ਤੁਸਾਰ ਗੁਪਤਾ ਆਈ.ਪੀ.ਐਸ ਨੂੰ ਬਦਲੀ ਉਪਰੰਤ ਦਿੱਤੀ ਵਿਦਾਇਗੀ ਪਾਰਟੀ

0
55
+1

Muktsar News:ਪਿਛਲੇ ਦਿਨੀ ਹੋਈ ਬਦਲੀ ਦੌਰਾਨ ਤੁਸ਼ਾਰ ਗੁਪਤਾ ਆਈ.ਪੀ.ਐਸ ਜੀ ਦੀ ਬਦਲੀ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਤੋਂ ਹੈਡ ਕੁਆਰਟਰ ਚੰਡੀਗੜ੍ਹ ਵਿਖੇ ਹੋ ਗਈ, ਜਿਸ ਤੇ ਤੁਸ਼ਾਰ ਗੁਪਤਾ ਆਈ.ਪੀ.ਐਸ ਪਿਛਲੇ ਕਰੀਬ 06 ਮਹੀਨਿਆਂ ਤੋਂ ਸੀਨੀਅਰ ਪੁਲਿਸ ਕਪਤਾਨ ਦੀ ਡਿਊਟੀ ਨਿਭਾ ਰਹੇ ਸਨ। ਉਹਨਾਂ ਦੀ ਬਦਲੀ ਉਪਰੰਤ ਉਹਨਾਂ ਵੱਲੋਂ ਕਾਨਫਰੰਸ ਹਾਲ ਦਫਤਰ ਐਸ.ਐਸ.ਪੀ ਵਿਖੇ ਮੀਟਿੰਗ ਕੀਤੀ ਗਈ, ਉਪਰੰਤ ਐਸਐਸਪੀ ਜੀ ਨੂੰ ਸਮੂਹ ਜਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸ. ਮਨਮੀਤ ਸਿੰਘ ਢਿੱਲੋ ਐਸ.ਪੀ(ਡੀ),ਮਨਵਿੰਦਰ ਬੀਰ ਸਿੰਘ ਐਸ.ਪੀ.(ਪੀਬੀਆਈ),ਕਵਲਪ੍ਰੀਤ ਸਿੰਘ ਚਾਹਲ ਐਸ.ਪੀ ਐਚ,ਅਵਤਾਰ ਸਿੰਘ ਰਾਜਪਾਲ ਡੀ.ਐਸ.ਪੀ ਗਿੱਦੜਬਾਹਾ,ਅਮਨਦੀਪ ਸਿੰਘ ਡੀ.ਐਸ.ਪੀ (ਐਚ),ਨਵੀਨ ਕੁਮਾਰ ਡੀ.ਐਸ.ਪੀ, ਸੁਖਜੀਤ ਸਿੰਘ ਡੀ.ਐਸ.ਪੀ, ਇੰਸਪੈਕਟਰ ਗੁਰਵਿੰਦਰ ਸਿੰਘ ਇੰਸਪੈਕਟਰ ਮਲਕੀਤ ਸਿੰਘ ਇੰਸਪੈਕਟਰ ਜਸਕਰਨਦੀਪ ਸਿੰਘ ਅਤੇ ਸਮੂਹ ਦਫਤਰੀ ਸਟਾਫ ਹਾਜ਼ਰ ਸੀ।

ਇਹ ਵੀ ਪੜ੍ਹੋ  ਫਾਜਿਲਕਾ ਪੁਲਿਸ ਵੱਲੋਂ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ

