ਮਹਿਲਾ ਕਾਂਸਟੇਬਲ ਨੇ ਫ਼ਾਹਾ ਲੈ ਕੇ ਕੀਤੀ ਆਤਮਹੱਤਿਆ, ਜਾਂਚ ਜਾਰੀ

0
387
+1

Ludhiana News: ਜ਼ਿਲ੍ਹੇ ਦੇ ਲਾਡੋਵਾਲ ਸਥਿਤ NDRF ਹੈੱਡ ਕੁਆਰਟਰ ’ਚ ਇਕ ਮਹਿਲਾ ਕਾਂਸਟੇਬਲ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮੁਲਾਜ਼ਮ ਦੀ ਪਹਿਚਾਣ ਸਿਮਰਨਜੀਤ ਕੌਰ (25) ਵਾਸੀ ਪਿੰਡ ਝੱਬਰ ਜ਼ਿਲ੍ਹਾ ਮਾਨਸਾ ਦੇ ਤੌਰ ’ਤੇ ਹੋਈ ਹੈ। ਥਾਣਾ ਲਾਡੋਵਾਲ ਦੀ ਮੁਖੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਬੀਤੇ ਕੱਲ ਸਿਮਰਨਜੀਤ ਕੌਰ ਸਵੇਰੇ 11 ਵਜੇਂ ਆਪਣੀ ਡਿਊਟੀ ’ਤੇ ਗਈ ਸੀ ਪ੍ਰੰਤੂ ਦੁਪਿਹਰ 3 ਵਾਲੇ ਫ਼ਾਲਨ ਉਪਰ ਹਾਜ਼ਰ ਨਹੀਂ ਹੋਈ ਅਤੇ ਨਾਂ ਹੀ ਫ਼ੋਨ ਚੁੱਕ ਰਹੀ ਸੀ, ਜਿਸਦੇ ਚੱਲਦੇ ਜਦ ਅਧਿਕਾਰੀ ਉਸਨੂੰ ਦੇਖਣ ਕਮਰੇ ਵਿਚ ਗਏ ਤਾਂ ਕਮਰਾ ਵੀ ਅੰਦਰੋਂ ਬੰਦ ਸੀ।

ਇਹ ਵੀ ਪੜ੍ਹੋ ਮੁਕਤਸਰ ਪੁਲਿਸ ਵੱਲੋਂ ਟਰਾਂਸਫਾਰਮਰਾਂ ਦੀ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਤਾਂਬੇ ਅਤੇ ਮੋਟਰਸਾਈਕਲ ਸਮੇਤ ਕੀਤਾ ਕਾਬੂ

ਜਦ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਮਹਿਲਾ ਕਾਂਸਟੇਬਲ ਦੀ ਲਾਸ਼ ਅੰਦਰ ਛੱਤ ’ਤੇ ਲੱਗੇ ਪੱਖੇ ਨਾਲ ਲਟਕ ਰਹੀ ਸੀ, ਜਿਸਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਲਿਜਾਇਆ ਗਿਆ।ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਕੋਲੋਂ ਫ਼ਿਲਹਾਲ ਕੋਈ ਸੁਸਾਇਡ ਨੋਟ ਵਗੈਰਾ ਨਹੀਂ ਮਿਲਿਆ ਤੇ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ। ਉਧਰ ਅਧਿਕਾਰੀਆਂ ਨੇ ਦਸਿਆ ਕਿ ਸਿਮਰਨਜੀਤ ਕੌਰ ਹੈਡਕੁਟਾਅਰ ਵਿਚ 7 ਸਤੰਬਰ 2024 ਤੋਂ ਡਿਊਟੀ ਨਿਭਾ ਰਹੀ ਸੀ। ਫ਼ਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here