ਕਿਸਾਨ ਜਥੇਬੰਦੀਆਂ ਨੇ ‘ਏਕੇ’ ਵੱਲ ਵਧਾਇਆ ਕਦਮ, 18 ਨੂੰ ਮੁੜ ਹੋਵੇਗੀ ਮੀਟਿੰਗ

0
119

ਪਾਤੜਾ, 13 ਜਨਵਰੀ: ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਅਲੱਗ ਅਲੱਗ ਫਰੰਟਾਂ ’ਤੇ ਲੜ ਰਹੀਆਂ ਕਿਸਾਨ ਜਥੇਬੰਦੀਆਂ ਦੇ ਹੁਣ ਜਲਦੀ ਹੀ ਇੱਕ ਮੰਚ ’ਤੇ ਆਉਣ ਦੀ ਸੰਭਾਵਨਾ ਬਣਨ ਲੱਗੀ ਹੈ। ਇਸ ਸਬੰਧ ਵਿਚ ਅੱਜ ਸੋਮਵਾਰ ਨੂੰ ਪਾਤੜਾ ਵਿਚ ਕਿਸਾਨ ਮਜਦੂਰ ਸੰਘਰਸ਼ ਕਮੇਟੀ, ਸੰਯੁਕਤ ਕਿਸਾਨ ਮੋਰਚਾ(ਗੈਰ-ਰਾਜਨੀਤਕ) ਅਤੇ ਸੰਯੁਕਤ ਕਿਸਾਨ ਮੋਰਚਾ(ਭਾਰਤ) ਦੇ ਆਗੂਆਂ ਦੀ ਹੋਈ ਮੀਟਿੰਗ ਵਿਚ ਏਕਤਾ ਵੱਲ ਕਦਮ ਵਧਾਇਆ ਗਿਆ। ਹਾਲਾਕਿ ਅੱਜ ਏਕਤਾ ਦਾ ਐਲਾਨ ਨਹੀਂ ਕੀਤਾ ਜਾ ਸਕਿਆ ਪ੍ਰੰਤੂ ਵੱਖ ਵੱਖ ਕਿਸਾਨ ਆਗੂਆਂ ਨੇ ਮੀਟਿੰਗ ਤੋਂ ਬਾਅਦ ਦਾਅਵਾ ਕੀਤਾ ਕਿ ‘ਏਕੇ’ ਵੱਲ ਵੱਡਾ ਕਦਮ ਵਧ ਚੁੱਕਿਆ ਹੈ 18 ਜਨਵਰੀ ਨੂੰ ਮੁੜ ਮੀਟਿੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋ ਛੱਤ ’ਤੇ ਪਤੰਗਬਾਜ਼ੀ ਦੇਖਦੀ ਛੋਟੀ ਬੱਚੀ ਦੇ ਸਿਰ ’ਚ ਲੱਗੀ ਗੋ+ਲੀ, ਕਿਸੇ ਵੱਲੋਂ ਹਵਾਈ ਫ਼ਾਈਰ ਕਰਨ ਦੀ ਚਰਚਾ

ਕਾਫ਼ੀ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਮੰਗ ਤੇ ਇੱਕ ਹੀ ਦੁਸ਼ਮਣ ਹੈ, ਜਿਸਦੇ ਚੱਲਦੇ ਇਕੱਠੇ ਹੋਣਾ ਸਮੇਂ ਦੀ ਲੋੜ ਹੈ। ਸੂਚਨਾ ਮੁਤਾਬਕ 18 ਜਨਵਰੀ ਦੀ ਮੀਟਿੰਗ ਵਿਚ ਅੰਦੋਲਨ ਲੜਣ ਲਈ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਮੀਟਿੰਗ ਵਿਚ ਇਹ ਵੀ ਫੈਸਲਾ ਹੋਇਆ ਕਿ ਅੱਜ ਤੋਂ ਬਾਅਦ ਕੋਈ ਵੀ ਕਿਸਾਨ ਇੱਕ ਦੂਜੇ ਵਿਰੁਧ ਬਿਆਨਬਾਜ਼ੀ ਨਹੀਂ ਕਰੇਗਾ। ਇਸ ਮੀਟਿੰਗ ਵਿਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਬਲਵੀਰ ਸਿੰਘ ਰਾਜੇਵਾਲ ,ਮਨਜੀਤ ਸਿੰਘ ਧਨੇਰ, ਡਾਕਟਰ ਦਰਸ਼ਨ ਪਾਲ, ਰਮਿੰਦਰ ਸਿੰਘ ਪਟਿਆਲਾ, ਯੁੱਧਵੀਰ ਸਿੰਘ, ਅਭਿਮਨਿਓ ਕੁਹਾੜ, ਸਰਵਣ ਸਿੰਘ ਪੰਧੇਰ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ ਔਲਖ ,ਸੁਖਜਿੰਦਰ ਸਿੰਘ ਹਰਦੋ ਝੰਡੇ ਆਦਿ ਹਾਜ਼ਰ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here