ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਲੰਧਰ ਤੋਂ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ਼ ’ਚ ਸਿਫ਼ਟ

0
143
+1

Patiala News: ਤਿੰਨ ਦਿਨ ਪਹਿਲਾਂ ਹਿਰਾਸਤ ਵਿਚ ਲਏ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਜਲੰਧਰ ਤੋਂ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ਼ ਵਿਚ ਸਿਫ਼ਟ ਕਰ ਦਿੱਤਾ ਹੈ। ਕਿਸਾਨ ਆਗੂ ਪਿਛਲੇ ਸਾਲ 26 ਨਵੰਬਰ ਤੋਂ ਮਰਨ ਵਰਤ ’ਤੇ ਚੱਲ ਰਹੇ ਹਨ। ਹਿਰਾਸਤ ਵਿਚ ਲੈਣ ਤੋਂ ਬਾਅਦ ਪੁਲਿਸ ਵੱਲੋਂ ਡੱਲੇਵਾਲ ਨੂੰ ਪਹਿਲਾਂ ਪਟਿਆਲਾ ਦੇ ਬਹਾਦਰਗੜ੍ਹ ਕਮਾਂਡੋ ਟਰੈਨਿੰਗ ਸੈਂਟਰ ਵਿਚ ਲਿਜਾਇਆ ਗਿਆ ਸੀ, ਜਿਸਤੋਂ ਬਾਅਦ ਜਲੰਧਰ ਦੇ ਪਿਮਸ ਹਸਪਤਾਲ ਲਿਆਂਦਾ ਗਿਆ ਤੇ ਉਸਤੋਂ ਬਾਅਦ ਜਲੰਧਰ ਦੇ ਹੀ ਸਰਕਾਰੀ ਰੈਸਟ ਹਾਊਸ ਵਿਚ ਰੱਖਿਆ ਗਿਆ।

ਇਹ ਵੀ ਪੜ੍ਹੋ ਪੰਜਾਬ ਦਾ ਨਾਮੀ ਗੈਂਗਸਟਰ ਬਠਿੰਡਾ ਤੋਂ ਆਸਾਮ ਜੇਲ੍ਹ ’ਚ ਕੀਤਾ ਤਬਦੀਲ

ਜਿਕਰਯੋਗ ਹੈ ਕਿ ਸਮੂਹ ਫ਼ਸਲਾਂ ’ਤੇ ਐਮਐਸਪੀ ਸਹਿਤ ਹੋਰ ਕਿਸਾਨੀਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ(ਗੈਰ-ਰਾਜਨੀਤਕ) ਅਤੇ ਕਿਸਾਨ ਮਜਦੂਰ ਸੰਘਰਸ ਕਮੇਟੀ ਵੱਲੋਂ ਲੰਘੇ ਸਾਲ ਦਿੱਲੀ ਚੱਲੋ ਦਾ ਸੱਦਾ ਦਿੱਤਾ ਸੀ ਪ੍ਰੰਤੂ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਕੰਕਰੀਟ ਦੀਆਂ ਕੰਧਾਂ ਅਤੇ ਪੁਲਿਸ ਫ਼ੌਰਸ ਲਗਾ ਕੇ ਬੰਦ ਕਰ ਦਿੱਤਾ ਸੀ, ਜਿਸ ਕਾਰਨ 6 ਫ਼ਰਵਰੀ 2024 ਤੋਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਪੱਕਾ ਮੋਰਚਾ ਲਗਾਈ ਬੈਠੇ ਸਨ।

ਇਹ ਵੀ ਪੜ੍ਹੋ ਪਾਰਕ ’ਚ ਤੜਕਸਾਰ ਨੌਜਵਾਨ ਲੜਕੇ-ਲੜਕੀ ਦੀਆਂ ਲਾ.ਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ

ਇਸ ਦੌਰਾਨ ਹੁਣ ਕੇਂਦਰ ਨਾਲ ਮੁੜ ਗੱਲਬਾਤ ਸ਼ੁਰੂ ਹੋਈ ਹੈ ਤੇ 20 ਮਾਰਚ ਨੂੰ ਵੀ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿਚ ਹਿੱਸਾ ਲੈਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਸਹਿਤ ਦੋ ਦਰਜ਼ਨ ਵੱਡੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਜਿਸਤੋਂ ਬਾਅਦ ਸ਼ੰਭੂ ਤੇ ਖਨੌਰੀ ਮੋਰਚੇ ਨੂੰ ਵੀ ਸਮਾਪਤ ਕਰਵਾ ਦਿੱਤਾ ਸੀ। ਹਾਲੇ ਵੀ ਸੈਕੜੇ ਕਿਸਾਨ ਜੇਲ੍ਹਾਂ ਵਿਚ ਬੰਦ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

+1

LEAVE A REPLY

Please enter your comment!
Please enter your name here