ਇਹ ਵੀ ਦੱਸ ਦੇਈਏ ਕਿ ਜ਼ਿਲ੍ਾ ਪੁਲਿਸ ਮੁਖੀ ਰਹਿੰਦੇ ਹੋਏ ਤੁਸ਼ਾਰ ਗੁਪਤਾ ਆਈ.ਪੀ.ਐਸ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਂਦਿਆਂ ਲੋਕਾਂ ਨਾਲ਼ ਮੀਟਿੰਗਾਂ ਕੀਤੀਆਂ ਗਈਆਂ, ਮੀਟਿੰਗਾਂ ਦੌਰਾਨ ਉਹਨਾਂ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਮੌਕੇ ਤੇ ਹੱਲ ਕੀਤਾ ਗਿਆ ਇਸ ਦੇ ਨਾਲ ਹੀ ਉਨਾਂ ਡਿਊਟੀ ਦੌਰਾਨ ਜਿੱਥੇ ਨਸ਼ਾ ਸਮਗਲਰਾਂ ਨੂੰ ਫੜ ਕੇ ਜੇਲਾਂ ਦੇ ਵਿੱਚ ਸੁੱਟਿਆ ਉਥੇ ਹੀ ਕਈ ਗੈਂਗਸਟਰਾਂ ਦੇ ਗੁਰਗਿਆਂ ਨੂੰ ਅਤੇ ਫਰੋਤੀ ਮੰਗਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ। ਤੁਸ਼ਾਰ ਗੁਪਤਾ ਜੀ ਦੇ ਸਮੇਂ 06 ਮਹੀਨਿਆਂ ਵਿੱਚ ਐਨ.ਡੀ.ਪੀ.ਐਸ ਐਕਟ ਦੇ 161 ਮੁਕਦਮੇ ਦਰਜ ਕਰਕੇ 269 ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਰਫਤਾਰ ਕੀਤਾ ਗਿਆ। ਜਿਨਾਂ ਪਾਸੋਂ ਅਫੀਮ 6.629 ਕਿਲੋਗ੍ਰਾਮ, ਭੁੱਕੀ ਚੂਰਾ ਪੋਸਤ 3742.065 ਕਿਲੋ ਗ੍ਰਾਮ, ਨਸ਼ੀਲੀਆਂ ਗੋਲੀਆਂ44044, ਗਾਂਜਾ 5.864 ਕਿੱਲੋ ਗ੍ਰਾਮ, ਦੋ ਕਿਲੋ 220 ਗਰਾਮ ਹੈਰੋਇਨ ਹੈਰੋਇਨ, 186 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ।

ਇਹ ਵੀ ਪੜ੍ਹੋ  ਮੁਹਾਲੀ ’ਚ ਦੋ ਵਿਦੇਸ਼ੀਆਂ ਸਹਿਤ 9 ਜਣੇ ਲਿਫ਼ਟ ’ਚ ਫ਼ਸੇ, ਕੀਤਾ ਰੈਸਕਿਊ

ਇਸ ਤੋਂ ਇਲਾਵਾ ਇੱਕ ਅੰਨੇ ਕਤਲ ਦੀ ਗੁੱਥੀ ਸੁਲਝਾਈ ਹੈ ਤੇ ਅਤੇ ਆਪਣੇ ਹੀ ਪਿਓ ਨੂੰ ਕਤਲ ਕਰਨ ਦੀ ਗੁੱਥੀ ਕੁਝ ਹੀ ਘੰਟਿਆਂ ਵਿੱਚ ਸੁਲਝਾਈ ਗਈ । ਇਸ ਤੋਂ ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਪ੍ਰੋਪਰਟੀ ਦੇ ਕੁੱਲ 16 ਕੇਸ ਕੰਪਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਗਏ, ਜਿਨਾਂ ਦੀ ਕੁੱਲ ਕੀਮਤ 2,37,57,275 ਰੁਪਏ ਬਣਦੀ ਸੀ , ਜਿਨਾਂ ਵਿੱਚੋਂ 07 ਕੇਸ ਕੰਪਟੈਂਟ ਦਿੱਲੀ ਤੋਂ ਅਪਰੂਵ ਹੋ ਚੁੱਕੇ ਹਨ ਬਾਕੀ ਕਾਰਵਾਈ ਜਾਰੀ ਹੈ। ਅਲੱਗ ਅਲੱਗ ਮੁਕਦਮਿਆਂ ਚੋਂ ਪੀਓ ਹੋਏ 67ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਸ ਦੇ ਨਾਲ ਹੀ 05 ਫਰੋਤੀ ਮੰਗਣ ਤੇ ਮੁਕਦਮਿਆਂ ਨੂੰ ਟਰੇਸ ਕੀਤਾ ਗਿਆ। ਛੇ ਮਹੀਨਿਆਂ ਵਿੱਚ 05 ਅਸਲਾ ਐਕਟ ਦੇ ਮੁਕਦਮੇ ਦਰਜ ਕਰਕੇ ਕੁੱਲ 07 ਪਿਸਟਲ, 02 ਦੇਸੀ ਕੱਟਾ, 23 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।ਤੁਸ਼ਾਰ ਗੁਪਤਾ ਜੀ ਦੀ ਬਦਲੀ ਦੌਰਾਨ ਉਹਨਾਂ ਨੂੰ ਐਸ.ਐਸ.ਪੀ ਦਫਤਰ ਵਿਖੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਨੂੰ ਵਿਦਾਇਗੀ ਦਿੱਤੀ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here