Fatehgarh Sahib News: ਬੀਤੀ ਦੇਰ ਰਾਤ ਫ਼ਤਿਹਗੜ੍ਹ ਸਾਹਿਬ ਰੋਡ ‘ਤੇ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿਚ ਤਿੰਨ ਦਿਨ ਪਹਿਲਾਂ ਵਿਆਹੀ ਲੜਕੀ ਦੀ ਮੌਤ ਹੋ ਗਈ,ਜਦਕਿ ਉਸਦਾ ਪਤੀ ਗੰਭੀਰ ਜਖ਼ਮੀ ਹੋ ਗਿਆ। ਇਹ ਹਾਦਸਾ ਕਾਰ ਦੇ ਦਰੱਖਤ ਵਿਚ ਵੱਜਣ ਕਾਰਨ ਹੋਇਆ। ਦੋਨਾਂ ਪਤੀ-ਪਤਨੀ ਦਾ ਇਸੇ ਐਤਵਾਰ ਨੂੰ ਵਿਆਹ ਹੋਇਆ ਸੀ ਤੇ ਹਾਲੇ ਦੋਨਾਂ ਦੇ ਘਰਾਂ ਵਿਚ ਵਿਆਹ ਦੇ ਗੀਤ ਵੱਜ ਰਹੇ ਸਨ। ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਦੀ ਪਹਿਚਾਣ ਅਮਨਦੀਪ ਕੌਰ ਪਤਨੀ ਗੁਰਮੁਖ ਸਿੰਘ ਵਾਸੀ ਦਬਾਲੀ ਦੇ ਤੌਰ ‘ਤੇ ਹੋਈ ਹੈ। ਜਖ਼ਮੀ ਗੁਰਮੁਖ ਸਿੰਘ ਦਾ ਇਲਾਜ਼ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿਚ ਚੱਲ ਰਿਹਾ, ਜਿੱਥੈ ਉਸਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ ਪੰਜਾਬ AAP ਪ੍ਰਧਾਨ ਨੇ ਘੇਰੀ ਭਾਜਪਾ; PM Modi ਦੇ ਕੁਰੂਕਸ਼ੇਤਰ ਤੋਂ ਮੁੜਣ ‘ਤੇ ਜਤਾਈ ਨਾਖ਼ੁਸੀ
ਪੁਲਿਸ ਥਾਣਾ ਬਡਾਲੀ ਆਲਾ ਸਿੰਘ ਦੇ ਮੁਨਸ਼ੀ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮਾਮਲੇ ਦੀ ਜ਼ਾਂਚ ਕੀਤੀ ਜਾ ਰਹੀ ਹੈ।ਮੁਢਲੀ ਜਾਣਕਾਰੀ ਮੁਤਾਬਕ ਗੁਰਮੁੱਖ ਸਿੰਘ ਪੁੱਤਰ ਸਿਕੰਦਰ ਸਿੰਘ ਆਪਣੀ ਨਵਵਿਆਹੁਤਾ ਪਤਨੀ ਅਮਨਦੀਪ ਕੌਰ ਨੂੰ ਬੱਸੀ ਤੋਂ ਲੈ ਕੇ ਦੇਰ ਸ਼ਾਮ ਆਪਣੇ ਪਿੰਡ ਦਬਾਲੀ ਹੌਡਾ ਕਾਰ ਰਾਹੀਂ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਜਦ ਉਨ੍ਹਾਂ ਦੀ ਕਾਰ ਪਿੰਡ ਮਾਨੂਪੁਰ ਤੋਂ ਬਲਾੜਾ ਵਿਚਕਾਰ ਪੁੱਜੀ ਤਾਂ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿਚ ਅਮਨਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਾਰ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













