Bathinda News: ਸਿਲਵਰ ਓਕਸ ਸਕੂਲ ਬੀਬੀਵਾਲਾ ਰੋਡ ਵਿਖੇ ਪੰਜਾਬ ਦੀ ਅਮੀਰ ਵਿਰਾਸਤ ਦੀ ਝਾਤ ਪਾਉਂਦੀ ਇੱਕ ਪੰਜਾਬੀ ਪ੍ਰਦਰਸ਼ਨੀ ‘ਵਿਰਸੇ ਦੀ ਝਾਤ’ ਆਯੋਜਿਤ ਕੀਤੀ ਗਈ । ਇਸ ਪ੍ਰਦਰਸ਼ਨੀ ਦਾ ਮੁੱਖ ਮੰਤਵ ਵੱਖ-ਵੱਖ ਕਲਾਤਮਕ ਪ੍ਰਗਟਾਵਿਆਂ ਦੁਆਰਾ ਆਧੁਨਿਕ ਪੀੜੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨਾ ਸੀ। ਇਸ ਪ੍ਰਦਰਸ਼ਨੀ ਵਿੱਚ ਤ੍ਰਿੰਝਣ, ਡੋਲੀ, ਪੀਚੋ, ਚੁੱਲ੍ਹਾ-ਚੌਕਾਂ, ਪਿੰਡ ਦੀ ਸੱਥ, ਤੂਤਾਂ ਵਾਲਾ ਖੂਹ, ਮੰਜੇ ਬਿਸਤਰੇ, ਰਸੋਈ ਦਾ ਸਮਾਨ ਅਤੇ ਹੋਰ ਖਾਣ—ਪੀਣ ਵਾਲੇ ਸਮਾਨ ਨੂੰ ਦਰਸਾਇਆ ਗਿਆ। ਪ੍ਰਦਰਸ਼ਨੀ ਦੇ ਵਿਚ ਮੁੱਖ—ਮਹਿਮਾਨ ਵਜੋਂ ਸ੍ਰੀਮਤੀ ਪ੍ਰੀਤ ਕਮਲ ਕੌਰ ਬਰਾੜ ਸੁਪਤਨੀ ਇੰਦਰਜੀਤ ਸਿੰਘ ਬਰਾੜ ਚੇਅਰਮੈਨ ਸਿਲਵਰ ਓਕਸ ਗਰੁੱਪ ਆਫ਼ ਸਕੂਲਜ਼ ਸਨ।
ਇਹ ਵੀ ਪੜ੍ਹੋ 13 ਮਹੀਨਿਆਂ ਬਾਅਦ ਖੁੱਲਿਆ ਸ਼ੰਭੂ ਬਾਰਡਰ, ਖਨੌਰੀ ਵੀ ਖੋਲਣ ਦੀ ਤਿਆਰੀ
ਉਹਨਾਂ ਨੇ ਬੱਚਿਆਂ ਨੂੰ ਪੁਰਾਣੇ ਸੱਭਿਆਚਾਰ ਨਾਲ ਜੋੜਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਇਸ ਦੌਰਾਨ ਪੁਰਾਤਨ ਪੁਸ਼ਾਕਾਂ ਵਿੱਚ ਸਜ਼ੇ ਸਕੂਲ ਦੇ ਬੱਚਿਆਂ ਨੇ ਸੁਹਾਗ, ਲੋਕ—ਗੀਤ ਗਾ ਕੇ ਅਤੇ ਪੁਰਾਣੀਆਂ ਪੇਂਡੂ ਖੇਡਾਂ ਖੇਡ ਕੇ ਭੁੱਲੇ—ਚੁੱਕੇ ਵਿਰਸੇ ਨੂੰ ਪੁਨਰ ਸੁਰਜੀਤ ਕਰ ਦਿੱਤਾ। ਪ੍ਰਦਰਸ਼ਨੀ ਨੂੰ ਦੇਖਣ ਵਾਲੇ ਮਾਪੇ ਬੱਚਿਆਂ ਅਤੇ ਮਾਪਿਆਂ ਨੇ ਸਕੂਲ ਦੇ ਇਸ ਉਪਰਾਲੇ ਦੀ ਖੂਬ ਪ੍ਰਸੰਸਾ ਕੀਤੀ । ਇਸ ਵਿੱਚ ਹਿੱਸਾ ਲੈਣ ਵਾਲੇ ਇੱਕ ਦਰਸ਼ਕਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਵਿਜਟਰ ਬੁੱਕ ਵਿੱਚ ਆਪਣੇ ਸੁਝਾਅ ਦਰਜ਼ ਕੀਤੇ । ਇੱਕ ਦਰਸ਼ਕ ਨੇ ਲਿਖਿਆ, “ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਦਿਨ ਹੈ, ਇਸ ਤਜ਼ਰਬੇ ਲਈ ਬਹੁਤ—ਬਹੁਤ ਧੰਨਵਾਦ, ਅਸੀਂ ਇਸ ਨੂੰ ਹਮੇਸ਼ਾ ਲਈ ਯਾਦ ਰੱਖਾਂਗੇ”।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸਿਲਵਰ ਓਕਸ ਸਕੂਲ ਬੀਬੀਵਾਲਾ ’ਚ ਪੰਜਾਬੀ ਵਿਰਸੇ ਦੀ ਝਾਤ ਪਾਉਂਦੀ ਪ੍ਰਦਰਸ਼ਨੀ ਦਾ ਆਯੋਜਨ"