Friday, April 3, 2026
spot_img
spot_img

ਜਮੀਨੀ ਵਿਵਾਦ ਨੂੰ ਲੈ ਕੇ ਮਲੋਟ ਇਲਾਕੇ ਦੇ ਨਾਮੀ ‘ਸਰਦਾਰ’ ਪਿਊ-ਪੁੱਤ ਦਾ ਗੋ+ਲੀਆਂ ਮਾਰ ਕੇ ਕ+ਤ.ਲ

Date:

spot_img

Malout News: ਬੀਤੀ ਦੇਰ ਸ਼ਾਮ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਅਬਲਖੁਰਾਣਾ ਵਿਖੇ ਜਮੀਨੀ ਵਿਵਾਦ ’ਚ ਇੱਕ ਵਿਅਕਤੀ ਵੱਲੋਂ ਪਿਊ-ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਵਿਨੈ ਪ੍ਰਤਾਪ ਸਿੰਘ ਉਰਫ਼ ਵਿੰਨੀ ਬਰਾੜ ਅਤੇ ਉਸਦੇ ਪੁੱਤਰ ਸੂਰਜ ਪ੍ਰਤਾਪ ਸਿੰਘ ਸੂਰਜ ਬਰਾੜ ਦੇ ਤੌਰ ’ਤੇ ਹੋਈ ਹੈ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਰੋਜ਼ਗਾਰ ਲਈ ਵਿਦੇਸ਼ ਗਏ ਮਾਂ ਦੇ ‘ਇਕਲੌਤੇ’ ਪੁੱਤ ਦੀ ਸੜਕ ਹਾਦਸੇ ’ਚ ਹੋਈ ਮੌ+ਤ

ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਪੜਤਾਲ ਮੁਤਾਬਕ ਇਹ ਘਟਨਾ ਪੁਰਾਣੀ ਰੰਜਿਸ਼ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਦਸਿਆ ਜਾ ਰਿਹਾ ਕਿ ਮ੍ਰਿਤਕ ਵਿਨੈ ਪ੍ਰਤਾਪ ਉਰਫ਼ ਵਿੰਨੀ ਬਰਾੜ ਦਾ ਆਪਣੇ ਸ਼ਰੀਕੇ ਵਿਚ ਹੀ ਇੱਕ ਵਿਅਕਤੀ ਦੇ ਨਾਲ ਜਮੀਨ ਨੂੰ ਲੈ ਕੇ ਕਾਫ਼ੀ ਪੁਰਾਣਾ ਵਿਵਾਦ ਚੱਲ ਰਿਹਾ ਸੀ।

ਇਹ ਵੀ ਪੜ੍ਹੋ ਬਠਿੰਡਾ ’ਚ ਮੰਦਬੁੱਧੀ ਨਾਬਾਲਿਗ ਬੱਚੀ ਨਾਲ ਅੱਧੀ ਦਰਜ਼ਨ ਨੌਜਵਾਨਾਂ ਵੱਲੋਂ ਸਮੂਹਿਕ ਬਲਾਤਕਾਰ

ਘਟਨਾ ਸਮੇਂ ਉਕਤ ਵਿਵਾਦਤ ਜਮੀਨ ਵਿਚੋਂ ਕਣਕ ਵੱਢੀ ਜਾ ਰਹੀ ਸੀ, ਜਿਸਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਤਕਰਾਰ ਹੋ ਗਈ, ਜੋਕਿ ਕਤਲ ਤੱਕ ਜਾ ਪੁੱਜੀ। ਮ੍ਰਿਤਕ ਵਿੰਨੀ ਬਰਾੜ ਅਤੇ ਉਸਦਾ ਕਥਿਤ ਕਾਤਲ ਦੋਨੋਂ ਹੀ ਪਿੰਡ ਦੇ ਕਾਫ਼ੀ ‘ਲੈਂਡਲਾਰਡ’ ਪ੍ਰਵਾਰ ਨਾਲ ਸਬੰਧਤ ਹਨ ਅਤੇ ਸੈਕੜੇ ਏਕੜ ਜਮੀਨ ਦੇ ਮਾਲਕ ਦੱਸੇ ਜਾ ਰਹੇ ਹਨ। ਮ੍ਰਿਤਕ ਸੂਰਜ ਪ੍ਰਤਾਪ ਹਾਲੇ ਅਣਵਿਆਹਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img

Popular

More like this
Related

ਕਿਸਾਨਾਂ ਨੂੰ ਸਮੇਂ ‘ਤੇ ਗੁਣਵੱਤਾਪੂਰਣ ਬੀਜ ਉਪਲਬਧ ਕਰਾਉਣਾ ਸਰਕਾਰ ਦੀ ਪ੍ਰਾਥਮਿਕਤਾ:ਖੇਤੀਬਾੜੀ ਮੰਤਰੀ

👉ਵਿਭਾਗ ਦੀ ਹਾਈ ਪਾਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਆਯੋਜਿਤ Haryana...

हरियाणा में ‘ज्ञान भारतम’ पांडुलिपि सर्वे;मुख्य सचिव ने दिया समयबद्ध सर्वेक्षण पर जोर

Haryana News:हरियाणा के मुख्य सचिव श्री अनुराग रस्तोगी ने...

बजट घोषणाओं पर एक महीने में ही तेज़ अमल

👉 मुख्यमंत्री नायब सिंह सैनी ने प्रशासनिक सचिवों के साथ...

ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ: ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ

👉ਵੱਖ-ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ 👉ਕਿਹਾ ; ਨੌਜਵਾਨਾਂ...