ਬਠਿੰਡਾ, 28 ਮਈ: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਅੱਜ ਬੀਕੇਯੂ ਸਿੱਧੂਪੁਰ ਭਾਰਤੀ, ਬੀਕੇਯੂ ਖੋਸਾ ਅਤੇ ਬੀਕੇਯੂ ਕ੍ਰਾਂਤੀਕਾਰੀ ਦੇ ਕਾਰਕੁਨ੍ਹਾਂ ਵੱਲੋਂ ਮੰਗਲਵਾਰ ਨੂੰ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਦੀ ਸਥਾਨਕ ਮਾਡਲ ਟਾਊਨ ਸਥਿਤ ਕੋਠੀ ਦਾ ਘਿਰਾਓ ਕੀਤਾ ਗਿਆ। ਹਾਲਾਂਕਿ ਪੁਲਿਸ ਵੱਲੋਂ ਇਸ ਧਰਨੇ ਨੂੰ ਰੋਕਣ ਦੀ ਕੋਸਿਸ ਵੀ ਕੀਤੀ ਗਈ ਤੇ ਕੁੱਝ ਸਥਾਨਕ ਵਾਸੀਆਂ ਵੱਲੋਂ ਕਿਸਾਨਾਂ ਨੂੰ ਮਨਾਉਣ ਲਈ ਜਦੋਜਹਿਦ ਕੀਤੀ ਪ੍ਰੰਤੂ ਕਿਸਾਨਾਂ ਵੱਲੋਂ ਘਰ ਅੱਗੇ ਧਰਨਾ ਨਾ ਲਗਾਉਣ ਦੇਣ ’ਤੇ ਮੁੱਖ ਮਾਰਗ ਘੇਰਣ ਦੀ ਦਿੱਤੀ ਚੇਤਾਵਨੀ ਤੋਂ ਬਾਅਦ ਪੁਲਿਸ ਪ੍ਰਸ਼ਾਸਨਵੱਲੋਂ ਭਾਜਪਾ ਉਮੀਦਵਾਰ ਦੇ ਘਰ ਨਜਦੀਕ ਬੈਰੀਗੇਡਿੰਗ ਕਰਕੇ ਕਿਸਾਨਾਂ ਨੂੰ ਜਗ੍ਹਾਂ ਮੁਹੱਈਆਂ ਕਰਵਾਈ ਗਈ।
ਮਾਨਸਾ ’ਚ ਬਿਨ੍ਹਾਂ ਪ੍ਰਚਾਰ ਕੀਤੇ ਵਾਪਸ ਹੋਈ ਕੇਂਦਰੀ ਮੰਤਰੀ
ਧਰਨੇ ਮੌਕੇ ਬੀਕੇਯੂ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਰੇਸ਼ਮ ਸਿੰਘ ਯਾਤਰੀ,ਕੁਲਵੰਤ ਸਿੰਘ, ਮੁਖਤਿਆਰ ਸਿੰਘ, ਜਗਦੇਵ ਸਿੰਘ ਮਾਨਸਾ, ਦਰਸਨ ਸਿੰਘ ਕਰਾਤੀਕਾਰੀ, ਘੁੱਦਰ ਸਿੰਘ, ਅਮਰਜੀਤ ਕੋਰ ਬਠਿੰਡਾ, ਅਮਰਜੀਤ ਕੋਰ ਮੰਡੀ ਕਲਾਂ ਆਦਿ ਨੇ ਸੰਬੋਧਨ ਕਰਦਿਆਂ ਬੀਜੇਪੀ ਵੱਲੋਂ ਸਮਾਜ ਵਿੱਚ ਪਾੜਾ ਪਾਉਣ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਭੜਕਾਊ ਬਿਆਨਬਾਜੀ ਦੀ ਨਿਖੇਧੀ ਕਰਦਿਆਂ ਕਿਹਾ ਕਿ ‘‘ਇੰਨ੍ਹਾਂ ਦੇ ਉਮੀਦਵਾਰਾਂ ਵੱਲੋਂ ਕਿਸਾਨਾਂ ਨੂੂੰ ਧਮਕਾਇਆ ਜਾ ਰਿਹਾ। ’’ ਬੁਲਾਰਿਆਂ ਨੇ ਕਿਸਾਨੀ ਘੋਲ ਨੂੰ ਯਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ, ਉਸੇ ਤਰ੍ਹਾਂ ਹੁਣ ਭਾਜਪਾ ਨੂੰ ਪਿੰਡਾਂ ਵਿਚ ਨਹੀਂ ਵੜਣ ਦਿੱਤਾ ਜਾਵੇਗਾ।
ਭਾਜਪਾ ਤੇ ਆਪ ਵਰਕਰਾਂ ਵਿਚਾਲੇ ਹੋਈ ਜ਼ਬਰਦਸਤ ਝੜਪ
ਉਧਰ ਭਾਜਪਾ ਉਮੀਦਵਾਰ ਪਰਪਾਮਲ ਕੌਰ ਮਲੂਕਾ ਨੇ ਅੱਜ ਕਿਸਾਨਾਂ ਵੱਲੋਂ ਅਪਣੇ ਘਰ ਅੱਗੇ ਦਿੱਤੇ ਧਰਨੇ ਨੂੰ ਸਰਕਾਰ ਦੀ ਬੁਖ਼ਾਲਾਹਟ ਦਾ ਨਤੀਜਾ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਕਿਸਾਨ ਉਸਦੀ ਸੰਸਦ ਚ ਮੇਰੀ ਕਾਰਗੁਜਾਰੀ ਵੇਖਣ ਤੋਂ ਬਾਦ ਕਿਸਾਨ ਸਵਾਲ ਚੁੱਕ ਸਕਦੇ ਨੇ। ਉਨ੍ਹਾਂ ਕਿਹਾ ਕਿ ਹਰ ਵਰਗ ਤੋਂ ਮਿਲ ਰਹੇ ਸਮਰਥਨ ਨਾਲ ਮੇਰੀ ਯਕੀਨੀ ਜਿੱਤ ਨੂੰ ਵੇਖਦਿਆਂ ਸਰਕਾਰ ਅਤੇ ਸਰਕਾਰ ਦੀ ਸ਼ਹਿ ’ਤੇ ਪੁਲਿਸ ਤੇ ਹੋਰ ਵਿਰੋਧੀਆਂ ਦੀ ਮਿਲੀ ਭੁਗਤ ਦਾ ਨਤੀਜਾ ਹਨ ਇਹ ਧਰਨੇ। ਉਨ੍ਹਾਂ ਇਹ ਦਾਅਵਾ ਕੀਤਾ ਕਿ ਜਿੱਤਣ ਤੋਂ ਬਾਅਦ ਇਸ ਖਿੱਤੇ ਦੇ ਹਰ ਵਰਗ ਦੀ ਅਵਾਜ ਬੁਲੰਦ ਕਰਨ ਰਾਜਨੀਤੀ ਚ ਆਈ ਹਾਂ ਅਤੇ ਹੋਰ ਵਰਗਾ ਦੇ ਨਾਲ ਨਾਲ ਕਿਸਾਨੀ ਮੰਗਾ ਦੀ ਵੀ ਪੈਰਵਾਈ ਕਰਾਂਗੀ ।