ਬਠਿੰਡਾ, 29 ਅਪ੍ਰੈਲ: ਸਥਾਨਕ ਮਾਲਵਾ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਨੇ ਐਮ.ਸੀ.ਏ., ਐਮ.ਐਸ.ਸੀ.ਆਈ.ਟੀ., ਪੀਜੀਡੀਸੀਏ ਅਤੇ ਬੀਸੀਏ ਕਲਾਸਾਂ ਲਈ ਫੇਅਰਵੈਲ ਕਮ ਫਰੈਸ਼ਰ ਪਾਰਟੀ “ਜਸ਼ਨ-2ਕੇ24”ਦਾ ਆਯੋਜਨ ਕੀਤਾ। ਪਹਿਲੇ ਸਾਲ ਅਤੇ ਅੰਤਮ ਸਾਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੰਗੀਤ, ਡਾਂਸ, ਰੈਂਪ ਵਾਕ ਅਤੇ ਵੱਖ-ਵੱਖ ਮਨੋਰੰਜਨ ਪ੍ਰੋਗਰਾਮਾਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ।ਇਸ ਮੌਕੇ ਪ੍ਰਿੰਸੀਪਲ ਡਾ.ਰਾਜ ਕੁਮਾਰ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ.ਸਰਬਜੀਤ ਕੌਰ ਢਿੱਲੋਂ-ਡਿਪਟੀ ਡਾਇਰੈਕਟਰ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਡਾ.ਗੋਇਲ ਨੇ ਸ਼ਮਾਂ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ।
ਮਿਸਟਰ ਅਮਰਜੋਤ ਸਿੰਘ (ਪੀ.ਜੀ.ਡੀ.ਸੀ.ਏ.), ਮਿਸ ਚੇਤਨਾ (ਬੀ.ਸੀ.ਏ.- ਫਾਈਨਲ) , ਮਿਸਟਰ ਸਰਬਜੀਤ ਸਿੰਘ (ਪੀ.ਜੀ.ਡੀ.ਸੀ.ਏ.) ਅਤੇ ਮਿਸ ਅਰਮਾਨਦੀਪ ਕੌਰ (ਬੀ.ਸੀ.ਏ.- ਫਾਈਨਲ) ਨੂੰ ਮਿਸਟਰ ਫੇਅਰਵੈਲ, ਮਿਸ ਫੇਅਰਵੈਲ, ਮਿਸਟਰ ਪਰਫੈਕਟ ਅਤੇ ਮਿਸ ਗੋਰਜੀਅਸ ਦੇ ਖਿਤਾਬ ਨਾਲ ਨਵਾਜਿਆਗਿਆ। ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਦਾ ਖਿਤਾਬ ਸ਼੍ਰੀ ਹਰਭਜਨ ਸਿੰਘ (ਬੀ.ਸੀ.ਏ.-1 ਸਾਲ) ਅਤੇ ਮਿਸ ਮਨਪ੍ਰੀਤ ਕੌਰ (ਬੀ.ਸੀ.ਏ.-1 ਸਾਲ) ਨੇ ਹਾਸਲ ਕੀਤਾ।ਸ਼੍ਰੀਮਤੀ ਪਰਮਵੀਰ ਕੌਰ ਅਤੇ ਸ਼੍ਰੀਮਤੀ ਗੁਰਜੀਤ ਕੌਰ ਨੇ ਮੁਕਾਬਲਿਆਂ ਦੀ ਜੱਜਮੈਂਟ ਕੀਤੀ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਡਾ.ਰਾਜ ਕੁਮਾਰ ਗੋਇਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ। ਸਮਾਗਮ ਦੀ ਐਂਕਰਿੰਗ ਸ੍ਰੀਮਤੀ ਰਮਨਪ੍ਰੀਤ ਕੌਰ ਅਤੇ ਸ੍ਰੀਮਤੀ ਸਰਬਜੀਤ ਕੌਰ ਨੇ ਕਿਤੀ। ਇਸ ਮੌਕੇ ਫੈਕਲਟੀ ਦੇ ਮੈਂਬਰ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।