ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 04 ਦੋਸ਼ੀਆਂ ਨੂੰ ਮਹਿਜ਼ 06 ਘੰਟਿਆਂ ਵਿੱਚ ਟ੍ਰੇਸ ਕਰਕੇ ਕੀਤਾ ਕਾਬੂ।
ਫਾਜ਼ਿਲਕਾ, 27 ਨਵੰਬਰ:ਸ੍ਰੀ ਵਰਿੰਦਰ ਸਿੰਘ ਬਰਾੜ PPS, ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਕਰਨਵੀਰ ਸਿੰਘ PPS, ਕਪਤਾਨ ਪੁਲਿਸ (ਓਪਰੇਸ਼ਨ) ਫਾਜਿਲਕਾ, ਸ੍ਰੀ ਸੁਖਵਿੰਦਰ ਸਿੰਘ ਬਰਾੜ,ਉਪ ਕਪਤਾਨ ਪੁਲਿਸ ਸ.ਡ. ਅਬੋਹਰ (ਸ਼ਹਿਰੀ) ਦੀ ਅਗਵਾਈ ਵਿੱਚ ਅਬੋਹਰ ਪੁਲਿਸ ਵੱਲੋ ਮੁਕੱਦਮਾ ਨੰਬਰ 127 ਮਿਤੀ 26.11.2024 ਅ/ਧ 103(1),115(2),3(5) BNS ਥਾਣਾ ਸਿਟੀ 2 ਅਬੋਹਰ ਬਰਬਿਆਨ ਅਨਿਲ ਕੁਮਾਰ ਪੁੱਤਰ ਟੂਣੀਆਂ ਰਾਮ ਪਾਸੀ ਗਲੀ ਨੰਬਰ-7 ਆਰੀਆ ਨਗਰ ਅਬੋਹਰ ਬਰਖਿਲਾਫ ਨਾਮਲੂਮ ਵਿਅਕਤੀਆ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਮਿਤੀ 25/26-11-2024 ਦੀ ਦਰਮਿਆਨੀ ਰਾਤ ਨੂੰ ਕਿਸੇ ਨਾਮਲੂਮ ਵਿਅਕਤੀਆਂ ਵੱਲੋਂ ਉਸਦੇ ਭਰਾ ਰਵੀ ਖੰਨਾ ਉਮਰ ਕੀਬ 20 ਸਾਲ ਦੇ ਸੱਟਾਂ ਮਾਰ ਕੇ ਮਾਰ ਦਿਤਾ
ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਗ੍ਰਿਫਤਾਰ; ਦੋ ਪਿਸਤੌਲਾਂ ਬਰਾਮਦ
ਅਤੇ ਉਸਦੇ ਸਾਥੀ ਵਿਕਰਮ ਉਰਫ ਭੋਲੀਆ ਪੁੱਤਰ ਸੰਦੀਪ ਕੁਮਾਰ ਉਰਫ ਬਿੱਟੂ ਵਾਸੀ ਆਰੀਆ ਨਗਰ ਗਲੀ ਨੰਬਰ 5 ਅਬੋਹਰ ਦੇ ਵੀ ਸਿਰ ਵਿੱਚ ਸੱਟਾਂ ਮਾਰੀਆ ਜਿਸਤੇ ਮੁੱਕਦਮਾ ਉਕਤ ਵਿੱਚ ਖੂਫੀਆਂ ਸੋਰਸਾਂ ਦੀ ਮਦਦ ਨਾਲ ਮੁੱਕਦਮਾ ਨੂੰ 6 ਘੰਟਿਆ ਵਿੱਚ ਟਰੇਸ ਕਰਕੇ ਮੁੱਕਦਮਾ ਵਿੱਚ 4 ਦੋਸ਼ੀਆਨ ਰਾਹੁਲ ਉਰਫ ਬੋਨਾ ਪੁੱਤਰ ਜੀਤਾ ਰਾਮ ਵਾਸੀ ਦੁਰਗਾ ਨਗਰੀ ਗਲੀ ਨੰਬਰ 2 ਅਬੋਹਰ, ਅਮਨ ਉਰਫ ਬਿੱਲਾ ਪੁੱਤਰ ਹੰਸ ਰਾਜ ਵਾਸੀ ਆਰੀਆ ਨਗਰ ਅਬੋਹਰ, ਰੋਹਿਤ ਉਰਫ ਮਾਲੀ ਪੁੱਤਰ ਅਸ਼ੋਕ ਕੁਮਾਰ ਵਾਸੀ ਨਵੀਂ ਆਬਾਦੀ ਅਬੋਹਰ ਅਤੇ ਬੁੱਗਾ ਉਰਫ ਮਨੀ ਪੁੱਤਰ ਰਾਜੂ ਵਾਸੀ ਨਵੀਂ ਆਬਾਦੀ ਅਬੋਹਰ ਨੂੰ ਨਾਮਜਦ ਕੀਤਾ ਗਿਆ ਹੈ ਅਤੇ ਨਾਮਲੂਮ ਦੋਸ਼ੀਆਂ ਨੂੰ ਟਰੇਸ ਕੀਤਾ ਗਿਆ ਹੈ। ਦੋਸ਼ੀਆਂ ਨੂੰ ਮਿਤੀ 26-11-2024 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਹਨਾਂ ਨੂੰ ਅੱਜ ਮਿਤੀ 27-11-2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਪਾਸੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ 20 ਹਜ਼ਾਰ ਦੀ ਰਿਸ਼ਵਤ ਲੈਂਦਾ ਤਹਿਸੀਲਦਾਰ ਐਸੋਸੀਏਸ਼ਨ ਦਾ ਪ੍ਰਧਾਨ ਵਿਜੀਲੈਂਸ ਵੱਲੋਂ ਕਾਬੂ
ਵਜ੍ਹਾ ਰੰਜਿਸ਼ ਇਹ ਹੈ ਕਿ ਮ੍ਰਿਤਕ ਰਵੀ ਖੰਨਾ ਦੀ ਪਤਨੀ ਦੇ ਦੋਸ਼ੀ ਰਾਹੁਲ ਉਰਫ ਬੌਨਾ ਨਾਲ ਸਬੰਧ ਸਨ, ਜਿਸ ਤੋ ਮ੍ਰਿਤਕ ਰਵੀ ਖੰਨਾ, ਦੋਸ਼ੀ ਰਾਹੁਲ ਉਰਫ ਬੌਨਾ ਨੂੰ ਆਪਣੀ ਪਤਨੀ ਨਾਲ ਗੱਲਬਾਤ ਕਰਨ ਤੋਂ ਰੋਕਦਾ ਸੀ, ਜਿਸ ਕਰਕੇ ਦੋਸ਼ੀ ਰਾਹੁਲ ਉਰਫ ਬੌਨਾ ਵੱਲੋ ਆਪਣੇ ਬਾਕੀ ਸਾਥੀਆਂ ਨਾਲ ਮਿਲ ਕੇ ਮ੍ਰਿਤਕ ਰਵੀ ਖੰਨਾ ਨੂੰ ਪਹਿਲਾਂ ਵੀ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ ਇਹਨਾਂ ਦਾ ਆਪਸੀ ਬੋਲ ਬੁਲਾਰਾ ਹੋਇਆ ਸੀ। ਮਿਤੀ 25/26-11-2024 ਦੀ ਦਰਮਿਆਨੀ ਰਾਤ ਨੂੰ ਦੋਸ਼ੀਆਨ ਉਕਤਾਨ ਵੱਲੋ ਸੋਚੀ ਸਮਝੀ ਸਾਜਿਸ਼ ਤਹਿਤ ਮ੍ਰਿਤਕ ਰਵੀ ਖੰਨਾ ਅਤੇ ਇਸਦੇ ਸਾਥੀ ਵਿਕਰਮ ਉਰਫ ਭੋਲੀਆ ਨੂੰ ਜੇ.ਪੀ ਪਾਰਕ ਅਬੋਹਰ ਵਿਖੇ ਬੁਲਾ ਕੇ ਰਵੀ ਖੰਨਾ ਦਾ ਕਤਲ ਕਰ ਦਿੱਤਾ ਅਤੇ ਸਾਥੀ ਵਿਕਰਮ ਉਰਫ ਭੇਲੀਆ ਨੂੰ ਵੀ ਗੰਭੀਰ ਜਖਮੀ ਕਰ ਦਿਤਾ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ। ਕਾਬੂ ਕੀਤੇ ਗਏ ਦੋਸ਼ੀਆਂ ਵਿੱਚੋਂ ਰਾਹੁਲ ਉਰਫ ਬੌਣਾ ਅਤੇ ਰੋਹਿਤ ਉਰਫ ਮਾਲੀ ਖਿਲਾਫ ਪਹਿਲਾਂ ਵੀ ਚੋਰੀ, ਲੁੱਟਾਂ ਖੋਹਾਂ, ਲੜਾਈ ਝਗੜੇ ਅਤੇ ਅਸਲਾ ਐਕਟ ਦੇ ਮੁਕੱਦਮੇ ਦਰਜ ਹਨ।