Barnala New: farmer death ; ਆਮ ਤੌਰ ‘ਤੇ ਕਿਸਾਨਾਂ ਉਪਰ ਆੜਤੀਆਂ ਦੇ ਪੈਸੇ ‘ਦੱਬਣ’ ਦੇ ਦੋਸ਼ ਲੱਗਦੇ ਰਹਿੰਦੇ ਹਨ ਪ੍ਰੰਤੂ ਬਰਨਾਲਾ ਜ਼ਿਲ੍ਹੇ ਦੇ ਵਿਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਆੜਤੀਆ ਉਪਰ ਹੀ ਇੱਕ ਕਿਸਾਨ ਦੇ 15 ਲੱਖ ਤੋਂ ਵੱਧ ਪੈਸੇ ਦੱਬਣ ਦੇ ਦੋਸ਼ ਲੱਗੇ ਹਨ। ਆੜਤੀ ਵੱਲੋਂ ਪੈਸੇ ਨਾਂ ਦੇਣ ਤੋਂ ਦੁਖੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਹੇ ਇਸ ਕਿਸਾਨ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਹੈ, ਜਿਸਦੀ ਪਹਿਚਾਣ ਦਰਸ਼ਨ ਸਿੰਘ (60) ਪੁੱਤਰ ਇੰਦਰ ਸਿੰਘ ਵਾਸੀ ਪਿੰਡ ਠੀਕਰੀਵਾਲ ਦੇ ਤੌਰ ‘ਤੇ ਹੋਈ ਹੈ।
ਹਲਾਂਕਿ ਇਸ ਮਾਮਲੇ ਵਿਚ ਥਾਣਾ ਸਦਰ ਬਰਨਾਲਾ ਦੀ ਪੁਲਿਸ ਨੇ ਮ੍ਰਿਤਕ ਕਿਸਾਨ ਦੇ ਪੁੱਤਰ ਮਨਜੀਤ ਸਿੰਘ ਦੇ ਬਿਆਨਾਂ ਉਪਰ ਬਰਨਾਲਾ ਦੀ ਨਾਮੀ ਆੜਤੀ ਫ਼ਰਮ ਦੇ ਨਿਰਜੰਣ ਲਾਲ ਬਾਂਸਲ ਨਾਲ ਸਬੰਧਤ ਪੰਜ ਆੜਤੀਆਂ (ਵਲੈਤੀ ਰਾਮ, ਰਾਹੁਲ ਬਾਂਸਲ, ਅਨਿਲ ਕੁਮਾਰ, ਕਾਲੂ, ਤੇ ਰਾਕੇਸ਼ ਕੁਮਾਰ) ਵਿਰੁਧ ਮੁਕੱਦਮਾ ਨੰਬਰ 122 ਮਿਤੀ 14 ਅਗੱਸਤ 2025 ਨੂੰ ਅਧੀਨ ਧਾਰਾ 108, 351(2) ਬੀਐਨਐਸ ਤਹਿਤ ਪਰਚਾ ਦਰਜ਼ ਕਰ ਲਿਆ ਪ੍ਰੰਤੂ ਗ੍ਰਿਫਤਾਰੀ ਨਾਂ ਹੋਣ ਤੋਂ ਨਰਾਜ਼ ਕਿਸਾਨ ਜਥੇਬੰਦੀਆਂ ਨੇ ਡੀਐਸਪੀ ਬਰਨਾਲਾ ਦੇ ਦਫ਼ਤਰ ਦਾ ਘਿਰਾਓ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ ਸੁਨਿਆਰੇ ਨੂੰ ਗੋ+ਲੀ ਮਾਰਨ ਵਾਲੇ ਬਦਮਾਸ਼ਾਂ ਦਾ ਪੁਲਿਸ ਨੇ ਕੀਤਾ Encounter
ਡੀਐਸਪੀ ਬਰਨਾਲਾ ਸਤਵੀਰ ਸਿੰਘ ਬੈਂਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪੁਲਿਸ ਟੀਮਾਂ ਮੁਲਜਮਾਂ ਨੂੰ ਗ੍ਰਿਫਤਾਰ ਲਈ ਛਾਪੇਮਾਰੀ ਕਰ ਰਹੀਆਂ ਹਨ ਪ੍ਰੰਤੂ ਇਸ ਕਿਸਾਨ ਦੇ ਪ੍ਰਵਾਰ ਨੂੰ ਇਨਸਾ ਦਿਵਾਉਣ ਲਈ ਮੈਦਾਨ ਵਿਚ ਡਟੀਆਂ ਭਾਰਤੀ ਕਿਸਾਨ ਯੁਨੀਅਨ ਸਿੱਧੂਪੁਰ, ਡਕੌਦਾ ਤੇ ਉਗਰਾਹਾ ਦੇ ਆਗੂਆਂ ਤੇ ਮ੍ਰਿਤਕ ਕਿਸਾਨ ਦੇ ਪਿੰਡ ਦੇ ਵਿਅਕਤੀਆਂ ਨੇ ਐਲਾਨ ਕੀਤਾ ਹੈ ਕਿ ਜਿੰਨ੍ਹਾਂ ਸਮਾਂ ਜਿੰਮੇਵਾਰ ਆੜਤੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਅਤੇ ਕਿਸਾਨ ਦੇ ਦੱਬੇ ਪੈਸਿਆਂ ਸਹਿਤ ਉਸਦੇ ਇਲਾਜ ਉਪਰ ਖਰਚ ਹੋਏ ਪੈਸੇ ਵਾਪਸ ਨਹੀਂ ਮਿਲਦੇ, ਉਨ੍ਹਾਂ ਸਮਾਂ ਉਹ ਘਿਰਾਓ ਜਾਰੀ ਰੱਖਣਗੀਆਂ।
