ਚੰਡੀਗੜ੍ਹ, 30 ਦਸੰਬਰ: ਪਿਛਲੇ 11 ਮਹੀਨਿਆਂ ਤੋਂ ਸ਼ੰਭੂ ਅਤੇ ਖ਼ਨੌਰੀ ਬਾਰਡਰਾਂ ’ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਦਿੱਤੇ ਸੱਦੇ ਤਹਿਤ ਪੂਰੇ ਪੰਜਾਬ ਵਿਚ ਅੱਜ ਸੋਮਵਾਰ ਐਮਰਜੈਂਸੀ ਸੇਵਾਵਾਂ ਨੂੰ ਛੱਡ ਮੁਕੰਮਲ ਬੰਦ ਹੋ ਗਿਆ ਹੈ। ਹਾਲਾਂਕਿ ਕਿਸਾਨਾਂ ਨੇ ਸਵੇਰੇ ਸੱਤ ਵਜੇਂ ਤੋਂ ਹੀ ਇਸ ਬੰਦ ਦਾ ਐਲਾਨ ਕੀਤਾ ਹੋਇਆ ਸੀ ਪ੍ਰੰਤੂ ਦੇਰੀ ਨਾਲ ਪੁੱਜਣ ਦੇ ਚੱਲਦੇ ਕੰਧ-ਧੰਦਿਆਂ ਵਾਲਿਆਂ ਵੱਲੋਂ ਸਵੇਰੇ ਜਲਦੀ-ਜਲਦੀ ਹੀ ਘਰੋਂ ਨਿਕਲ ਗਏ। ਉਂਝ ਇਸ ਬੰਦ ਦੀ ਹਿਮਾਇਤ ’ਚ ਲਗਭਗ ਪੂਰੇ ਪ੍ਰਦੇਸ਼ ਦੀਆਂ ਸਬਜੀ ਮੰਡੀਆਂ, ਅਨਾਜ ਮੰਡੀਆਂ, ਦੁੱਧ ਦੀ ਸਪਲਾਈ ਆਦਿ ਪੂਰੀ ਤਰ੍ਹਾਂ ਠੱਪ ਹੋ ਗਈ ਹੈ।
ਇਹ ਵੀ ਪੜ੍ਹੋ ਕਾਂਗਰਸ ਨੇ ਮੁੜ ਮਾਰੀ ਬੜ੍ਹਕ; ਕਿਹਾ ਬਠਿੰਡਾ ’ਚ ਮੇਅਰ ਦੀ ਕੁਰਸੀ ਸਾਡੇ ਕੋਲ ਹੀ ਰਹੇਗੀ
ਬੇਸ਼ੱਕ ਕੁੱਝ ਥਾਵਾਂ ‘ਤੇ ਸਰਕਾਰੀ ਸੇਵਾ ਵਾਲੀਆਂ ਬੱਸਾਂ ਸਵੇਰ ਸਮੇਂ ਲੰਮੇ ਰੂਟਾਂ ਲਈ ਨਿਕਲੀਆਂ ਪ੍ਰੰਤੂ ਥਾਂ-ਥਾਂ ਜਾਮ ਲੱਗਣ ਕਾਰਨ ਮੁੜ ਇਹ ਵੀ ਬੱਸ ਅੱਡਿਆਂ ਵਿਚ ਹੀ ਬੰਦ ਹੋ ਗਈਆਂ। ਇਸੇ ਤਰ੍ਹਾਂ ਪੰਜਾਬ ਬੰਦ ਨੂੰ ਦੇਖਦਿਆਂ ਰੇਲਵੇ ਵਿਭਾਗ ਵੱਲੋਂ ਕਰੀਬ 107 ਰੇਲ ਗੱਡੀਆਂ ਦੀਆਂ ਸੇਵਾਵਾਂ ਰੋਕ ਦਿੱਤੀਆਂ ਹਨ। ਜਿਸਦੇ ਨਾਲ ਰੇਲਵੇ ਸਟੇਸ਼ਨਾਂ ਉਪਰ ਵੀ ਪੂਰੀ ਤਰ੍ਹਾਂ ਸੁੰਨ-ਸਰਾਂ ਦੇਖਣ ਨੂੰ ਮਿਲੇਗੀ। ਸੰਯੁਕਤ ਕਿਸਾਨ ਮੋਰਚਾ(ਗੈਰ ਰਾਜਨੀਤਕ) ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿਚ ਦਿੱਤੇ ਇਸ ਬੰਦ ਦੇ ਸੱਦੇ ਹੇਠ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ,
ਇਹ ਵੀ ਪੜ੍ਹੋ ਕਿਸਾਨੀ ਮੰਗ: ਕਿਸਾਨ ਜਥੈਬੰਦੀਆਂ ਨੇ 4 ਜਨਵਰੀ ਨੂੰ ਢਾਬੀ ਗੁੱਜਰਾਂ ਬਾਰਡਰ ’ਤੇ ਸੱਦੀ ਮਹਾਂਪੰਚਾਇਤ
ਜਿਸਦੇ ਵਿਚ ਐਂਬੂਲੈਂਸ ਸੇਵਾ, ਮੌਤ ਹੋਣ ਦੀ ਸੂਰਤ ਵਿਚ ਭੋਗ, ਅੰਤਿਮ ਸੰਸਕਾਰ, ਫੁੱਲ ਚੁਗਣ ਦੀ ਰਸਮ ਅਦਾ ਕਰਨ ਲਈ ਜਾਣ ਵਾਲੇ, ਏਅਰਪੋਰਟਾਂ ’ਤੇ ਜਾਣ ਵਾਲੇ, ਵਿਆਹ ਸਮਾਗਮ ਲਈ ਬਰਾਤਾਂ ਆਦਿ ਨੂੰ ਛੋਟ ਦਿੱਤੀ ਗਈ ਹੈ। ਬੇਸ਼ੱਕ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਵੀ ਇਸ ਬੰਦ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ ਪ੍ਰੰਤੂ ਹਾਲੇ ਸਵੇਰ ਦਾ ਸਮਾਂ ਹੋਣ ਕਾਰਨ ਦੁਕਾਨਾਂ ਤੇ ਹੋਰ ਵਪਾਰਕ ਸਥਾਨ ਖੁੱਲਣ ਬਾਰੇ ਪਤਾ ਬਾਅਦ ਵਿਚ ਹੀ ਲੱਗੇਗਾ। ਇਸਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿਚ ਮੁਲਾਜਮ ਯੂਨੀਅਨਾਂ ਵੱਲੋਂ ਬੰਦ ਦਾ ਸਮਰਥਨ ਕਰਨ ਦੇ ਚੱਲਦੇ ਇੱਥੇ ਵੀ ਛੁੱਟੀ ਵਾਲਾ ਮਾਹੌਲ ਰਹਿਣ ਦੀ ਸੰਭਾਵਨਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਪੰਜਾਬ ’ਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਹੋਇਆ ਮੁਕੰਮਲ ਬੰਦ; ਕਿਸਾਨਾਂ ਨੇ ਸੜਕਾਂ ‘ਤੇ ਸੰਭਾਲਿਆ ਮੋਰਚਾ"