ਕਲਪਨਾ ਚਾਵਲਾ ਹੋਸਟਲ ਦੀਆਂ ਮੁਟਿਆਰਾਂ ਨੇ ਗਰਲਜ਼ ਟਰਾਫੀ ਤੇ ਕੀਤਾ ਕਬਜ਼ਾ
ਤਲਵੰਡੀ ਸਾਬੋ, 30 ਅਪ੍ਰੈਲ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਆਫ਼ ਸਪੋਰਟਸ ਵੱਲੋਂ ਫੈਕਲਟੀ ਮੈਂਬਰਾਂ, ਸਟਾਫ ਅਤੇ ਹੋਸਟਲ ਦੇ ਵਿਦਿਆਰਥੀਆਂ ਵਿੱਚ ਸਿਹਤ ਅਤੇ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪ੍ਰੋ.(ਡਾ.) ਐਸ.ਕੇ.ਬਾਵਾ ਉਪ ਕੁਲਪਤੀ ਦੀ ਪ੍ਰੇਰਨਾ ਸਦਕਾ ਇੰਟਰ ਫੈਕਲਟੀ ਲੜਕੇ-ਲੜਕੀਆਂ ਅਤੇ ਇੰਟਰ-ਹੋਸਟਲ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਯੂਨੀਵਰਸਿਟੀ ਦੀਆਂ 14 ਟੀਮਾਂ ਨੇ ਹਿੱਸਾ ਲਿਆ।
ਕਾਂਗਰਸੀ ਉਮੀਦਵਾਰ ਨੇ ਮਾਨਸਾ ਤੇ ਬੁਢਲਾਡਾ ਹਲਕੇ ਵਿਚ ਵਰਕਰ ਮੀਟਿੰਗਾਂ ਕਰਕੇ ਭਖਾਈ ਚੋਣ ਮੁਹਿੰਮ
ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਫੈਕਲਟੀ ਆਫ਼ ਐਗਰੀਕਲਚਰ ਜੀ-2 ਦੀ ਟੀਮ ਨੇ ਫੈਕਲਟੀ ਆਫ਼ ਐਗਰੀਕਲਚਰ-1 ਨੂੰ 2-1 ਦੇ ਫਰਕ ਨਾਲ ਹਰਾ ਕੇ ਟਰਾਫੀ ‘ਤੇ ਕਬਜ਼ਾ ਕੀਤਾ। ਲੜਕੀਆਂ ਦਾ ਫਾਈਨਲ ਮੁਕਾਬਲਾ ਫੈਕਲਟੀ ਆਫ਼ ਫਾਰਮੈਸੀ+ਫੈਕਲਟੀ ਆਫ਼ ਪੈਰਾਮੈਡੀਕਲ+ ਫੈਕਲਟੀ ਆਫ਼ ਫਿਜ਼ੀਓਥੈਰੇਪੀ ਦੀ ਟੀਮ ਨੇ ਫੈਕਲਟੀ ਆਫ਼ ਐਗਰੀਕਲਚਰ ਦੀ ਟੀਮ ਨੂੰ 2-0 ਹਰਾ ਕੇ ਜਿੱਤਿਆ। ਕਲਪਨਾ ਚਾਵਲਾ ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਨੇ ਇੰਟਰ ਨੈਸ਼ਨਲ ਹੋਸਟਲ ਦੀਆਂ ਖਿਡਾਰਣਾਂ ਨੂੰ ਹਰਾਇਆ। ਨੀਲਗਿਰੀ ਲੜਕਿਆਂ ਹੋਸਟਲ ਦੇ ਵਿਦਿਆਰਥੀਆਂ ਨੇ ਨੇੜਲੇ ਮੁਕਾਬਲੇ ਵਿੱਚ ਇੰਟਰ ਨੈਸ਼ਨਲ ਹੋਸਟਲ ਦੇ ਵਿਦਿਆਰਥੀਆਂ ਨੂੰ ਸ਼ਿਕਸਤ ਦਿੱਤੀ।
Big Breaking: ਦਲਬੀਰ ਸਿੰਘ ਗੋਲਡੀ ਨੇ ਕਾਂਗਰਸ ਤੋਂ ਦਿੱਤਾ ਅਸਤੀਫ਼ਾ
ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆ ਡਾ. ਬਲਵਿੰਦਰ ਕੁਮਾਰ ਸ਼ਰਮਾ, ਨਿਰਦੇਸ਼ਕ ਖੇਡਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਫੈਕਲਟੀ ਮੈਂਬਰਾਂ ਅਤੇ ਨਾਨ ਟੀਚਿੰਗ ਸਟਾਫ ਦੇ 18 ਸਾਲ ਤੋਂ 65 ਸਾਲ ਤੱਕ ਦੇ ਸਟਾਫ ਨੇ ਹਿੱਸਾ ਲਿਆ। ਸੀਨੀਅਰ ਸਿਟੀਜ਼ਨ ਖਿਡਾਰੀਆਂ ਦਾ ਇਸ ਮੁਕਾਬਲੇ ਵਿੱਚ ਹਿੱਸਾ ਲੈਣਾ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਦਈ ਸਾਬਿਤ ਹੋਣ ਤੋਂ ਇਲਾਵਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ। ਇਨਾਮ ਵੰਡ ਸਮਾਰੋਹ ਵਿੱਚ ਡਾ. ਜਗਤਾਰ ਸਿੰਘ ਧੀਮਾਨ ਪਰੋ. ਵਾਈਸ ਚਾਂਸਲਰ ਨੇ ਸਾਰਿਆਂ ਨੂੰ ਹਰ ਰੋਜ ਕੁਝ ਸਮਾਂ ਖੇਡ ਮੈਦਾਨ ਵਿੱਚ ਕਸਰਤ ਕਰਨ ਦਾ ਮਸ਼ਵਰਾ ਦਿੱਤਾ। ਇਸ ਮੌਕੇਸਰਦੂਲ ਸਿੰਘ ਸਿੱਧੂ, ਡਾਇਰੈਕਟਰ ਵਿਦਿਆਰਥੀ ਭਲਾਈ, ਵੱਖ-ਵੱਖ ਫੈਕਲਟੀਆਂ ਦੇ ਡੀਨ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਮੁਕਾਬਲਿਆਂ ਦਾ ਆਨੰਦ ਮਾਣਿਆ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਨੇ ਜਿੱਤਿਆ ਇੰਟਰ ਫੈਕਲਟੀ ਰੱਸਾ-ਕਸ਼ੀ ਮੁਕਾਬਲਾ"