ਪਿੰਡ ਠੀਕਰੀਵਾਲ ਦੇ ਪੰਚਾਇਤ ਮੈਂਬਰ ਮਨਪ੍ਰੀਤ ਸਿੰਘ ਨੇ ਸਾਰੀ ਕਹਾਣੀ ਬਿਆਨ ਕਰਦਿਆਂ ਦਸਿਆ ਕਿ ਦਰਸ਼ਨ ਸਿੰਘ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਹੁਣ ਪ੍ਰਵਾਰ ਵਿਚ ਕਿਸਾਨ ਤੋਂ ਇਲਾਵਾ ਉਸਦੇ ਪੁੱਤਰ-ਧੀ ਸਨ, ਜੋਕਿ ਦੋਨੋਂ ਹੀ ਅਣਵਿਆਹੇ ਹਨ। ਪੰਚਾਇਤ ਮੈਂਬਰ ਮੁਤਾਬਕ ਜਿੰਮੇਵਾਰੀ ਨਾਲ ਕਬੀਲਦਾਰੀ ਚਲਾਉਣ ਵਾਲੇ ਦਰਸ਼ਨ ਸਿੰਘ ਦੀ ਇਸ ਫ਼ਰਮ ਦੇ ਨਾਲ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਆੜਤ ਸੀ। ਜਿੱਥੇ ਉਹ ਆਪਣੀ ਫਸਲ ਸੁੱਟਦਾ ਸੀ ਤੇ ਘਰ ਦਾ ਖਰਚਾ ਦੁੱਧ ਵੇਚ ਕੇ ਚਲਾਉਂਦਾ ਸੀ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ ਗਾਇਕ ਬੱਬੂ ਮਾਨ ਤੇ ਪੱਤਰਕਾਰ ਜਤਿੰਦਰ ਪੰਨੂ ਸਹਿਤ 13 ਲਈ ਮੰਗੇ ‘ਪਦਮ ਅਵਾਰਡ’
ਪੰਚ ਮਨਪ੍ਰੀਤ ਸਿੰਘ ਨੈ ਦਸਿਆ ਕਿ ਕਿਸਾਨ ਵੱਲੋਂ ਹਰ ਸਾਲ ਆਪਣੀ ਬੱਚਤ ਇਸ ਆੜਤੀ ਫ਼ਰਮ ਕੋਲ ਹੀ ਵਿਆਜ਼ ‘ਤੇ ਰੱਖ ਦਿੱਤੀ ਜਾਂਦੀ ਸੀ ਤਾਂ ਕਿ ਬੱਚਿਆਂ ਦੇ ਵਿਆਹ ਵੇਲੇ ਇਕੱਠੇ ਪੈਸੇ ਕੰਮ ਆ ਸਕਣ ਪ੍ਰੰਤੂ ਹੁਣ ਜਦ ਲੜਕੀ ਦੇ ਵਿਆਹ ਦੀ ਤਿਆਰੀ ਵਿੱਢੀ ਤਾਂ ਕਿਸਾਨ ਦੇ ਬਣਦੇ 15 ਲੱਖ 16 ਹਜ਼ਾਰ ਰੁਪਏ ਕਥਿਤ ਤੌਰ ‘ਤੇ ਆੜਤੀਆਂ ਨੇ ਦੇਣ ਤੋਂ ਇੰਨਕਾਰ ਕਰ ਦਿੱਤਾ, ਜਿਸ ਕਾਰਨ ਦਰਸ਼ਨ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗਿਆ ਤੇ ਉਸਦਾ ਪਹਿਲਾਂ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ਼ ਚੱਲਿਆ, ਜਿੱਥੇ ਆੜਤੀਆਂ ਨੇ ਇਲਾਜ਼ ਲਈ ਪੈਸੇ ਦੇਣ ਤੋਂ ਇੰਨਕਾਰ ਕਰ ਦਿੱਤਾ।
ਜਿਸ ਕਾਰਨ ਮਜਬੂਰੀ ਵੱਸ ਪ੍ਰਵਾਰ ਨੂੰ ਦਰਸ਼ਨ ਸਿੰਘ ਨੂੰ ਏਮਜ਼ ਬਠਿੰਡਾ ਵਿਚ ਲਿਜਾਇਆ ਗਿਆ। ਜਿਸਤੋਂ ਬਾਅਦ ਉਸਨੂੰ ਘਰ ਲਿਆਂਦਾ ਗਿਆ ਪਰ 13 ਅਗਸਤ ਦੀ ਸ਼ਾਮ ਨੂੰ ਸ਼ੱਕੀ ਹਾਲਾਤਾਂ ਵਿਚ ਦਰਸ਼ਨ ਸਿੰਘ ਦੀ ਹਾਲਾਤ ਵਿਗੜ ਗਈ,ਜਿਸਤੋਂ ਬਾਅਦ ਉਸਨੂੰ ਬਰਨਾਲਾ ਦੇ ਇੱਕ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੰਚਾਇਤ ਮੈਂਬਰ ਮੁਤਾਬਕ ਕਿਸਾਨ ਦੀ ਮੌਤ ਆੜਤੀ ਵੱਲੋਂ ਉਸਦੀ ਹੱਕ ਸੱਚ ਦੀ ਬਣਦੀ ਕਮਾਈ ਦੱਬਣ ਕਾਰਨ ਹੋਈ ਪ੍ਰੇਸ਼ਾਨੀ ਵਜੋਂ ਹੋਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













