Amritsar News:ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਨੂੰ ਵੱਡੀ ਚੁਣੌਤੀ ਦਿੰਦਿਆਂ ਇੱਕ ਦਰਜ਼ਨ ਤੋਂ ਵੱਧ ਗੈਂਗਸਟਰਾਂ ਦੇ ਨਾਮ ਅਤੇ ਪਤੇ ਜਾਰੀ ਕਰਦਿਆਂ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਐਤਵਾਰ ਨੂੰ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਵਿੱਚ ਰੰਧਾਵਾ ਨੇ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਵੱਲੋਂ ਸਪੀਕਰ ਨੂੰ ਵੀ ਪੱਤਰ ਲਿਖਿਆ ਗਿਆ ਹੈ, ਜਿਸਦੇ ਵਿਚ ਇੰਨ੍ਹਾਂ ਸਾਰੇ ਗੈਂਗਸਟਰਾਂ ਦੇ ਨਾਮ ਅਤੇ ਪਤੇ ਲਿਖ ਕੇ ਦਿੱਤੇ ਹਨ। ਜਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਸੰਸਦ ਮੈਂਬਰ ਉੱਪਰ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਸੀ ਕਿ,”ਸੁਖਜਿੰਦਰ ਰੰਧਾਵਾ ਨੇ ਇਨ੍ਹਾਂ ਗੈਂਗਸਟਰਾਂ ਨੂੰ ਪੰਜਾਬ ਵਿਚ ਲਿਆਂਦਾ ਸੀ।”
ਇਹ ਵੀ ਪੜ੍ਹੋ ਵੱਡੀ ਖ਼ਬਰ; Punjab ਦੇ ਵਿਚ ਸਰਕਾਰੀ ਬੱਸਾਂ ਦੇ ਮੁਲਾਜਮਾਂ ਦੀ ਹੜ੍ਹਤਾਲ ਖ਼ਤਮ, ਭਲਕ ਤੋਂ ਆਮ ਵਾਂਗ ਚੱਲਣੀਆਂ ਬੱਸਾਂ
ਆਪਣੀ ਪ੍ਰੈਸ ਕਾਨਫਰੰਸ ਦੌਰਾਨ ਰੰਧਾਵਾ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਸਰਕਾਰ ਬਣੀ ਨੂੰ ਚਾਰ ਸਾਲ ਦਾ ਸਮਾਂ ਹੋ ਚੁੱੱਕਿਆ ਤੇ ਹੁਣ ਤੱਕ ਸਰਕਾਰ ਨੇ ਕੰਮ ਕਰਕੇ ਦਿਖਾਉਣਾ ਸੀ ਪ੍ਰੰਤੂ ਉਹ ਹਾਲੇ ਵੀ ਵਿਰੋਧੀਆਂ ‘ਤੇ ਦੋਸ਼ ਲਗਾਉਣ ਦਾ ਕੰਮ ਕਰ ਰਹੇ ਹਨ। ਸਾਬਕਾ ਉੱਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਵਧ ਰਹੇ ਗੈਂਗਸਟਰਵਾਦ ਬਾਰੇ ਉਨ੍ਹਾਂ ਵੱਲੋਂ ਡੀਜੀਪੀ ਨੂੰ ਕਈ ਵਾਰ ਫ਼ੋਨ ਤੇ ਸੁਨੇਹੇ ਭੇਜੇ ਗਏ ਪ੍ਰੰਤੂ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ। ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਬਜਾਏ ਸਪੀਕਰ ਨੂੰ ਪੱਤਰ ਲਿਖਣ ਪਿੱਛੇ ਕਾਰਨਾਂ ਦਾ ਦਾਅਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਹਾਲੇ ਤੱਕ ਸੁੱਤੇ ਪਏ ਹੋਏ ਹਨ।
ਇਹ ਵੀ ਪੜ੍ਹੋ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਦੀਆਂ ਚੋਣਾਂ ਮੁਲਤਵੀਂ; ਚੋਣ ਕਮਿਸ਼ਨ ਨੇ ਇਸ ਕਾਰਨ ਲਿਆ ਇਹ ਫੈਸਲਾ
ਸੁਖਜਿੰਦਰ ਸਿੰਘ ਰੰਧਾਵਾਂ ਨੇ ਅੱਜ ਜਿੰਨ੍ਹਾਂ ਗੈਂਗਸਟਰਾਂ ਦੀ ਲਿਸਟ ਜਾਰੀ ਕੀਤੀ, ਉਹ ਹੇਠ ਦਿੱਤੀ ਹੈ।
1. ਜੱਗੂ ਭਗਵਾਨਪੁਰੀਆ (ਪਿੰਡ ਭਗਵਾਨਪੁਰ, ਡੇਰਾ ਬਾਬਾ ਨਾਨਕ)
2. ਜੀਵਨ ਫੌਜੀ (ਪਿੰਡ ਸ਼ਹਿਜ਼ਾਦਾ,ਡੇਰਾ ਬਾਬਾ ਨਾਨਕ)
3. ਨਿਸ਼ਾਨ ਜੋੜੀਆਂ ਕਲਾਂ (ਪਿੰਡ ਜੋੜੀਆਂ ਕਲਾਂ, ਡੇਰਾ ਬਾਬਾ ਨਾਨਕ)
4. ਸ਼ੇਰਾ ਮਾਨ (ਪਿੰਡ ਮਾਨ, ਡੇਰਾ ਬਾਬਾ ਨਾਨਕ)
5. ਸਾਜਨ (ਪਿੰਡ ਵੈਰੋਕੇ, ਡੇਰਾ ਬਾਬਾ ਨਾਨਕ)
6. ਗੋਪੀ ਗੋਲੀ (ਪਿੰਡ ਕੋਟਲੀ ਸੁਰਤ ਮੱਲੀ)
7. ਹਸਨ ਸ਼ਾਹਬਾਦ (ਬਟਾਲਾ)
8. ਅਮਨ (ਪਿੰਡ ਅਗਵਾਨ, ਕਲਾਨੌਰ)
9. ਡੋਲੀ ਬਲ (ਪਿੰਡ ਸਠਿਆਲਾ)
10. ਅਮਰਿੰਦਰ ਬਿੱਲਾ (ਘੁਮਾਣ)
11. ਅੰਮ੍ਰਿਤ ਡਾਲਮ (ਪਿੰਡ ਡਾਲਮ, ਕਿਲ੍ਹਾ ਲਾਲ ਸਿੰਘ)
12. ਹੈਰੀ ਚੱਠਾ (ਪਿੰਡ ਚੱਠਾ, ਫ਼ਤਹਿਗੜ੍ਹ ਚੂੜੀਆਂ)
13. ਸੁੱਖ ਭਿਖਾਰੀਵਾਲ (ਪਿੰਡ ਭਿਖਾਰੀਵਾਲ, ਕਲਾਨੌਰ)
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













