ਬਠਿੰਡਾ ,10 ਅਪ੍ਰੈਲ: ਪਿਛਲੇ ਕਰੀਬ ਇੱਕ ਹਫ਼ਤੇ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸਥਾਨਕ ਡੀਸੀ ਦਫਤਰ ਅੱਗੇ ਕਿਸਾਨਾਂ ਦੇ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਕੀਤੇ ਫੈਸਲਿਆਂ ਨੂੰ ਲਾਗੂ ਨਾ ਕਰਨ ਦੇ ਚੱਲਦੇ ਕਿਸਾਨਾਂ ਵਿਚ ਰੋਸ਼ ਫੈਲਦਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਜੇਕਰ ਮੀਟਿੰਗ ਦੌਰਾਨ ਹੋਏ ਫੈਸਲੇ ਅਤੇ ਗੈਸ ਪਾਈਪ ਲਾਈਨ ਸੰਬੰਧੀ ਹੋਇਆ ਲਿਖਤੀ ਸਮਝੌਤਾ ਭਲਕੇ ਤੱਕ ਲਾਗੂ ਨਹੀਂ ਕੀਤਾ ਜਾਂਦਾ ਤਾਂ ਕੱਲ ਨੂੰ ਜ਼ਿਲ੍ਹੇ ਦੀ ਮੀਟਿੰਗ ਵਿੱਚ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
ਵੱਡਾ ਭਾਜਪਾ ਆਗੂ ਪੁੱਜਣ ਦੀ ਸੂਹ ’ਤੇ ਕਿਸਾਨਾਂ ਨੇ ਸੰਗਤ ਮੰਡੀ ’ਚ ਚੁੱਕਿਆ ਵਿਰੋਧ ਦਾ ਝੰਡਾ, ਪੁਲਿਸ ਨਾਲ ਤਿੱਖੀ ਝੜਪ
ਇਂਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਦੇ ਕਹਿਣ ’ਤੇ ਬੀਤੇ ਕੱਲ ਡਿਪਟੀ ਕਮਿਸ਼ਨਰ ਵੱਲੋਂ ਬੇਸ਼ੱਕ ਕਿਸਾਨਾਂ ਨਾਲ ਮੀਟਿੰਗ ਤਾਂ ਕਰ ਲਈ ਪਰੰਤੂ ਮੀਟਿੰਗ ਵਿੱਚ ਹੋਏ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ।ਉਨ੍ਹਾਂ ਕਿਹਾ ਕਿ ਫੈਸਲੇ ਮੁਤਾਬਕ ਅੱਜ ਫਸਲਾਂ ਦੇ ਹੋਏ ਖਰਾਬੇ ਦੇ ਨੁਕਸਾਨ ਸਬੰਧੀ ਪੜਤਾਲ ਦੀਆਂ ਲਿਸਟਾਂ ਨਹੀਂ ਦਿੱਤੀਆਂ ਗਈਆਂ। ਗੈਸ ਪਾਈਪ ਲਾਈਨ ਸੰਬੰਧੀ ਪਿੰਡ ਲੇਲੇ ਵਾਲੇ ਦੇ ਕਿਸਾਨਾਂ ਨੂੰ ਮੁਆਵਜੇ ਦੇ ਚੈੱਕ ਨਹੀਂ ਦਿੱਤੇ ਗਏ।
ਪਟਵਾਰੀ ਤੇ ਉਸਦਾ ਕਰਿੰਦਾ 3,500 ਰੁਪਏ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਨੇ ਕੀਤਾ ਕਾਬੂ
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੁਦਰਤੀ ਤਬਾਹੀ ਕਾਰਨ ਹੋਏ ਫਸਲਾਂ , ਸੈੱਡਾਂ ਤੇ ਹੋਰ ਪਸ਼ੂਆਂ ਦੇ ਹੋਏ ਨੁਕਸਾਨ ਸਬੰਧੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ। ਅੱਜ ਦੇ ਇਕੱਠ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲਾ ਆਗੂ ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ , ਜਗਦੇਵ ਸਿੰਘ ਜੋਗੇਵਾਲਾ,ਨਛੱਤਰ ਸਿੰਘ ਢੱਡੇ, ਸੁਖਦੇਵ ਸਿੰਘ ਰਾਮਪੁਰਾ, ਕਾਲਾ ਸਿੰਘ ਚੱਠੇ ਵਾਲਾ, ਦੀਨਾ ਸਿੰਘ ਸਿਵੀਆਂ, ਰਣਜੋਧ ਸਿੰਘ ਮਾਹੀ ਨੰਗਲ ਵੀ ਸ਼ਾਮਲ ਸਨ।
Share the post "ਡੀਸੀ ਨਾਲ ਹੋਈ ਮੀਟਿੰਗ ਦੇ ਫੈਸਲਿਆਂ ਨੂੰ ਲਾਗੂ ਨਾ ਕਰਨ ‘ਤੇ ਭੜਕੇ ਕਿਸਾਨ, ਕਰਨਗੇ ਅਗਲੇ ਐਕਸ਼ਨ ਦਾ ਐਲਾਨ"