ਸ਼ੰਭੂ, 19 ਅਪ੍ਰੈਲ: ਹਰਿਆਣਾ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਗ੍ਰਿਫਤਾਰ ਕੀਤੇ ਗਈ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ(ਗੈਰ ਰਾਜਨੀਤਕ) ਵੱਲੋਂ 17 ਅਪ੍ਰੈਲ ਤੋਂ ਸ਼ੰਭੂ ਰੇਲਵੇ ਟਰੈਕ ਉੱਪਰ ਦਿੱਤਾ ਜਾ ਰਿਹਾ ਧਰਨਾ ਅੱਜ ਤੀਜ਼ੇ ਦਿਨ ਵਿਚ ਸ਼ਾਮਲ ਹੋ ਗਿਆ। ਇਸ ਧਰਨੇ ਕਾਰਨ ਪੰਜ ਦਰਜ਼ਨ ਤੋਂ ਵੱਧ ਮਹੱਤਵਪੂਰਨ ਰੇਲ ਗੱਡੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਤੇ ਕਈਆਂ ਦੇ ਰੂਟ ਨੂੰ ਤਬਦੀਲ ਕੀਤਾ ਗਿਆ। ਉਂਝ ਮਸਲੇ ਦੇ ਹੱਲ ਲਈ ਸਰਕਾਰ ਦੇ ਨੁਮਾਇੰਦਿਆਂ ਅਤੇ ਕਿਸਾਨ ਆਗੂਆਂ ਵਿਚਕਾਰ ਗੈਰ ਰਸਮੀ ਗੱਲਬਾਤ ਜਾਰੀ ਹੈ ਪ੍ਰੰਤੂ ਹਾਲੇ ਤੱਕ ਨਤੀਜ਼ਾ ਸਾਹਮਣੇ ਨਹੀਂ ਆਇਆ ਹੈ। ਇਸ ਰੇਲਵੇ ਟਰੈਕ ਉਪਰ ਵੱਡੀ ਗਿਣਤੀ ਵਿਚ ਕਿਸਾਨ ਪੁੱਜੇ ਹੋਏ ਹਨ ਤੇ ਪੁਲਿਸ ਬਲ ਵੀ ਭਾਰੀ ਤਾਦਾਦ ਵਿਚ ਤੈਨਾਤ ਕੀਤਾ ਹੋਇਆ ਹੈ।
ਦੇਸ਼ ’ਚ ਪਹਿਲੇ ਗੇੜ੍ਹ ਦੇ ਲਈ ਪੋਲੰਗ ਸ਼ੁਰੂ, 102 ਸੀਟਾਂ ਲਈ 21 ਸੂਬਿਆਂ ਵਿਚ ਪੈ ਰਹੀਆਂ ਹਨ ਵੋਟਾਂ
ਉਧਰ ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਣੀ ਨੇ ਵੀ ਐਲਾਨ ਕੀਤਾ ਹੈਕਿ ਮੋਰਚੇ ਵੱਲੋਂ ਦੱਸੀ ਗਿਣਤੀ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੋਇਆ ਹੈ, ਜਿੰਨ੍ਹਾਂ ਦੀ ਰਿਹਾਈ ਲਈ ਮੋਰਚਾ ਖ਼ੋਲਿਆ ਜਾਵੇਗਾ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਕਿਸਾਨਾਂ ਵੱਲੋਂ ਇੰਨ੍ਹਾਂ ਮੰਗਾਂ ਨੂੰ ਲੈ ਕੇ 9 ਅਪ੍ਰੈਲ ਨੂੰ ਰੇਲ ਰੋਕੂ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਪ੍ਰੰਤੂ ਸਰਕਾਰ ਨੇ ਮੀਟਿੰਗ ਦਾ ਭਰੋਸਾ ਦੇਣ ਕਾਰਨ ਇਸਨੂੰ ਟਾਲ ਦਿੱਤਾ ਸੀ। 10 ਫ਼ਰਵਰੀ ਨੂੰ ਕਿਸਾਨ ਆਗੂਆਂ ਤੇ ਸਰਕਾਰ ਦੇ ਨੁਮਾਇੰਦਿਆਂ ਵਿਚਕਾਰ ਮੀਟਿੰਗ ਹੋਈ ਤਾਂ ਸਰਕਾਰ ਨੇ 16 ਅਪ੍ਰੈਲ ਤੱਕ ਹਿਰਾਸਤ ’ਚ ਲਏ ਕਿਸਾਨਾਂ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਸੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਹੈ ਕਿ ਸਰਕਾਰ ਕਿਸਾਨਾਂ ਦੇ ਸਬਰ ਨੂੰ ਨਾ ਪਰਖੇ ਤੇ ਜੇਕਰ ਜਲਦ ਹੀ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਹੋਰਨਾਂ ਰੇਲਵੇ ਟਰੈਕਾਂ ਨੂੰ ਵੀ ਜਾਮ ਕੀਤਾ ਜਾ ਸਕਦਾ ਹੈ।
Share the post "ਰਿਹਾਈਆਂ ਦਾ ਮਸਲਾ: ਤੀਜ਼ੇ ਦਿਨ ਵੀ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਲਾਈਨ ‘ਤੇ ਧਰਨਾ ਜਾਰੀ"