Bathinda News: ਬੀਤੇ ਕੱਲ ਤੋਂ ਪੂਰੇ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣੀ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਅੱਜ ਸ਼ੁੱਕਰਵਾਰ ਨੂੰ ਅਦਾਲਤ ਵਿਚ ਮੁੜ ਪੇਸ਼ੀ ਦੌਰਾਨ ਵੱਡਾ ਡਰਾਮਾ ਦੇਖਣ ਨੂੰ ਮਿਲਿਆ। ਇਸ ਦੌਰਾਨ ਇੱਥੇ ਇਸ ਮਹਿਲਾ ਪੁਲਿਸ ਮੁਲਾਜਮ ਦੇ ਕਥਿਤ ਦੋਸਤ ਦੀ ਘਰਵਾਲੀ ਵੀ ਆਪਣੀਆਂ ਬੱਚੀਆਂ ਦੇ ਨਾਲ ਪੁੱਜੀ ਹੋਈ ਸੀ। ਜਦਕਿ ਐਨ ਮੌਕੇ ‘ਤੇ ਉਸਦਾ ਘਰਵਾਲਾ ਵੀ ਪੁੱਜ ਗਿਆ, ਜਿਸਦੇ ਚੱਲਦੇ ਦੋਨੋਂ ਥੱਪੜੋ-ਥੱਪੜੀ ਹੋ ਗਏ ਤੇ ਕਚਿਹਰੀਆਂ ਵਿਚ ਮੌਜੂਦ ਪੁਲਿਸ ਮੁਲਾਜਮਾਂ ਨੇ ਕਾਫ਼ੀ ਜਦੋ-ਜਹਿਦ ਦੇ ਬਾਅਦ ਦੋਨਾਂ ਨੂੰ ਅਲੱਗ ਕੀਤਾ।
ਇਹ ਵੀ ਪੜ੍ਹੋ ਪੰਜਾਬ ‘ਚ ਇੱਕ ਹੋਰ ਪਤਨੀ ਨੇ ‘ਪ੍ਰੇਮੀ’ਨਾਲ ਰਲ ਕੇ ਕਰਵਾਇਆ ਪਤੀ ਦਾ ਕ+ਤ.ਲ,ਸਾਲੀ ਨੇ ਵੀ ਦਿੱਤਾ ਸਾਥ
ਇਸ ਮੌਕੇ ਉਕਤ ਵਿਅਕਤੀ ਦੀ ਘਰ ਵਾਲੀ ਗੁਰਮੀਤ ਕੌਰ ਉਰਫ਼ ਗਗਨ ਨੇ ਦੋਸ਼ ਲਗਾਇਆ ਕਿ ਉਸਦਾ ਪਤੀ ਬਲਵਿੰਦਰ ਸਿੰਘ ਉਰਫ਼ ਸੋਨੂੰ ਸਾਲ 2022 ਤੋਂ ਬਿਨ੍ਹਾਂ ਉਸਨੂੰ ਤਲਾਕ ਜਾਂ ਖ਼ਰਚੇ ਦਿੱਤੇ ਉਕਤ ਮਹਿਲਾ ਪੁਲਿਸ ਮੁਲਾਜਮ ਅਮਨਦੀਪ ਕੌਰ ਦੇ ਨਾਲ ਰਹਿ ਰਿਹਾ। ਇਸ ਮੌਕੇ ਇਸ ਔਰਤ ਦੀਆਂ ਬੱਚੀਆਂ ਨੇ ਵੀ ਆਪਣੀ ਮਾਂ ਦੀ ਕੁੱਟਮਾਰ ਦਾ ਵਿਰੋਧ ਕੀਤਾ। ਹਾਲਾਂਕਿ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਸੋਨੂੰ ਨੇ ਦੋਸ਼ ਲਗਾਇਆ ਕਿ ਉਕਤ ਔਰਤ ਬਲੈਕਮੇਲਿੰਗ ਕਰਨ ਦੀ ਆਦੀ ਹੈ ਅਤੇ ਇਸਦੇ ਵਿਰੁਧ ਸਿਰਸਾ ਜ਼ਿਲ੍ਹੇ ਵਿਚ ਕਈ ਪਰਚੇ ਦਰਜ਼ ਹਨ। ਉ੍ਨ੍ਹਾਂ ਪੁਲਿਸ ਵਿਭਾਗ ਦੇ ਕੁੱਝ ਅਧਿਕਾਰੀਆਂ ਉਪਰ ਵੀ ਗੁਰਮੀਤ ਕੌਰ ਦੀ ਮਦਦ ਕਰਨ ਦੇ ਦੋਸ਼ ਲੱਗਦੇ ਹਨ।
