ਗੁੰਮਟੀ ਕਲਾਂ ਮਾਮਲੇ ’ਚ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ

0
42
+1

Bathinda News: ਬੀਤੇ ਕੱਲ ਪਿੰਡ ਗੁੰਮਟੀ ਕਲਾਂ ਵਿਖੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀ ਜਮੀਨ ਜਬਰੀ ਅਕੁਾਇਰ ਕਰਨ ਦੇ ਮਾਮਲੇ ਚ ਕਿਸਾਨਾਂ ਨਾਲ ਹੋਏ ਸੰਘਰਸ਼ ਦੇ ਮਾਮਲੇ ਵਿਚ ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਏਡੀਸੀ ਮੈਡਮ ਪੂਨਮ ਸਿੰਘ ਵੱਲੋਂ ਦਲੀਲ ਦਿੱਤੀ ਗਈ ਕਿ ਇਹ ਜਮੀਨ ਪੰਚਾਇਤੀ ਹੈ ਸਰਕਾਰ ਦੇ ਅਧੀਨ ਹੈ ਜਿਸਦੇ ਚੱਲਦੇ ਇਸ ਦਾ ਮਸਲਾ ਕੋਰਟ ਦੇ ਅੰਦਰ ਚੱਲ ਰਿਹਾ ਜਿਵੇਂ ਕੋਰਟ ਦਾ ਹੁਕਮ ਆਵੇਗਾ ਉਸਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਤਰਕ ਦਿੱਤਾ ਕਿ ਗੈਸ ਪਾਈਪ ਲਾਈਨ ਦੇ ਮਾਮਲੇ ਵਿੱਚ ਕੋਰਟ ਦਾ ਆਰਡਰ ਕਿਸਾਨਾਂ ਦੇ ਪੱਖ ਵਿੱਚ ਆਇਆ ਹੋਇਆ ਹੈ। ਇਸ ਆਰਡਰ ਮੁਤਾਬਕ ਜਿਲਾ ਪ੍ਰਸ਼ਾਸਨ , ਜੋ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਹੈ ਉਸ ਨੂੰ ਲਾਗੂ ਕਰਨ ਤੋਂ ਕੰਨੀ ਕਤਰਾ ਰਿਹਾ ਹੈ।

ਇਹ ਵੀ ਪੜ੍ਹੋ ਨਾਇਬ ਤਹਿਸੀਲਦਾਰ ਦਾ ਰੀਡਰ 8000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਕਿਸਾਨ ਆਗੂਆਂ ਨੇ ਦਲੀਲ ਦਿੱਤੀ ਕਿ ਜੇ ਮਸਲਾ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਉਸ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਕਬਜ਼ਾ ਲੈਣਾ ਤੇ ਕੰਮ ਵੀ ਉਸ ਤੋਂ ਬਾਅਦ ਹੀ ਸ਼ੁਰੂ ਕਰਨਾ ਚਾਹੀਦਾ ਸੀ ਜਦੋਂ ਕਿ ਪ੍ਰਸ਼ਾਸਨ ਨੇ ਧੱਕੇ ਦੇ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਵਾਹ ਦਿੱਤੀ। ਜ਼ਿਕਰ ਯੋਗ ਹੈ ਕਿ ਗੁੰਮਟੀ ਕਲਾਂ ਦੇ ਕਿਸਾਨਾਂ ਨੂੰ ਸੈਂਕੜੇ ਸਾਲਾਂ ਤੋਂ ਪੁੰਨ ਹੇਵਾ ਤਹਿਤ ਪੰਚਾਇਤੀ ਜਮੀਨ ਦਿੱਤੀ ਹੋਈ ਆ ਜਿਸ ਤੇ ਉਹ ਕਿਸਾਨ ਕਈ ਸਾਲਾਂ ਤੋਂ ਕਾਸ਼ਤ ਕਰਦੇ ਆ ਰਹੇ ਹਨ। ਜਦੋਂ ਕਿ ਪੰਚਾਇਤ ਪੀੜਤ ਧਿਰ ਦੇ ਨਾਲ ਖੜੀ ਹੈ ਤੇ ਉਹ ਲਗਾਤਾਰ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿ ਇਹ ਪੀੜਿਤ ਕਿਸਾਨ ਪਿਛਲੇ ਤਿੰਨ ਪੀੜੀਆਂ ਤੋਂ ਇਹ ਜਮੀਨ ਤੇ ਖੇਤੀ ਕਰਦੇ ਆ ਰਹੇ ਹਨ ਤੇ ਇਸ ਕਾਸ਼ਤਕਾਰਾਂ ਨੂੰ ਉਹਨਾਂ ਦਾ ਮਾਲਕੀ ਹੱਕ ਮੁਆਵਜਾ ਮਿਲਣਾ ਚਾਹੀਦਾ ਹੈ। ਇਸ ਜਮੀਨ ਦਾ ਬੀਤੇ ਕੱਲ ਕਬਜ਼ਾ ਲੈਣ ਗਏ ਪ੍ਰਸ਼ਾਸਨ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਗਤਾ ਭਾਈ ਵੱਲੋਂ ਸਬੰਧਿਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਮੋਰਚਾ ਲਾਇਆ ਗਿਆ।

