Wednesday, December 31, 2025

Silver Oaks School Dabwali Road Bathinda ਵਿਖੇ ਫੈਸ਼ਨ ਸ਼ੋਅ ਆਯੋਜਿਤ

Date:

spot_img

Bathinda News: Silver Oaks School Dabwali Road Bathinda ਦੇ ਨਰਸਰੀ ਵਿਭਾਗ ਵੱਲੋਂ ਸਰਦੀ ਦੇ ਮੌਸਮ ਨੂੰ ਸਮਰਪਿਤ ਇੱਕ ਰੰਗਾਂ- ਰੰਗ ਵਿੰਟਰ ਫੈਸ਼ਨ ਸ਼ੋਅ ਬਹੁਤ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਆਯੋਜਿਤ ਕੀਤਾ ਗਿਆ।ਇਸ ਮੌਕੇ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਵੀ ਨੰਨੇ-ਮੁੰਨੇ ਬੱਚਿਆਂ ਦੇ ਉਤਸ਼ਾਹ ਨੂੰ ਵਧਾਉਣ ਲਈ ਪਹੁੰਚੇ। ਨਰਸਰੀ ਦੇ ਬੱਚਿਆਂ ਨੇ ਸਰਦੀ ਦੇ ਖੂਬਸੂਰਤ ਅਤੇ ਰੰਗ-ਬਿਰੰਗੇ ਪਹਿਰਾਵੇ ਪਹਿਨ ਕੇ ਰੈਂਪ ਉੱਪਰ ਸ਼ਾਨਦਾਰ ਵਾਕ ਕੀਤੀ। ਬੱਚਿਆਂ ਨੇ ਕੋਟ ,ਸਵੈਟਰ ,ਟੋਪੀਆਂ ਅਤੇ ਮਫ਼ਲਰ ਪਹਿਨ ਕੇ ਆਪਣੇ ਆਤਮ ਵਿਸ਼ਵਾਸ ਅਤੇ ਮਾਸੂਮ ਅਦਾਵਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ।

ਇਹ ਵੀ ਪੜ੍ਹੋ  Elon Musk ਨੇ ਦੌਲਤ ਇਕੱਠੀ ਕਰਨ ਵਿਚ ਰਚਿਆ ਇਤਿਹਾਸ; $677 ਅਰਬ ਡਾਲਰ ਦਾ ਬਣਿਆ ਮਾਲਕ

ਇਸ ਮੌਕੇ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਰਵਿੰਦਰ ਸਰਾਂ ਨੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਕਿਹਾ ਇਸ ਤਰ੍ਹਾਂ ਦੇ ਕਾਰਜਕ੍ਰਮ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਸੱਤ ਤਰ੍ਹਾਂ ਦੇ ਇਨਾਮ ਜਿਨ੍ਹਾਂ ਵਿੱਚ ਲਿਟਲ ਸਨੋ ਫਲੇਕ(ਚਿੱਟਾ ਰਚਨਾਤਮਕ ਪਹਿਰਾਵਾ),ਰੇਨਬੋ ਫ੍ਰੈਂਜ਼ੀ( ਰੰਗੀਨ ਪਹਿਰਾਵਾ),ਲਿਟਲ ਸਨੋ ਕਿੰਗ( ਆਤਮ -ਵਿਸ਼ਵਾਸੀ ਲੜਕਾ),ਲਿਟਲ ਸਨੋ ਕਵੀਨ (ਆਤਮ -ਵਿਸ਼ਵਾਸੀ ਲੜਕੀ), ਮਿਸ/ਮਿਸਟਰ ਵਿੰਟਰ ਵੰਡਰ( ਸਰਦੀ ਦਾ ਰਚਨਾਤਮਕ ਪਹਿਰਾਵਾ),ਸਪੈਕਟੈਕਿਊਲਰ ਵਾਕ(ਸ਼ਾਨਦਾਰ ਚਾਲ )ਅਤੇ ਨੀਓਨ ਫੈਸ਼ਨਿਸਟਾ(ਨੀਓਨ ਪਹਿਰਾਵਾ )ਅਵਾਰਡ ਦੇ ਕੇ ਬੱਚਿਆਂ ਦਾ ਹੌਂਸਲਾ ਵਧਾਇਆ ਗਿਆ। ਇਸ ਫੈਸ਼ਨ ਸ਼ੋਅ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਮੰਚ ਉੱਪਰ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਮੌਕਾ ਦੇਣਾ ਸੀ। ਪ੍ਰੋਗਰਾਮ ਦੀ ਸਮਾਪਤੀ ਖੁਸ਼ੀ ਅਤੇ ਤਾੜੀਆਂ ਦੀ ਗੂੰਜ ਨਾਲ ਹੋਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਮਨਰੇਗਾ ਖ਼ਤਮ ਕਰਨ ਵਿਰੁੱਧ 8 ਜਨਵਰੀ ਦੇ ਬਠਿੰਡਾ ਧਰਨੇ ਦੀ ਸਫ਼ਲਤਾ ਲਈ ਮਜ਼ਦੂਰਾਂ ਦੀ ਹੋਈ ਮੀਟਿੰਗ

Bathinda News: ਪੰਜਾਬ ਖੇਤ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ...

SSP Moga ਵੱਲੋਂ ਪੁਲਿਸ ਕਰਮਚਾਰੀਆਂ ਨੂੰ ਵਧੀਆਂ ਕਾਰਗੁਜ਼ਾਰੀ ਲਈ ਕੀਤਾ ਸਨਮਾਨਿਤ

Moga News: Moga Police ਦੀ ਲਗਾਤਾਰ ਸ਼ਾਨਦਾਰ, ਨਤੀਜਾ-ਕੇਂਦਰਿਤ ਅਤੇ...

Bathinda Police ਦੀ ਸਾਲ 2025 ਵਿੱਚ ਕਾਰਗੁਜ਼ਾਰੀ ਰਹੀ ਸ਼ਾਨਦਾਰ:SSP Amneet Kondal

👉ਨਸ਼ਾ ਅਤੇ ਅਪਰਾਧ ਮੁਕਤ ਬਠਿੰਡਾ ਵੱਲ ਮਜ਼ਬੂਤੀ ਨਾਲ ਅੱਗੇ...