ਇਹ ਵੀ ਪੜ੍ਹੋ ਅਸਲੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਚੁੱਕੀ ਨਕਲੀ ਮਹਿਲਾ ਪੁਲਿਸ ‘ਇੰਸਪੈਕਟਰ’
ਬਣਦਾ ਹੈ ਕਿ ਬੁੱਧਵਾਰ ਦੀ ਦੇਰ ਸ਼ਾਮ ਨੂੰ ਬਠਿੰਡਾ ਦੇ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਅਤੇ ਏਐਨਟੀਐਫ਼ ਦੀ ਸਾਂਝੀ ਟੀਮ ਨੇ ਬਾਦਲ ਰੋਡ ਤੋਂ ਥਾਰ ਗੱਡੀ ਸਹਿਤ ਗ੍ਰਿਫਤਾਰ ਕੀਤਾ ਸੀ, ਜਿਸਦੇ ਵਿਚੋਂ 17,71 ਗ੍ਰਾਂਮ ਹੈਰੋਇਨ ਵੀ ਬਰਾਮਦ ਹੋਈ ਸੀ।ਗੁਰਮੀਤ ਕੌਰ ਵੱਲੋਂ ਬੀਤੇ ਕੱਲ ਵੀ ਐਸਐਸਪੀ ਦਫ਼ਤਰ ‘ਚ ਪੇਸ਼ ਹੋ ਕੇ ਆਪਣੇ ਪਤੀ ਅਤੇ ਇਸ ਮਹਿਲਾ ਪੁਲਿਸ ਮੁਲਾਜਮ ਉਪਰ ਗੰਭੀਰ ਦੋਸ਼ ਲਗਾਏ ਸਨ। ਜਿਸਦੇ ਵਿਚ ਸਾਲ 2020 ਤੋਂ ਲੈ ਕੇ ਹੂਣ ਤੱਕ ਨਸ਼ਾ ਤਸਕਰੀ ਕਰਨ ਅਤੇ ਤਸਕਰੀ ਦੇ ਇੰਨ੍ਹਾਂ ਪੈਸਿਆਂ ਦੇ ਨਾਲ ਕਰੋੜਾਂ ਦੀ ਜਾਇਦਾਦ ਬਣਾਊਣ ਦੇ ਵੀ ਖ਼ੁਲਾਸੇ ਕੀਤੇ ਸਨ। ਇਸਤੋਂ ਇਲਾਵਾ ਇਸ ਮਹਿਲਾ ਮੁਲਾਜਮ ਦੇ ਪੁਲਿਸ ਵਿਭਾਗ ਦੇ ਕੁੱਝ ਵੱਡੇ ਅਫ਼ਸਰਾਂ ਨਾਲ ਕਥਿਤ ਸਬੰਧ ਹੋਣ ਬਾਰੇ ਸਬੂਤ ਹੋਣ ਦਾਅਵਾ ਕੀਤਾ ਸੀ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਇਸ ਮਹਿਲਾ ਮੁਲਾਜਜ ਅਤੇ ਇਸ ਔਰਤ ਵਿਚਕਾਰ ਕਈ ਵਾਰ ਤਕਰਾਰ ਤੇ ਹੱਥੋਂਪਾਈ ਹੋ ਚੁੱਕੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਮਹਿਲਾ ਮੁਲਾਜਮ ਦਾ ਕਥਿਤ ਦੋਸਤ ਆਪਣੀ ਪਤਨੀ ਨਾਲ ਅਦਾਲਤ ‘ਚ ਹੋਇਆ ਥੱਪੜੋ-ਥੱਪੜੀ, ਦੇਖੋ ਵੀਡੀਓ"