👉Jalandhar News: ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਮੁੜ ਚਰਚਾ ‘ਚ
Students go nuts after donor announces during his commencement speech that he is paying off all of their senior year debts 🎉 pic.twitter.com/5B6XKJQiHX
— Daily Loud (@DailyLoud) May 11, 2026
ਉਨ੍ਹਾਂ ਦੱਸਿਆ ਕਿ ਇਹ ਯੋਗਦਾਨ ਉਹ ਆਪਣੇ ਪਿਤਾ ਪ੍ਰਕਾਸ਼ ਚੰਦ ਕੋਚਰ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਨ। ਉਨ੍ਹਾਂ ਦੇ ਪਿਤਾ ਪੰਜਾਬ ਤੋਂ ਅਮਰੀਕਾ ਆਏ ਸਨ ਅਤੇ ਨੌਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਰਹੇ ਸਨ। ਅਨਿਲ ਕੋਚਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਹ 2025-26 ਦੇ ਅਕਾਦਮਿਕ ਸਾਲ ਲਈ ਵਿਲਸਨ ਕਾਲਜ ਦੇ ਵਿਦਿਆਰਥੀਆਂ ਦਾ ਆਖਰੀ ਸਾਲ ਦਾ ਕਰਜ਼ਾ ਅਦਾ ਕਰਨਗੇ। ਉਨ੍ਹਾਂ ਦੇ ਇਸ ਐਲਾਨ ਨਾਲ ਸਮਾਰੋਹ ਵਿੱਚ ਮੌਜੂਦ ਵਿਦਿਆਰਥੀ ਭਾਵੁਕ ਹੋ ਗਏ ਅਤੇ ਹਾਲ ਤਾਲੀਆਂ ਨਾਲ ਗੂੰਜ ਉਠਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





