ਚੰਡੀਗੜ੍ਹ, 29 ਨਵੰਬਰ: ਵੀਵੀਆਈਪੀ ਜਾਂ ਫ਼ੈਂਸੀ ਨੰਬਰਾਂ ਦੀ ਕਰੇਜ਼ ਦਹਾਕਿਆ ਤੋਂ ਭਾਰਤੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੀ ਰਹੀ ਹੈ ਤੇ ਜੇਕਰ ਕਾਰਾਂ ਦੇ ਨੰਬਰਾਂ ਦੀ ਗੱਲ ਹੋਵੇ ਤਾਂ ਇੱਕ ਦੂਜੇ ਤੋਂ ਵਧ ਕੇ ਬੋਲੀ ਲੱਗਦੀ ਹੈ। ਅਜਿਹਾ ਹੀ ਕੁਝ ਸਾਹਮਣੇ ਆਇਆ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਛੋਟੇ(ਫੈਂਸੀ) ਨੰਬਰਾਂ ਦੀ ਬੋਲੀ ਦੌਰਾਨ, ਜਿੱਥੇ 0001 ਨੰਬਰ 20 ਲੱਖ 70 ਹਜ਼ਾਰ ਰੁਪਏ ਵਿਚ ਵਿਕਿਆ ਹੈ। ਜਦੋਂਕਿ 0005 ਅਤੇ 0007 ਨੰਬਰ 8 ਲੱਖ 90 ਹਜ਼ਾਰ, 0009 ਨੰਬਰ 7 ਲੱਖ 99 ਹਜ਼ਾਰ ਅਤੇ 9999 ਨੰਬਰ 6 ਲੱਖ 01 ਰੁਪਏ ਵਿਚ ਖ਼ਰੀਦਿਆਂ ਗਿਆ ਹੈ। ਇਸੇ ਤਰ੍ਹਾਂ 0004 ਨੰਬਰ 4 ਲੱਖ 91 ਹਜ਼ਾਰ, 0003 ਅਤੇ 0008 ਨੰਬਰ 4 ਲੱਖ 61, 0006 ਨੰਬਰ 4 ਲੱਖ 71 ਹਜ਼ਾਰ ਵਿਚ ਖ਼ਰੀਦਿਆਂ ਗਿਆ ਹੈ।
ਇਹ ਵੀ ਪੜ੍ਹੋ ਬੇਅਦਬੀ ਕੇਸ ’ਚ ਰਾਮ ਰਹੀਮ ਵਿਰੁਧ ਮੁੜ ਸ਼ੁਰੂ ਹੋਈ ਸੁਣਵਾਈ, ਵੀਡੀਓ ਕਾਨਫਰੰਸ ਰਾਹੀਂ ਹੋਇਆ ਪੇਸ਼
ਇਸਤੋਂ ਇਲਾਵਾ ਹੋਰਨਾਂ ਫ਼ੈਸੀ ਨੰਬਰਾਂ ਤੋਂ ਵੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਲੱਖਾਂ ਰੁਪਏ ਦੀ ਆਮਦਨ ਹੋਈ ਹੈ। ਦਸਣਾ ਬਣਦਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੀ RL1 2ranch ਵੱਲੋਂ 25 ਨਵੰਬਰ ਤੋਂ 27 ਨਵੰਬਰ ਤੱਕ 38013X ਸੀਰੀਜ਼ ਤੋਂ ਇਲਾਵਾ ਬਾਕੀ ਪੁਰਾਣੀਆਂ ਸੀਰੀਜ਼ ਦੇ ਬਕਾਇਆ ਪਏ ਫੈਂਸੀ ਨੰਬਰਾਂ ਦੀ ਬੋਲੀ ਰੱਖੀ ਗਈ ਸੀ। ਇਸ ਬੋਲੀ ਦੌਰਾਨ 0001 ਨੰਬਰ ਦੀ ਰਿਜ਼ਰਵ ਕੀਮਤ 50 ਹਜ਼ਾਰ ਅਤੇ 2 ਤੋਂ 11, 22, 33, 44, 55, 66, 77,88,99,0100,0101 ਦੀ ਕੀਮਤ 30 ਹਜ਼ਾਰ ਤੈਅ ਕੀਤੀ ਸੀ। ਇਸੇ ਤਰ੍ਹਾਂ ਹੋਰਨਾਂ ਫ਼ੈਸੀ ਨੰਬਰਾਂ ਦੀ 20 ਹਜ਼ਾਰ ਰੁਪਏ ਰਿਜ਼ਰਵ ਕੀਮਤ ਰੱਖੀ ਸੀ ਪ੍ਰੰਤੂ ਇਕੱਲੇ 0001 ਨੰਬਰ ਤੋਂ ਹੀ ਚੰਡੀਗੜ੍ਹ ਦੇ ਟ੍ਰਾਂਸਪੋਰਟ ਵਿਭਾਗ ਨੂੰ 20 ਲੱਖ 70 ਹਜ਼ਾਰ ਦੀ ਆਮਦਨ ਹੋ ਗਈ ਹੈ।
Share the post "Fancy ਨੰਬਰਾਂ ਦੀ ਕਰੇਜ਼ , Chandigarh ’ਚ 0001 ਨੰਬਰ ਪੌਣੇ 21 ਲੱਖ ਵਿੱਚ ਵਿਕਿਆ"