ਫਾਜ਼ਿਲਕਾ ਪੁਲਿਸ ਨੇ ਸਰਹੱਦੋਂ ਪਾਰ ਨਸ਼ਾ ਅਤੇ ਅਸਲਾ ਤਸਕਰ ਕਰਨ ਵਾਲੇ ਕੀਤੇ ਕਾਬੂ

0
63

👉ਡਰੋਨ ਰਾਹੀ ਪਾਕਿਸਤਾਨ ਤੋ ਮੰਗਵਾਈ 511 ਗ੍ਰਾਮ ਹੈਰੋਇਨ, 01 ਪਿਸਟਲ ਤੇ ਰੌਂਦ ਕੀਤੇ ਬ੍ਰਾਮਦ

ਫਾਜਿਲਕਾ, 6 ਦਸੰਬਰ: ਸੀਨੀਅਰ ਕਪਤਾਨ ਪੁਲਿਸ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਅਧੀਨ ਉਸ ਸਮੇਂ ਸਫ਼ਲਤਾ ਮਿਲੀ ਜਦ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਡਰੋਨ ਰਾਹੀ ਪਾਕਿਸਤਾਨ ਤੋ ਹੈਰੋਇਨ ਤੇ ਹਥਿਆਰ ਮੰਗਵਾਉਣ ਵਾਲੇ ਗਿਰੋਹ ਨੂੰ ਕਾਬੂ ਕੀਤਾ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਐਸ.ਆਈ ਗੁਰਤੇਜ ਸਿੰਘ ਦੀ ਅਗਵਾਈ ਹੇਠ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਇਸ ਕਾਰਵਾਈ ਵਿਚ ਪੁਲਿਸ ਪਾਰਟੀ ਵੱਲੋਂ ਧਰਮੂ ਵਾਲਾ ਦੇ ਟੀ-ਪੁਆਇੰਟ ’ਤੇ ਨਾਕਾਬੰਦੀ ਕਰਕੇ ਕਾਰ ਵਿਚ ਸਵਾਰ ਹੋ ਕੇ ਆ ਰਹੇ ਨਵਦੀਪ ਸਿੰਘ ਉਰਫ ਲਵਲੀ ਵਾਸੀ ਇਸਮਾਈਲ ਖਾਂ ਅਤੇ ਬੱਬੂ ਸਿੰਘ ਵਾਸੀ ਸਵਾਇਆ ਰਾਏ ਹਿਠਾੜ ਨੂੰ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਨੇ ਪਾਕਿ-ਸਮਰਥਿਤ ਅੱਤਵਾਦੀ ਮਾਡਿਊਲ ਦੇ 10 ਮੈਂਬਰਾਂ ਦੀ ਗ੍ਰਿਫਤਾਰੀ ਨਾਲ ਪੁਲਿਸ ਅਦਾਰੇ ‘ਤੇ ਸੰਭਾਵਿਤ ਗ੍ਰੇਨੇਡ ਹਮਲਾ ਟਾਲਿਆ

ਮੌਕੇ ’ਤੇ ਪੁੱਜੇ ਡੀਐਸਪੀ ਜਤਿੰਦਰ ਸਿੰਘ ਜਲਾਲਾਬਾਦ ਦੀ ਹਾਜਰੀ ਵਿਚ ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿਚੋ 511 ਗ੍ਰਾਮ ਹੈਰੋਇਨ, 01 ਪਿਸਟਲ 30 ਬੋਰ, 01 ਮੈਗਜੀਨ ਅਤੇ 01 ਜਿੰਦਾ ਰੌਂਦ ਬ੍ਰਾਮਦ ਕੀਤਾ ਗਿਆ। ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਮੁਲਜਮ ਨਵਦੀਪ ਸਿੰਘ ਉਰਫ ਲਵਲੀ ਦੇ ਖਿਲਾਫ ਪਹਿਲਾਂ ਵੀ ਇਕ ਮੁਕੱਦਮਾਂ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਰਜਿਸਟਰ ਹੈ। ਪੁਲਿਸ ਨੇ ਹੁਣ ਇੰਨ੍ਹਾਂ ਵਿਰੁਧ ਮੁਕੱਦਮਾ ਨੰਬਰ 125 ਮਿਤੀ 05-12-2024 ਜੁਰਮ 21/61/85 ਐਨ.ਡੀ.ਪੀ.ਐਸ ਐਕਟ ਅਤੇ 25/54/59 ਆਰਮਜ਼ ਐਕਟ ਦਰਜ਼ ਕਰ ਲਿਆ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here