ਇਹ ਵੀ ਪੜ੍ਹੋ  ਮੋਗਾ ਪੁਲਿਸ ਦੀ ਵੱਡੀ ਕਾਰਵਾਈ; ਸੀਆਈਏ ਵੱਲੋਂ 400 ਗ੍ਰਾਮ ਹੈਰੋਇਨ, 1 ਦੇਸੀ ਪਿਸਟਲ ਅਤੇ ਬੀਐਮਡਬਲੂ ਗੱਡੀ ਸਮੇਤ ਗੈਂਗਸਟਰ ਕਾਬੂ

ਇਸ ਮੋਰਚੇ ਦੇ ਦੌਰਾਨ ਫੜੇ ਹੋਏ ਕਿਸਾਨਾਂ ਨੂੰ ਰਿਹਾਅ ਕਰਵਾਇਆ ਲਿਆ ਗਿਆ ਸੀ। ਉਧਰ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਚੋਂ ਸਾਫ ਨਜ਼ਰ ਆ ਰਿਹਾ ਹੈ ਕਿ ਸਰਕਾਰ ਪ੍ਰਸ਼ਾਸਨ ਕਾਰਪੋਰੇਟਾਂ ਜਗੀਰਦਾਰਾਂ ਦੇ ਹੱਕ ਵਿੱਚ ਹਮੇਸ਼ਾ ਭੁਗਤਦਾ ਆਇਆ ਤੇ ਹੁਣ ਵੀ ਭੁਗਤੇਗਾ ਜਿੰਨਾ ਚਿਰ ਤੱਕ ਅਸੀਂ ਲਾਮਬੰਦੀ ਨਹੀਂ ਵਧਾਉਂਦੇ ਤੇ ਸੰਘਰਸ਼ ਨੂੰ ਹੋਰ ਤੇਜ਼ ਨਹੀਂ ਕਰਦੇ। ਇਸ ਮੀਟਿੰਗ ਵਿੱਚ ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ, ਹਰਜੀਤ ਸਿੰਘ ਗੁੰਮਟੀ ਕਲਾਂ,ਭੀਮ ਸਿੰਘ ਗੁੰਮਟੀ ਕਲਾਂ, ਹਰਨੇਕ ਸਿੰਘ ਗੁੰਮਟੀ, ਗੁਰਦਿੱਤ ਸਿੰਘ ਗੁੰਮਟੀ ਕਲਾਂ, ਮੌਜੂਦਾ ਸਰਪੰਚ ਬਲਜਿੰਦਰ ਸਿੰਘ ਰਵੀ ਗੁੰਮਟੀ ਕਲਾਂ ,ਪੀੜਿਤ ਧਿਰ ਤੇ ਸਮੁੱਚੀ ਪੰਚਾਇਤ ਗੁੰਮਟੀ ਕਲਾਂ ਹਾਜ਼ਰ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here