ਗੈਰ ਕਾਨੂੰਨੀ ਫਾਰਮਾਂ ਅਤੇ ਨਸ਼ਾ ਤਸਕਰਾਂ ਦੇ ਨੈਟਵਰਕ ਵਿਰੁਧ ਫਾਜਿਲਕਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

0
153
+1

👉ਸੀ.ਆਈ.ਏ-2 ਦੀ ਟੀਮ ਨੇ ਰਾਜਸਥਾਨ ਤੋ ਆ ਰਹੇ ਟਰੱਕ ਵਿਚੋ 1,71,500 ਨਸ਼ੀਲੀਆਂ ਗੋਲੀਆਂ ਅਤੇ 14 ਕਿਲੋਗ੍ਰਾਮ ਪੋਸਤ ਕੀਤਾ ਬ੍ਰਾਮਦ
ਫਾਜਿਲਕਾ, 2 ਦਸੰਬਰ: ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਜਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ-2 ਦੀ ਟੀਮ ਨੇ ਰਾਜਸਥਾਨ ਤੋ ਆ ਰਹੇ ਟਰੱਕ ਵਿਚੋ 1,71,500 ਨਸ਼ੀਲੀਆਂ ਗੋਲੀਆਂ ਅਤੇ 14 ਕਿਲੋਗ੍ਰਾਮ ਪੋਸਤ ਬ੍ਰਾਮਦ ਕੀਤਾ ਹੈ।

ਇਹ ਵੀ ਪੜ੍ਹੋਮੰਦਭਾਗੀ ਖ਼ਬਰ: ਟਰੈਨਿੰਗ ਪੂਰੀ ਕਰਨ ਤੋਂ ਬਾਅਦ ਡਿਊਟੀ ਜੁਆਇੰਨ ਕਰਨ ਜਾ ਰਹੇ IPS ਅਧਿਕਾਰੀ ਦੀ ਸੜਕ ਹਾਦਸੇ ’ਚ ਹੋਈ ਮੌਤ

ਸੋਮਵਾਰ ਨੂੰ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਐਸਐਸਪੀ ਸ਼੍ਰੀ ਬਰਾੜ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਉਪ ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ ਬਲਕਾਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸਚਿਨ ਇੰਚਾਰਜ ਸੀ.ਆਈ.ਏ-2 ਫਾਜ਼ਿਲਕਾ ਕੈਂਪ ਐਟ ਅਬੋਹਰ ਦੀ ਟੀਮ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਇਤਲਾਹ ਮਿਲਣ ’ਤੇ ਅਬੋਹਰ-ਗੰਗਾਨਗਰ ਰੋਡ ਨਜ਼ਦੀਕ ਬੱਸ ਅੱਡਾ ਗੁਮੰਜਾਲ ’ਤੇ ਨਾਕਾਬੰਦੀ ਕੀਤੀ ਗਈ ਤਾਂ ਰਾਜਸਥਾਨ ਸ੍ਰੀ ਗੰਗਾਨਗਰ ਤੋਂ ਆ ਰਹੇ ਟਰੱਕ ਨੂੰ ਚੈਕਿੰਗ ਦੌਰਾਨ ਰੋਕਿਆ ਗਿਆ ਤਾਂ ਮਾਂਗੀ ਲਾਲ ਬਿਸ਼ਨੋਈ ਨਾਕਾਬੰਦੀ ਤੋ ਥੋੜਾ ਪਿੱਛੇ ਟਰੱਕ ਰੋਕ ਕੇ ਮੌਕਾ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ Big News :13 ਵਰ੍ਹੇ ਪਹਿਲਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫ਼ਖਰੇ-ਕੌਮ ਦਾ ਖਿਤਾਬ ਵਾਪਸ ਲਿਆ

ਉਕਤ ਟਰੱਕ ਕੈਟਲ ਫੀਡ ਨਾਲ ਭਰਿਆ ਹੋਇਆ ਸੀ, ਜਿਸਦੀ ਚੈਕਿੰਗ ਕਰਨ ’ਤੇ ਟਰੱਕ ਵਿਚੋ ਕੁੱਲ 1,71,500 ਨਸ਼ੀਲੀਆਂ ਗੋਲੀਆਂ ਅਤੇ 14 ਕਿਲੋਗ੍ਰਾਮ ਪੋਸਤ ਬ੍ਰਾਮਦ ਕੀਤਾ ਗਿਆ। ਕਥਿਤ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 136 ਮਿਤੀ 30-11-2024 ਜੁਰਮ 15-22/61/85 ਐਨ.ਡੀ.ਪੀ.ਐਸ ਐਕਟ ਥਾਣਾ ਖੂਈਆਂ ਸਰਵਰ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦਸਿਆ ਕਥਿਤ ਦੋਸ਼ੀ ਮਾਂਗੀ ਲਾਲ ਦੀ ਤਲਾਸ਼ ਜਾਰੀ ਹੈ, ਜਿਸਨੂੰ ਜਲਦ ਹੀ ਗ੍ਰਿਫਤਾਰ ਕਰਕੇ ਬੈਕਵਾਰਡ ਅਤੇ ਫਾਰਵਰਡ ਲਿੰਕ ਸਬੰਧੀ ਪੁੱਛ ਗਿੱਛ ਕਰਕੇ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

+1

LEAVE A REPLY

Please enter your comment!
Please enter your name here